ਟੈਸਟ ਟੀਮ ‘ਚ ਫ਼ਾਇਦੇਮੰਦ ਰਹੇਗਾ ਕੁਲਦੀਪ : ਸਚਿਨ

ਕੋਈ ਸ਼ੱਕ ਨਹੀਂ ਕੁਲਦੀਪ ਚ ਮੁਕਾਬਲੇ ਦੀ ਸਮਰੱਥਾ | Cricket News

ਮੁੰਬਈ (ਏਜੰਸੀ)। ਸਾਬਕਾ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਇੰਗਲੈਂਡ ਵਿਰੁੱਧ ਮਹੱਤਵਪੂਰਨ ਪੰਜ ਟੈਸਟਾਂ ਦੀ ਲੜੀ ਲਈ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੂੰ ਭਾਰਤੀ ਟੀਮ ‘ਚ ਸ਼ਾਮਲ ਕਰਨ ਦਾ ਸਮਰਥਨ ਕੀਤਾ ਹੈ ਅਤੇ ਮੰਨਿਆ ਹੈ ਕਿ ਅਗਲੇ ਮੈਚਾਂ ‘ਚ ਇਸ ਨਾਲ ਭਾਰਤ ਨੂੰ ਫਾਇਦਾ ਮਿਲੇਗਾ ਇੰਗਲੈਂਡ ਵਿਰੁੱਧ 1 ਅਗਸਤ ਤੋਂ ਸ਼ੁਰੂ ਹੋ ਰਹੀ ਲੜੀ ਲਈ ਕੁਲਦੀਪ ਤੋਂ ਇਲਾਵਾ ਤਜ਼ਰਬੇਕਾਰ ਸਪਿੱਨਰਾਂ ਲੈਫਟ ਆਰਮ ਰਵਿੰਦਰ ਜਡੇਜਾ ਅਤੇ ਆਫ ਸਪਿੱਨਰ ਰਵਿਚੰਦਰਨ ਅਸ਼ਵਿਨ ਦੀ ਵੀ ਜੋੜੀ ਹੈ ਪਰ ਜ਼ਿਆਦਾ ਚਰਚਾ ਗੁੱਟ ਦੇ ਸਪਿੱਨਰ ਕੁਲਦੀਪ ਨੂੰ ਲੈ ਕੇ ਹੈ। (Cricket News)

ਸਚਿਨ ਨੇ ਇੱਕ ਇੰਟਰਵਿਊ ‘ਚ ਕਿਹਾ ਕਿ ਮੈਂ ਹਮੇਸ਼ਾ ਕਿਹਾ ਹੈ ਕਿ ਕੁਲਦੀਪ ਟੈਸਟ ਮੈਚਾਂ ਲਈ ਤਿਆਰ ਹੈ ਜੋ ਕ੍ਰਿਕਟਰਾਂ ਲਈ ਸਭ ਤੋਂ ਮੁਸ਼ਕਲ ਫਾਰਮੇਟ ਹੈ ਸਚਿਨ ਨੇ ਕਿਹਾ ਕਿ ਕੁਲਦੀਪ ਨੇ ਭਾਵੇਂ ਉਪਮਹਾਂਦੀਪ ‘ਚ ਹੀ ਆਪਣੇ ਦੋ ਟੈਸਟ ਖੇਡੇ ਹਨ ਪਰ ਉਹ ਇੰਗਲੈਂਡ ਦੀ ਧਰਤੀ ‘ਤੇ ਵੀ ਚੰਗਾ ਪ੍ਰਦਰਸ਼ਨ ਕਰੇਗਾ ਉਸਨੇ ਕਿਹਾ ਕਿ ਮੈਂ ਕੁਲਦੀਪ ਦੇ ਪ੍ਰਦਰਸ਼ਨ ਨੂੰ ਦੇਖਿਆ ਹੈ ਅਤੇ ਉਸ ਵਿੱਚ ਮੁਕਾਬਲੇ ਦੀ ਸਮਰੱਥਾ ਹੈ, ਇਸ ‘ਚ ਮੈਨੂੰ ਕਿਸੇ ਤਰ੍ਹਾਂ ਦਾ ਸ਼ੱਕ ਨਹੀਂ ਹੈ ਸਚਿਨ ਨੇ ਕਿਹਾ ਕਿ ਇੰਗਲੈਂਡ ‘ਚ ਇਸ ਵਾਰ ਮੌਸਮ ਭਾਰਤ ਜਿਹਾ ਹੈ ਅਜਿਹੇ ‘ਚ ਜੇਕਰ ਸਪਿੱਨਰਾਂ ਨੂੰ ਪਿੱਚਾਂ ਤੋਂ ਮੱਦਦ ਮਿਲੇਗੀ ਤਾਂ ਭਾਰਤ ਨੂੰ ਇਸ ਦਾ ਫ਼ਾਇਦਾ ਮਿਲ ਸਕਦਾ ਹੈ ਅਤੇ ਇੰਗਲੈਂਡ ਦਬਾਅ ‘ਚ ਆਵੇਗਾ ਇਹ ਇੱਕ ਬਹੁਤ ਅਹਿਮ ਪਹਿਲੂ ਹੋਵੇਗਾ।

ਇਹ ਵੀ ਪੜ੍ਹੋ : ਪੰਜਾਬੀ ਗਾਇਕ ਸੁਰਿੰਦਰ ਸ਼ਿੰਦਾ ਵੈਂਟੀਲੇਟਰ ‘ਤੇ, ਹਾਲਤ ਸਥਿਰ

ਭਾਰਤ ਰਤਨ ਸਚਿਨ ਨੇ ਟੈਸਟ ਲੜੀ ਲਈ ਚੁਣੀ ਟੀਮ ਨੂੰ ਲੈ ਕੇ ਵੀ ਸੰਤੋਸ਼ ਪ੍ਰਗਟ ਕੀਤਾ 45 ਸਾਲ ਦੇ ਕ੍ਰਿਕਟਰ ਨੇ ਕਿਹਾ ਕਿ ਸਾਡੇ ਗੋਲ ਅਜਿਹੇ ਗੇਂਦਬਾਜ਼ ਵੀ ਹਨ ਜੋ ਬੱਲੇਬਾਜ਼ੀ ਕਰ ਸਕਦੇ ਹਨ ਅਤੇ ਬੱਲੇਬਾਜ਼ ਅਜਿਹੇ ਹਨ ਜੋ ਗੇਂਦਬਾਜ਼ੀ ਵੀ ਕਰ ਸਕਦੇ ਹਨ ਇਸ ਤੋਂ ਇਲਾਵਾ ਕੀਪਰਾਂ ਦੀ ਵੀ ਅਹਿਮੀਅਤ ਹੈ ਅਸ਼ਵਿਨ ਅਤੇ ਜੇਡਜਾ ਦੋਵੇਂ ਹੇਠਲੇ ਕ੍ਰਮ ‘ਤੇ ਬੱਲੇਬਾਜ਼ੀ ਕਰ ਸਕਦੇ ਹਨ ਸਾਡੇ ਕੋਲ ਤੇਜ਼ ਗੇਂਦਬਾਜ਼ੀ ਹਰਫਨਮੌਲਾ ਦੇ ਤੌਰ ‘ਤੇ ਹਾਰਦਿਕ ਪਾਂਡਿਆ ਵੀ ਹੈ।

ਸਚਿਨ ਨੇ ਹਾਲਾਂਕਿ ਟੀਮ ‘ਚ ਨਿਯਮਿਤ ਖਿਡਾਰੀਆਂ ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ, ਰਿਧਮਾਨ ਸਾਹਾ ਦੀ ਗੈਰਮੌਜ਼ੂਦਗੀ ਦੇ ਬਾਵਜ਼ੂਦ ਚੰਗੇ ਨਤੀਜੇ ਦੀ ਆਸ ਪ੍ਰਗਟ ਕੀਤੀ ਉਹਨਾਂ ਕਿਹਾ ਕਿ ਇਸ ਲਈ ਕਈ ਉਦਾਹਰਨ ਹਨ ਜਦੋਂ ਅਜਿਹਾ ਹੋਇਆ ਸੱਟਾਂ ਖੇਡ ਦਾ ਹਿੱਸਾ ਹੁੰਦੀਆਂ ਹਨ ਅਤੇ ਸਾਨੂੰ ਹਮੇਸ਼ਾ ਇਹਨਾਂ ਹਾਲਾਤਾਂ ਲਈ ਤਿਆਰ ਰਹਿਣਾ ਚਾਹੀਦਾ ਹੈ ਅਜਿਹਾ ਨਹੀਂ ਹੈ ਕਿ ਸਾਡੇ ਕੋਲ ਪੱਕੇ ਖਿਡਾਰੀਆਂ ਦੀ ਪੂਰੀ ਟੀਮ ਨਾ ਹੋਵੇ ਤਾਂ ਅਸੀਂ ਚੰਗਾ ਨਹੀਂ ਖੇਡ ਸਕਾਂਗੇ। (Cricket News)

LEAVE A REPLY

Please enter your comment!
Please enter your name here