ਚੋਰੀ ਦੇ 8 ਮੋਟਰ ਸਾਈਕਲਾਂ ਸਮੇਤ 5 ਕਾਬੂ

(ਸੁਧੀਰ ਅਰੋੜਾ) ਅਬੋਹਰ। ਸਥਾਨਕ ਪੁਲਿਸ ਨੇ ਚੋਰੀ ਦੇ 8 ਮੋਟਰ ਸਾਈਕਲਾਂ ਸਮੇਤ ਗਿਰੋਹ ਦੇ ਪੰਜ ਨੌਜਵਾਨਾਂ ਨੂੰ ਕਾਬੂ ਕੀਤਾ ਹੈ ਡੀਐੱਸਪੀ ਏ ਆਰ ਸ਼ਰਮਾ  ਅਤੇ ਥਾਣਾ ਇੰਚਾਰਜ ਗੁਰਵੀਰ ਸਿੰਘ  ਨੇ ਦੱਸਿਆ ਕਿ ਬੀਤੇ ਦਿਨ ਪੁਲਿਸ ਪਾਰਟੀ ਨੂੰ ਇੱਕ ਖੁਫ਼ੀਆ ਸੂਚਨਾ ਮਿਲੀ ਤਾਂ ਏਐਸਆਈ ਗੁਰਮੀਤ ਸਿੰਘ ਨੇ ਪੁਲਿਸ ਟੀਮ ਸਹਿਤ ਦਾਣਾ ਮੰਡੀ ਵਿੱਚ ਛਾਪੇਮਾਰੀ ਕਰਦੇ ਹੋਏ ਉੱਥੋਂ ਜਗਦੀਪ ਸਿੰਘ ਪੁੱਤਰ ਜਸਵੀਰ ਸਿੰਘ  ਨਿਵਾਸੀ ਢਾਣੀ ਚਿਰਾਗ, ਅਮਿਤ ਕੁਮਾਰ ਪੁੱਤਰ ਵੇਦ ਪ੍ਰਕਾਸ਼ ਨਿਵਾਸੀ ਗਲੀ ਨੰਬਰ 1 ਸੀ,  ਅਬੋਹਰ,  ਸਤਪਾਲ ਪੁੱਤਰ ਨਵਦੀਪ ਸਿੰਘ  ਨਿਵਾਸੀ ਕੁੰਡਲ, ਦੀਪਕ ਕਚੂਰਾ ਪੁਤਰ ਮੰਗਲ  ਸਿੰਘ ਨਿਵਾਸੀ ਪੱਕਾ ਸੀਡ ਫਾਰਮ ਅਤੇ ਗੁਰਵਿੰਦਰ ਸਿੰਘ  ਪੁੱਤਰ ਸੁਖਦੇਵ ਸਿੰਘ  ਨਿਵਾਸੀ ਕਮਾਲਵਾਲਾ ਨੂੰ 8 ਚੋਰੀ ਦੇ ਮੋਟਰਸਾਇਕਲਾਂ ਸਹਿਤ ਕਾਬੂ ਕਰ ਲਿਆ ਬਰਾਮਦ ਕੀਤੇ ਮੋਟਰ ਸਾਈਕਲਾਂ ਦੀ ਕੀਮਤ ਕਰੀਬ 2 ਲੱਖ ਰੁਪਏ ਹੈ ਸ੍ਰੀ  ਸ਼ਰਮਾ ਨੇ ਦੱਸਿਆ ਕਿ ਉਕਤ ਨੌਜਵਾਨ ਨਸ਼ੇ  ਦੇ ਆਦੀ ਹਨ ਅਤੇ ਇਹਨਾਂ ਵਿੱਚੋਂ ਸਤਪਾਲ ਖਾਲਸਾ ਕਾਲਜ ਦਾ ਵਿਦਿਆਰਥੀ ਹੈ ਜਦੋਂ ਕਿ ਦੀਪਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੜ੍ਹਾਈ ਕਰ ਰਿਹਾ ਹੈ।

ਸ਼੍ਰੀ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਨੇ ਇੱਕ ਗਿਰੋਹ ਬਣਾ ਕੇ ਤਹਿਸੀਲ ਕੰਪਲੈਕਸ, ਨਹਿਰੂ ਪਾਰਕ, ਵਿਸ਼ਾਲ ਮੈਗਾਮਾਰਟ ਅਤੇ ਹੋਰ ਥਾਵਾਂ ‘ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਹੈ ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੂੰ ਰਿਮਾਂਡ ‘ਤੇ ਲੈ ਕੇ ਹੋਰ ਵੀ ਪੁੱਛਗਿੱਛ ਕੀਤੀ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ