ਕੁਲਦੀਪ-ਕਾਰਤਿਕ ਬਦੌਲਤ ਜਿੱਤਿਆ ਭਾਰਤ

Indian cricketer Krunal Pandya (L) celebrates with teammates after taking the wicket of West Indies cricketer Kieron Pollard during the first T20 cricket match between India and West Indies at the Eden Gardens Cricket Stadium in Kolkata on November 4, 2018. (Photo by Dibyangshu SARKAR / AFP) / ----IMAGE RESTRICTED TO EDITORIAL USE - STRICTLY NO COMMERCIAL USE----- / GETTYOUT

ਤਿੰਨ ਟੀ20 ਮੈਚਾਂ ਦੀ ਲੜੀ ਦਾ ਪਹਿਲਾ ਮੈਚ 5 ਵਿਕਟਾਂ ਨਾਲ ਜਿੱਤਿਆ

ਵਿੰਡੀ਼ਜ ਦੀਆਂ 109 ਦੌੜਾਂ ਦੇ ਟੀਚੇ ਨੂੰ 18 ਓਵਰਾਂ ਂਚ ਕੀਤਾ ਹਾਸਲ

ਮੈਨ ਆਫ਼ ਦ ਮੈਚ ਰਹੇ 3 ਵਿਕਟਾਂ ਲੈਣ ਵਾਲੇ ਕੁਲਦੀਪ

 

ਦੂਜਾ ਇੱਕ ਰੋਜ਼ਾ 6 ਨਵੰਬਰ ਨੂੰ

ਏਜੰਸੀ
ਕੋਲਕਾਤਾ, 4 ਨਵੰਬਰ
ਚਾਈਨਾਮੈਨ ਕੁਲਦੀਪ ਯਾਦਵ (13 ਦੌੜਾਂ\3 ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਅਤੇ ਵਿਕਟਕੀਪਰ ਦਿਨੇਸ਼ ਕਾਰਤਿਕ ਦੀਆਂ ਨਾਬਾਦ 31 ਦੌੜਾਂ ਦੀ ਬੇਸ਼ਕੀਮਤੀ ਪਾਰੀ ਦੇ ਦਮ ‘ਤੇ ਭਾਰਤ ਨੇ ਵਿੰਡੀਜ਼ ਨੂੰ ਪਹਿਲੇ ਟੀ20 ਅੰਤਰਰਾਸ਼ਟਰੀ ਮੁਕਾਬਲੇ ‘ਚ ਪੰਜ ਵਿਕਟਾਂ ਨਾਲ ਹਰਾ ਕੇ ਲੜੀ ‘ਚ 1-0 ਦਾ ਵਾਧਾ ਹਾਸਲ ਕਰ ਲਿਆ

 
ਭਾਰਤ ਨੇ ਵੈਸਟਇੰਡੀਜ਼ ਨੂੰ 8 ਵਿਕਟਾਂ ‘ਤੇ 109 ਦੌੜਾਂ ‘ਤੇ ਰੋਕ ਲਿਆ ਪਰ ਛੋਟੇ ਟੀਚੇ ਦਾ ਪਿੱਛਾ ਕਰਦਿਆਂ ਆਪਣੀਆਂ ਚਾਰ ਵਿਕਟਾਂ ਸਿਰਫ਼ 45 ਦੌੜਾਂ ‘ਤੇ ਗੁਆ ਦਿੱਤੀਆਂ ਅਜਿਹੀ ਨਾਜ਼ੁਕ ਹਾਲਤ ‘ਚ ਕਾਰਤਿਕ ਨੇ ਮੋਰਚਾ ਸੰਭਾਲਿਆ ਅਤੇ ਨਾਬਾਦ ਪਾਰੀ ਖੇਡ ਕੇ ਭਾਰਤ ਨੂੰ ਜ਼ਿੱਤ ਦੀ ਮੰਜ਼ਿਲ ‘ਤੇ ਪਹੁੰਚਾ ਦਿੱਤਾ ਭਾਰਤ ਨੇ 17.5 ਓਵਰਾਂ ‘ਚ ਪੰਜ ਵਿਕਟਾਂ ‘ਤੇ 110 ਦੌੜਾਂ ਬਣਾਈਆਂ ਰੋਹਿਤ ਦੀ ਕਪਤਾਨੀ ‘ਚ ਭਾਰਤ ਦੀ 10 ਮੈਚਾਂ ‘ਚ ਇਹ ਨੌਂਵੀ ਜਿੱਤ ਹੈ  ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਈਡਨ ਗਾਰਡਨ ਮੈਦਾਨ ‘ਤੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ ਰੋਹਿਤ ਦਾ ਇਹ ਫ਼ੈਸਲਾ ਸਹੀ ਰਿਹਾ ਅਤੇ ਭਾਰਤੀ ਗੇਂਦਬਾਜ਼ਾਂ ਨੇ ਕੈਰੇਬਿਆਈ ਬੱਲੇਬਾਜ਼ਾਂ ਨੂੰ ਲਗਾਤਾਰ ਬੰਨ੍ਹ ਕੇ ਰੱਖਿਆ

 
ਵੈਸਟਇੰਡੀਜ਼ ਨੇ ਇੱਕ ਸਮੇਂ ਆਪਣੀਆਂ 7 ਵਿਕਟਾਂ ਸਿਰਫ਼ 63 ਦੌੜਾਂ ‘ਤੇ ਗੁਆ ਦਿੱਤੀਆਂ ਸਨ 8ਵੇਂ ਲੰਬਰ ਦੇ ਬੱਲੇਬਾਰਜ਼ ਫੇਬਿਅਨ ਅਲੇਨ ਨੇ 27 ਦੌੜਾਂ ਦੀ ਹਿੰਮਤਵਾਰਾਨਾ ਪਾਰੀ ਖੇਡੀ ਅਤੇ ਆਪਣੀ ਟੀਮ ਨੂੰ 100 ਦੇ ਪਾਰ ਪਹੁੰਚਾਇਆ ਕੀਮੋ ਪਾਲ ਨੇ ਨਾਬਾਦ 15 ਦੌੜਾਂ ਬਣਾਈਆਂ
ਕੁਲਦੀਪ ਨੇ ਵੈਸਟਇੰਡੀਜ਼ ਦੇ ਖ਼ਤਰਨਾਕ ਬੱਲੇਬਾਜ਼ਾਂ ਬ੍ਰਾਵੋ, ਪਾਵੇਲ ਅਤੇ ਬ੍ਰੈਥਵੇਟ ਦੀਆਂ ਵਿਕਟਾਂ ਲੈ ਕੇ ਵਿੰਡੀਜ਼ ਦੇ ਮੱਧਕ੍ਰਮ ਨੂੰ ਤਹਿਸ ਨਹਿਸ ਕਰ ਦਿੱਤਾ ਇਸ ਮੈਚ ਰਾਹੀਂ  ਪਹਿਲਾ ਟੀ20 ਮੈਚ ਖੇਡ ਰਹੇ ਖਲੀਲ ਅਹਿਮਦ ਨੇ ਵੀ ਆਪਣੀ ਪਹਿਲੀ ਵਿਕਟ ਹਾਸਲ ਕੀਤੀ

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।