ਸਰਕਾਰੀ ਸਮਾਗਮ ਦੌਰਾਨ ਲਾਏ ਸਨ ਆਈ.ਜੀ. ਛੀਨਾ ਖ਼ਿਲਾਫ਼ ਦੋਸ਼, ਕੀਤਾ ਸੀ ਬਾਈਕਾਟ
ਚੰਡੀਗੜ੍ਹ | ਆਪਣੀ ਹੀ ਸਰਕਾਰ ਖਿਲਾਫ਼ ਬਗਾਵਤ ਕਰਦਿਆਂ ਸਰਕਾਰੀ ਸਮਾਗਮ ਦਾ ਬਾਈਕਾਟ ਕਰਨ ਵਾਲੇ ਪਾਰਟੀ ‘ਚੋਂ ਮੁਅੱਤਲ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਆਖਰ ਪਾਰਟੀ ਅੱਗੇ ਝੁਕ ਗਏ ਹਨ ਸ਼ੁੱਕਰਵਾਰ ਨੂੰ ਉਨ੍ਹਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਅੱਗੇ ਪੇਸ਼ ਹੋ ਕੇ ਨਾ ਸਿਰਫ਼ ਆਪਣੀ ਗਲਤੀ ਮੰਨੀ ਸਗੋਂ ਪਾਰਟੀ ਪ੍ਰਧਾਨ ਸੁਨੀਲ ਜਾਖੜ ਤੋਂ ਲਿਖਤੀ ਮਾਫ਼ੀ ਵੀ ਮੰਗ ਲਈ ਪਰ ਦੇਰ ਰਾਤ ਤੱਕ ਉਨ੍ਹਾਂ ਨੂੰ ਬਹਾਲ ਨਹੀਂ ਕੀਤਾ ਗਿਆ ਇਸ ਬਾਰੇ ਸੁਨੀਲ ਜਾਖਲ ਪਹਿਲਾਂ ਆਲ ਇੰਡੀਆ ਕਾਂਗਰਸ ਤੋਂ ਬਹਾਲੀ ਦੀ ਮਨਜ਼ੂਰੀ ਲੈਣਗੇ
ਸ਼ੁੱਕਰਵਾਰ ਸਵੇਰੇ ਫਿਰੋਜ਼ਪੁਰ ਤੋਂ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੁਲਬੀਰ ਜ਼ੀਰਾ ਨੂੰ ਮਨਾਉਂਦੇ ਹੋਏ ਉਨਾਂ ਦੀ ਮੁਲਾਕਾਤ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਕਰਵਾਈ। ਕੁਲਬੀਰ ਜ਼ੀਰਾ ਨੇ ਗਲਤੀ ਮੰਨਦੇ ਹੋਏ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਮੁਆਫ਼ੀ ਵੀ ਮੰਗ ਲਈ ਕਿ ਉਨਾਂ ਨੂੰ ਜਨਤਕ ਤੌਰ ‘ਤੇ ਸਰਕਾਰੀ ਸਮਾਗਮ ਦਾ ਬਾਈਕਾਟ ਨਹੀਂ ਕਰਨਾ ਚਾਹੀਦਾ ਸੀ। ਜਿਸ ਤੋਂ ਬਾਅਦ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਕਹਿਣ ‘ਤੇ ਸ਼ੁੱਕਰਵਾਰ ਸ਼ਾਮ ਹੀ ਕੁਲਬੀਰ ਜ਼ੀਰਾ ਨੂੰ ਮਿਲਣ ਲਈ ਸੁਨੀਲ ਜਾਖੜ ਤਿਆਰ ਹੋ ਗਏ।
ਸ਼ੁੱਕਰਵਾਰ ਸ਼ਾਮ ਨੂੰ ਸ਼ੁਨੀਲ ਜਾਖੜ ਕਾਂਗਰਸ ਇੰਚਾਰਜ ਆਸ਼ਾ ਕੁਮਾਰੀ ਨਾਲ ਮੁਲਾਕਾਤ ਕਰਕੇ ਕੁਲਬੀਰ ਜ਼ੀਰਾ ਨੇ ਆਪਣੀ ਗਲਤੀ ਮੰਨ ਲਈ, ਜਿਥੇ ਕਿ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਅਤੇ ਵਿਧਾਇਕ ਪਰਮਿੰਦਰ ਪਿੰਕੀ ਨੇ ਸਾਰੇ ਮਾਮਲੇ ਨੂੰ ਖ਼ਤਮ ਕਰਨ ਲਈ ਕਿਹਾ ਪਰ ਸੁਨੀਲ ਜਾਖੜ ਨੇ ਇਸ ਸਬੰਧੀ ਆਲ ਇੰਡੀਆ ਕਮੇਟੀ ਤੋਂ ਇਜ਼ਾਜਤ ਲੈਣ ਤੋਂ ਬਾਅਦ ਹੀ ਕੁਲਬੀਰ ਜ਼ੀਰਾ ਨੂੰ ਬਹਾਲ ਕਰਨ ਦੀ ਗੱਲ ਆਖੀ ਹੈ ਹੁਣ ਜ਼ੀਰਾ ਦੀ ਬਹਾਲੀ ਲਈ ਸ਼ਨਿੱਚਰਵਾਰ ਨੂੰ ਕੋਈ ਫੈਸਲਾ ਹੋ ਸਕਦਾ ਹੈ
ਜਿਕਰਯੋਗ ਹੈ ਬੀਤੇ ਹਫ਼ਤੇ ਪੰਜਾਬ ਦੇ ਪੰਚ-ਸਰਪੰਚਾ ਨੂੰ ਸਹੂੰ ਚੁਕਵਾਉਣ ਵਾਲੇ ਸਰਕਾਰੀ ਸਮਾਗਮ ਦੌਰਾਨ ਕੁਲਬੀਰ ਸਿੰਘ ਜ਼ੀਰਾ ਨੇ ਸਟੇਜ ਤੋਂ ਆਈ.ਜੀ. ਮੁਖਬਿੰਦਰ ਸਿੰਘ ਛੀਨਾ ਖ਼ਿਲਾਫ਼ ਦੋਸ਼ ਲਗਾਉਂਦੇ ਹੋਏ ਸਰਕਾਰੀ ਸਮਾਗਮ ਦਾ ਬਾਈਕਾਟ ਕਰ ਦਿੱਤਾ ਸੀ
ਇਸ ਦੌਰਾਨ ਕੁਲਬੀਰ ਸਿੰਘ ਜ਼ੀਰਾ ਨੂੰ 3 ਦਿਨਾਂ ਦਾ ਨੋਟਿਸ ਜਾਰੀ ਕੀਤਾ ਗਿਆ, ਜਿਸ ਤੋਂ ਬਾਅਦ ਕੁਲਬੀਰ ਜ਼ੀਰਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਮਿਲ ਕੇ ਆਪਣਾ ਪੱਖ ਰੱਖਣਾ ਚਾਹੁੰਦੇ ਸਨ ਪਰ ਸੁਨੀਲ ਜਾਖੜ ਨੇ ਨਾ ਹੀ ਕੁਲਬੀਰ ਜ਼ੀਰਾ ਦਾ ਫੋਨ ਚੁੱਕਿਆ ਅਤੇ ਨਾ ਹੀ ਮੁਲਾਕਾਤ ਕੀਤੀ। ਜਿਸ ਤੋਂ ਬਾਅਦ ਨੋਟਿਸ ਸਮਾਂ ਖ਼ਤਮ ਹੁੰਦੇ ਹੀ ਕੁਲਬੀਰ ਜ਼ੀਰਾ ਨੂੰ ਕਾਂਗਰਸ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ। ਕਾਂਗਰਸ ਪਾਰਟੀ ਤੋਂ ਮੁਅੱਤਲੀ ਹੋਣ ਤੋਂ ਬਾਅਦ ਕੁਲਬੀਰ ਜ਼ੀਰਾ ਨੇ ਵੀ ਸੁਨੀਲ ਜਾਖੜ ‘ਤੇ ਆਈ.ਜੀ. ਛੀਨਾ ਦਾ ਕਰੀਬੀ ਹੋਣ ਦੇ ਦੋਸ਼ ਲਗਾਉਂਦੇ ਹੋਏ ਕਾਂਗਰਸ ਹਾਈ ਕਮਾਨ ਰਾਹੁਲ ਗਾਂਧੀ ਨੂੰ ਸ਼ਿਕਾਇਤ ਕਰਨ ਦਾ ਐਲਾਨ ਕਰ ਦਿੱਤਾ। ਜਿਸ ਤੋਂ ਬਾਅਦ ਕੁਲਬੀਰ ਜ਼ੀਰਾ ਅਚਾਨਕ ਗਾਇਬ ਹੋ ਗਏ। ਇਸ ਦੌਰਾਨ ਕਈ ਕਾਂਗਰਸੀ ਵਿਧਾਇਕ ਅਤੇ ਮੰਤਰੀ ਕੁਲਬੀਰ ਜ਼ੀਰਾ ਦੇ ਪੱਖ ਵਿੱਚ ਆ ਕੇ ਖੜ੍ਹੇ ਹੋ ਗਏ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ