ਸਾਡੇ ਨਾਲ ਸ਼ਾਮਲ

Follow us

16.1 C
Chandigarh
Tuesday, February 10, 2026
More
    Home Breaking News ਕੈਪਟਨ ਕੂਲ ਦੇ ...

    ਕੈਪਟਨ ਕੂਲ ਦੇ ਗੁੱਸੇ ਦਾ ਸ਼ਿਕਾਰ ਹੋਏ ਕੁਲਦੀਪ

    ਨਵੀਂ ਦਿੱਲੀ, 26 ਸਤੰਬਰ

    ਏਸ਼ੀਆ ਕੱਪ ‘ਚ ਭਾਰਤ ਅਤੇ ਅਫ਼ਗਾਨਿਸਤਾਨ ਦਰਮਿਆਨ ਖੇਡੇ ਗਏ ਮੈਚ ‘ਚ ਐਮਐਸ ਧੋਨੀ ਨੇ 696 ਦਿਨ ਬਾਅਦ ਕਪਤਾਨੀ ਕੀਤੀ ਮੈਚ ਦੌਰਾਨ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਕੈਪਟਨ ਕੂਲ ਕਹੇ ਜਾਣ ਵਾਲੇ ਧੋਨੀ ਨੂੰ ਗੁੱਸਾ ਵੀ ਆਇਆ ਅਤੇ ਸ਼ਿਕਾਰ ਬਣੇ ਸਪਿੱਨ ਗੇਂਦਬਾਜ਼ ਕੁਲਦੀਪ ਯਾਦਵ

     

    ਮੈਚ ਦੌਰਾਨ ਜਦੋਂ ਕੁਲਦੀਪ ਗੇਂਦਬਾਜ਼ੀ ਕਰਨ ਆਏ ਤਾਂ ਧੋਨੀ ਦੇ ਫੀਲਡਿੰਗ ਸੈੱਟ ਕਰਨ ਤੋਂ ਬਾਅਦ ਕੁਲਦੀਪ ਦੀਪਕ ਚਾਹਰ ਨੂੰ ਵਾਰ-ਵਾਰ ਜਗ੍ਹਾ ਬਦਲਣ ਲਈ ਕਹਿ ਰਹੇ ਸਨ ਜਦੋਂਕਿ ਧੋਨੀ ਨੇ ਚਾਹਰ ਨੂੰ ਆਪਣੇ ਹਿਸਾਬ ਨਾਲ ਉਸ ਜਗ੍ਹਾ ‘ਤੇ ਖੜਾ ਕੀਤਾ ਸੀ ਕੁਲਦੀਪ ਦੇ ਇਸ ਤਰ੍ਹਾਂ ਵਾਰ ਵਾਰ ਕਰਨ ‘ਤੇ ਧੋਨੀ ਨੂੰ ਗੁੱਸਾ ਆ ਗਿਆ ਅਤੇ ਉਹਨਾਂ ਕੁਲਦੀਪ ਨੂੰ ਕਿਹਾ ਕਿ ‘ਗੇਂਦ ਕਰੇਗਾ ਜਾਂ ਗੇਂਦਬਾਜ਼ ਚੇਂਜ ਕਰ ਦੂੰ’ ਧੋਨੀ ਦੀ ਖ਼ਰੀ ਸੁਣਨ ਤੋਂ ਬਾਅਦ ਕੁਲਦੀਪ ਨੇ ਹਾਲਾਂਕਿ ਮੈਚ ‘ਚ ਦੋ ਵਿਕਟਾਂ ਲਈਆਂ ਪਰ ਉਹ ਹੈਟ੍ਰਿਕ ਤੋਂ ਖੁੰਝ ਗਏ ਉਹਨਾਂ ਪਹਿਲਾਂ ਸ਼ਾਹਿਦੀ ਨੂੰ ਸਿਫ਼ਰ ‘ਤੇ ਧੋਨੀ ਹੱਥੋਂ ਸਟੰਪ ਕਰਵਾਇਆ ਅਤੇ ਇਸ ਤੋਂ ਅਗਲੀ ਗੇਂਦ ‘ਤੇ ਅਫਗਾਨਿਸਤਾਨ ਦੇ ਕਪਤਾਨ ਅਫਗਾਨ ਨੂੰ ਬੋਲਡ ਕਰ ਦਿੱਤਾ

     

     

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here