ਕਰਫਿਊ ਤੋੜਨ ‘ਤੇ ਟੀਮ ਤੋਂ ਬਾਹਰ ਹੋਏ ਕੁਮਾਰਾ

ਪਹਿਲੇ ਟੈਸਟ ਮੈਚ ਤੋਂ ਪਹਿਲਾਂ ਐਤਵਾਰ ਨੂੰ ਕਰਫਿਊ ਤੋੜਿਆ ਸੀ

ਕੋਲੰਬੋ, 6 ਨਵੰਬਰ

 

ਸ਼੍ਰੀਲੰਕਾ ਦੇ  19 ਸਾਲਾ ਤੇਜ਼ ਗੇਂਦਬਾਜ਼ ਲਾਹਿਰੂ ਕੁਮਾਰਾ ਨੂੰ ਦੇਸ਼ ‘ਚ ਚੱਲ ਰਹੇ ਰਾਜਨੀਤਿਕ ਦਬਾਅ ਦਰਮਿਆਨ ਕਰਫਿਊ ਤੋੜਨ ਦੇ ਦੋਸ਼ ‘ਚ ਸ਼੍ਰੀਲੰਕਾਈ ਟੈਸਟ ਕ੍ਰਿਕਟ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ ਸ਼੍ਰੀਲੰਕਾ ‘ਚ ਰਾਜਨੀਤਿਕ ਤਣਾਅ ਕਾਰਨ ਕਰਫਿਊ ਲਗਾਇਆ ਗਿਆ ਹੈ ਅਤੇ ਕੁਮਾਰਾ ‘ਤੇ ਇਸ ਦੌਰਾਨ ਨਿਯਮ ਉਲੰਘਣ ਦਾ ਦੋਸ਼ ਹੈ ਜਿਸ ਤੋਂ ਬਾਅਦ ਸ਼੍ਰੀਲੰਕਾ ਕ੍ਰਿਕਟ ਬੋਰਡ (ਐਸਐਲਸੀ) ਨੇ ਅਨੁਸ਼ਾਸਨਾਤਮਕ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਟੈਸਟ ਟੀਮ ਤੋਂ ਬਾਹਰ ਕਰ ਦਿੱਤਾ ਹੈ ਅਤੇ ਉਹਨਾਂ ਦੀ ਜਗ੍ਹਾ ਦੁਸ਼ਮੰਤ ਚਮੀਰਾ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ ਹੈ

 

ਕੁਮਾਰਾ ਨੇ ਗਾਲੇ ‘ਚ ਇੰਗਲੈਂਡ ਵਿਰੁੱਧ ਪਹਿਲੇ ਟੈਸਟ ਮੈਚ ਤੋਂ ਦੋ ਦਿਨ ਪਹਿਲਾਂ ਐਤਵਾਰ ਸ਼ਾਮ ਨੂੰ ਕਰਫਿਊ ਤੋੜਿਟਾ ਸੀ ਸ਼੍ਰੀਲੰਕਾ ਟੀਮ ਪ੍ਰਬੰਧਕ ਪਿਛਲੇ ਦੋ ਮਹੀਨਿਆਂ ਤੋਂ ਖਿਡਾਰੀਆਂ ਦੇ ਅਨੁਸ਼ਾਸਨ ਨੂੰ ਲੈ ਕੇ ਸਖ਼ਤ ਕਦਮ ਚੁੱਕ ਰਹੀ ਹੈ ਇਸ ਤੋਂ ਪਹਿਲਾਂ ਦੋ ਖਿਡਾਰੀਆਂ ਦਨੁਸ਼ਕਾ ਗੁਣਾਥਿਲਕਾ ਅਤੇ ਜੈਫਰੀ ਬੇਂਡਰਸੇ ਨੂੰ ਵੀ ਦੱਖਣੀ ਅਫ਼ਰੀਕਾ ਅਤੇ ਵੈਸਟਇੰਡੀਜ਼ ਲੜੀਆਂ ਦੇ ਦੌਰਾਨ ਨਿਯਮ ਉਲੰਘਣ ਦਾ ਦੋਸ਼ੀ ਠਹਿਰਾਇਆ ਗਿਆ ਸੀ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।