ਕੁਲਬੀਰ ਜ਼ੀਰਾ ਦਾ ਪੀਏ ਗ੍ਰਿਫ਼ਤਾਰ

Kulbir Zira, PA Arrested

ਮੋਗਾ ਦੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਮੋਗਾ, ਸੱਚ ਕਹੂੰ ਨਿਊਜ਼। ਜ਼ੀਰਾ ਤੋਂ ਕਾਂਗਰਸ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਭਗੌੜੇ ਪੀਏ ਨੂੰ ਮੋਗਾ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਕੁਲਬੀਰ ਜ਼ੀਰਾ ਦੇ ਪੀਏ ਨੀਰਜ ਕੁਮਾਰ ਦੀ ਮੋਗਾ ਤੋਂ ਗ੍ਰਿਫਤਾਰੀ ਹੋਈ ਹੈ। ਜਾਣਕਾਰੀ ਅਨੁਸਾਰ ਮੋਗਾ ਦੇ ਫੋਟੋਗ੍ਰਾਫਰ ਰਾਜੇਸ਼ ਕੌੜਾ ਦੇ ਕਤਲ ਮਾਮਲੇ ‘ਚ ਨੀਰਜ ਕੁਮਾਰ ਖਿਲਾਫ਼ 2013 ‘ਚ 302 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਜੋ 2015 ਤੋਂ ਭਗੌੜਾ ਸੀ। ਨੀਰਜ ਕੁਮਾਰ ਨੂੰ ਗ੍ਰਿਫ਼ਤਾਰ ਕਰਨ ਦੀ ਕਾਰਵਾਈ ਪੁਲਿਸ ‘ਤੇ ਕਈ ਸਵਾਲ ਖੜ੍ਹੇ ਕਰਦੀ ਹੈ ਕਿਉਂਕਿ ਨੀਰਜ ਪਿਛਲੇ ਤਿੰਨ ਸਾਲ ਤੋਂ ਭਗੌੜਾ ਸੀ ਪਰ ਪੁਲਿਸ ਅਜੇ ਤੱਕ ਉਸ ਨੂੰ ਫੜ ਨਹੀਂ ਸੀ ਕਿ ਪਰ ਪਿਛਲੇ ਦਿਨੀਂ ਵਿਧਾਇਕ ਜ਼ੀਰਾ ਵੱਲੋਂ ਪੁਲਿਸ ਵਿਰੁੱਧ ਮੂੰਹ ਖੋਲ੍ਹਣ ਮਗਰੋਂ ਪੁਲਿਸ ਨੂੰ ਇਹ ਸਫਲਤਾ ਮਿਲੀ, ਜਿਸ ਨਾਲ ਪੁਲਿਸ ‘ਤੇ ਸਵਾਲ ਖੜੇ ਹੁੰਦੇ ਹਨ ਕਿ ਇਹ ਪੁਲਿਸ ਦੀ ਵਿਧਾਇਕ ਨਾਲ ਬਦਲੇ ਦੀ ਕਾਰਵਾਈ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here