ਮੌੜ ਮੰਡੀ ਬੰਬ ਧਮਾਕੇ ਸਬੰਧੀ ਕੁਲਬੀਰ ਸਿੰਘ ਪੁਲਿਸ ਕੋਲ ਪੇਸ਼

(ਅਸ਼ੋਕ ਵਰਮਾ) ਬਠਿੰਡਾ। ਮੌੜ ਮੰਡੀ ‘ਚ ਚੋਣਾਂ ਦੌਰਾਨ ਹੋਏ ਬੰਬ ਧਮਾਕੇ ਮਾਮਲੇ ‘ਚ ਅੱਜ ਕੁਲਬੀਰ ਸਿੰਘ ਨੂੰ ਪਰਿਵਾਰ ਨੇ ਬਠਿੰਡਾ ਪੁਲਿਸ ਕੋਲ ਪੁੱਛਗਿਛ ਲਈ ਪੇਸ਼ ਕਰ ਦਿੱਤਾ ਹੈ  ਪਤਾ ਲੱਗਿਆ ਹੈ ਕਿ ਪੁਲਿਸ ਨੇ ਇਸ ਬੰਬ ਧਮਾਕੇ ਮਗਰੋਂ ਮੌੜ ਦੇ ਦਸ਼ਮੇਸ਼ ਨਗਰ ਇਲਾਕੇ ਦੇ ਕੁਲਬੀਰ ਸਿੰਘ ਦੇ ਘਰ ਛਾਪਾ ਮਾਰਿਆ ਸੀ ਉਸ ਮਗਰੋਂ ਕੁਲਬੀਰ ਸਿੰਘ ਤੇ ਉਸ ਦਾ ਭਰਾ ਸਤਵੀਰ ਸਿੰਘ ਰੂਪੋਸ਼ ਹੋ ਗਏ ਸਨ।
ਕੁਲਬੀਰ ਸਿੰਘ ਦੇ ਪ੍ਰੀਵਾਰ ਨੇ ਬੀਤੀ ਤਿੰਨ ਫਰਵਰੀ ਨੂੰ ਪ੍ਰੈਸ ਕਾਨਫਰੰਸ ਕਰਕੇ ਕੁਲਬੀਰ ਸਿੰਘ ਨੂੰ ਪੇਸ਼ ਕਰਵਾਉਣ ਬਦਲੇ ਪੁਲਿਸ ਤੇ ਆਪਣੇ ਇੱਕ ਨਜ਼ਦੀਕੀ ਰਿਸ਼ਤੇਦਾਰ ਨੂੰ ਕਥਿਤ ਤੌਰ ਤੇ ਨਜਾਇਜ ਹਿਰਾਸਤ ‘ਚ ਰੱਖਣ ਦੇ ਦੋਸ਼ ਲਾਏ ਸਨ ਜਿੰਨ੍ਹਾਂ ਨੂੰ ਪੁਲਿਸ ਨੇ ਗਲਤ ਕਰਾਰ ਦਿੱਤਾ ਸੀ ਅੱਜ ਕੁਲਬੀਰ ਸਿੰਘ ਨੂੰ ਥਾਣਾ ਮੌੜ ਪੁਲਿਸ ਕੋਲ ਲਿਜਾਇਆ ਗਿਆ ਜਿੱਥੋਂ ਸੀ.ਆਈ.ਏ ਸਟਾਫ ਅਗਲੀ ਪੁੱਛ ਪੜਤਾਲ ਲਈ ਲੈ ਗਿਆ ਜਾਣਕਾਰੀ ਮੁਤਾਬਕ ਕੁਲਬੀਰ ਸਿੰਘ ਤੇ ਪਹਿਲਾਂ ਵੀ ਦੋ ਤਿੰਨ ਕੇਸ ਦਰਜ ਹਨ।

ਐਸ.ਐਸ.ਪੀ ਸਵਪਨ ਸ਼ਰਮਾ ਦਾ ਕਹਿਣਾ ਸੀ ਕਿ ਕੁਲਬੀਰ ਸਿੰਘ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਸਿਰਫ ਪੁੱਛਗਿਛ ਲਈ ਬੁਲਾਇਆ ਹੈ ਉਨ੍ਹਾਂ ਦੱਸਿਆ ਕਿ ਪੁਲਿਸ ਹੁਣ ਕੁਲਬੀਰ ਸਿੰਘ ਤੋਂ ਮੌੜ ਮੰਡੀ ਵਿੱਚ ਹੋਏ ਬੰਬ ਧਮਾਕੇ ਸਬੰਧੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here