ਕੁਮਾਰ ਸੁਆਮੀ ਨੇ ਚੁੱਕੀ ਕਰਨਾਟਕ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ

Kumar, swami, Chief, Minister, Karnataka

ਕੁਮਾਰ ਸੁਆਮੀ ਦੇ ਬਹਾਨੇ ਕਰਨਾਟਕ ‘ਚ ਜੁਟਿਆ ਤੀਜਾ ਮੋਰਚਾ | Mr. Kumar

  • ਵਿਧਾਨ ਸਭਾ ਕੰਪਲੈਕਸ ਕਾਂਗਰਸ-ਜੇਡੀਐਸ ਹਮਾਇਤੀਆਂ ਨਾਲ ਭਰਿਆ | Mr. Kumar

ਬੰਗਲੌਰ (ਏਜੰਸੀ)। ਐਚ ਡੀ ਕੁਮਾਰ ਸੁਆਮੀ ਨੇ ਅੱਜ ਕਰਨਾਟਕ ਦੇ ਨਵੇਂ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ, ਰਾਜਪਾਲ ਵਜੂਭਾਈ ਵਾਲਾ ਨੇ ਵਿਧਾਨ ਸਭਾ ਕੰਪਲੈਕਸ ‘ਚ ਹੋਏ ਸਮਾਰੋਹ ‘ਚ ਉਨ੍ਹਾਂ ਨੂੰ ਅਹੁਦੇ ਦੇ ਗੁਪਤ ਭੇਦਾਂ ਦੀ ਸਹੁੰ ਚੁਕਾਈ। ਵਿਧਾਨ ਸਭਾ ਦੇ ਹਾਲ ਹੀ ‘ਚ ਹੋਈਆਂ ਚੋਣਾਂ ‘ਚ ਜਨਤਾ ਦਲ (ਐੱਸ) ਨੂੰ 38 ਸੀਟਾਂ ਮਿਲੀਆਂ ਸਨ ਤੇ ਕਾਂਗਰਸ ਨੇ ਉਸ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਸੀ।

ਸ੍ਰੀ ਕੁਮਾਰ ਸੁਆਮੀ ਸਾਬਕਾ ਪ੍ਰਧਾਨ ਮੰਤਰੀ ਐਚ ਡੀ ਦੇਵੇਗੌੜਾ ਦੇ ਪੁੱਤਰ ਹਨ। ਮੁੱਖ ਮੰਤਰੀ ਦੀ ਸਹੁੰ ਚੁਕਣ ਤੋਂ ਬਾਅਦ ਸ੍ਰੀ ਕੁਮਾਰ ਸੁਆਮੀ ਨੇ ਰਾਜਪਾਲ ਨੂੰ ਗੁਲਦਸਤਾ ਭੇਂਟ ਕੀਤਾ। ਰਾਜਪਾਲ ਨੇ ਵੀ ਉਨ੍ਹਾਂ ਗੁਲਦਸਤਾ ਭੇਂਟ ਕੀਤਾ ਤੇ ਵਧਾਈ ਦਿੱਤੀ। ਸਹੁੰ ਚੁੱਕ ਸਮਾਰੋਹ ‘ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਸੰਯੁਕਤ ਪ੍ਰਗਤੀਸ਼ੀਲ ਗਠਜੋੜ ਦੀ ਚੇਅਰਪਰਸਨਸੋਨੀਆ ਗਾਂਧੀ, ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ, ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸਮੇਤ ਕਈ ਪਾਰਟੀਆਂ ਦੇ ਆਗੂ ਮੌਜ਼ੂਦ ਸਨ।

ਅੱਜ ਫਲੋਰ ਟੈਸਟ | Mr. Kumar

ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਕੁਮਾਰ ਸੁਆਮੀ 24 ਮਈ ਨੂੰ ਵਿਧਾਨ ਸਭਾ ‘ਚ ਬਹੁਮਤ ਸਾਬਤ ਕਰਨਗੇ। ਵਿਧਾਨ ਸਭਾ ‘ਚ ਫਲੋਰ ਟੈਸਟ ਤੋਂ ਬਾਅਦ ਕੈਬਨਿਟ ਵਿਸਥਾਰ ਕੀਤਾ ਜਾਵੇਗਾ। ਸੂਤਰਾਂ ਅਨੁਸਾਰ ਦੋਵੇਂ ਪਾਰਟੀਆਂ ‘ਚ ਕੈਬਨਿਟ ‘ਚ ਜਗ੍ਹਾ ਸਬੰਧੀ ਵੀ ਗੱਲਬਾਤ ਫਾਈਨਲ ਹੋ ਗਈ ਹੈ। ਕਾਂਗਰਸ ਦੇ 22 ਅਤੇ ਜੇਡੀਐਸ ਦੇ 12 ਵਿਧਾਇਕਾਂ ਨੂੰ ਕੈਬਨਿਟ ‘ਚ ਜਗ੍ਹਾ ਮਿਲ ਸਕਦੀ ਹੈ।

LEAVE A REPLY

Please enter your comment!
Please enter your name here