ਖੇਡੋ ਇੰਡੀਆ ਯੂਥ ਖੇਡਾਂ-2023
ਸਰਸਾ (ਸੁਨੀਲ ਕੁਮਾਰ)। ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ, ਸਰਸਾ (Shah Satnam Ji Boy’s School) ਦੇ ਹੋਣਹਾਰ ਜੁੱਡੋ ਖਿਡਾਰੀ ਕ੍ਰਿਸ਼ਨ ਸਿੰਘ ਨੇ ਦਮਦਾਰ ਪ੍ਰਦਰਸ਼ਨ ਕਰਦੇ ਹੋਏ ਖੇਡੋ ਇੰਡੀਆ ਯੂਥ ਖੇਡਾਂ-2023 (Khelo India Youth Games 2023) ’ਚ ਕਾਂਸੀ ਤਮਗਾ ਜਿੱਤ ਕੇ ਆਪਣੇ ਸਕੂਲ ਤੇ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨ ਦਾ ਨਾਂਅ ਰੌਸ਼ਨ ਕੀਤਾ। ਸ਼ਾਹ ਸਤਿਨਾਮ ਜੀ ਬੁਆਇਜ ਸਕੂਲ ਦੇ ਜੁੱਡੋ ਕੋਚ ਰਣਵੀਰ ਸਿੰਘ ਅਤੇ ਰਾਜਵੀਰ ਸਿੰਘ ਲੱਖਾ ਨੇ ਵਧਾਈ ਦਿੱਤੀ ਅਤੇ ਕਿਹਾ ਕਿ ਕ੍ਰਿਸ਼ਨ ਸਿੰਘ ਦੀ ਖੇਡ ’ਚ ਪਕੜ ਮਜ਼ਬੂਤ ਹੈ ਅਤੇ ਉਹ ਆਉਂਦੀਆਂ ਖੇਡਾਂ ’ਚ ਸੋਨ ਤਮਗਾ ਜਿੱਤ ਕੇ ਸਿੱਖਿਆ ਸੰਸਥਾ ਤੇ ਦੇਸ਼ ਦਾ ਨਾਂਅ ਰੌਸ਼ਨ ਕਰੇਗਾ।
Khelo India Youth Games 2023
ਇਸ ਤੋਂ ਇਲਾਵਾ ਜੁੰਡੋ ਪਲੇਅਰ ਕ੍ਰਿਸ਼ਨ ਸਿੰਘ ਦੀ ਇਸ ਸਫ਼ਲਤਾ ’ਤੇ ਸਕੂਲ ਮੈਨੇਜ਼ਮੈਂਟ ਕਮੇਟੀ, ਸਕੂਲ ਪ੍ਰਸ਼ਾਸਕ ਡਾ. ਹਰਦੀਪ ਸਿੰਘ ਇੰਸਾਂ, ਪਿ੍ਰੰਸੀਪਲ ਧਵਨ ਇੰਸਾਂ, ਸਪੋਰਟਸ ਇੰਚਾਰਜ਼ ਅਜਮੇਰ ਸਿੰਘ ਤੇ ਸਮੂਹ ਸਕੂਲ ਸਟਾਫ਼ ਨੇ ਹਾਰਦਿਕ ਵਧਾਈ ਦਿੱਤੀ।
ਜੁੱਡੋ ਖਿਡਾਰੀ ਕ੍ਰਿਸ਼ਨ ਸਿੰਘ ਨੇ ਆਪਣਂ ਜਿੱਤ ਦਾ ਪੂਰਾ ਸਿਹਰਾ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸਭ ਪਾਪਾ ਕੋਚ ਦੀ ਰਹਿਮਤ ਦਾ ਕਮਾਲ ਹੈ। ਭੋਪਾਲ (ਮੱਧ ਪ੍ਰਦੇਸ਼) ’ਚ 31 ਜਨਵਰੀ ਤੋਂ 11 ਫਰਵਰੀ ਤੱਕ ਖੇਡੇ ਗਈਆਂ ਗਈਆਂ ਯੂਥ ਗੇਮਾਂ ’ਚ ਸ਼ਾਹ ਸਤਿਨਾਮ ਜੀ ਬੁਆਇਜ ਸਕੂਲ ਦੇ 11ਵੀਂ ਕਾਲਜ ਦੇ ਵਿਦਿਆਰਥੀ ਕ੍ਰਿਸ਼ਨ ਸਿੰਘ ਨੇ 73 ਕਿਲੋਗ੍ਰਾਮ ’ਚ ਹਰਿਆਣਾ ਵੱਲੋਂ ਖੇਡਦੇ ਹੋਏ ਤਮਗਾ ਜਿੱਤਿਆ। ਜ਼ਿਕਰਯੋਗ ਹੈ ਕਿ ਯੂਥ ਗੇਮਾਂ ’ਚ ਪੂਰੇ ਦੇਸ਼ ਦੇ ਹਜ਼ਾਰਾਂ ਉੱਚ ਪੱਧਰ ਦੇ ਖਿਡਾਰੀਆਂ ਨੇ ਭਾਗ ਲਿਆ।
ਦੱਸ ਦਈਏ ਕਿ ਸ਼ਾਹ ਸਤਿਨਾਮ ਜੀ ਬੁਆਇਜ ਸਕੂਲ ਸਰਸਾ (Shah Satnam Ji Boy’s School) ਦੇ ਉੱਭਰਦੇ ਜੁੱਡੋ ਖਿਡਾਰੀ ਕ੍ਰਿਸ਼ਨ ਸਿੰਘ ਦੀ ਨੈਸ਼ਨਲ ਜੁੱਡੋ ਰੈਂਕਿੰਗ ਦੇ ਆਧਾਰ ’ਤੇ ਖੇਡੋ ਇੰਡੀਆ ਯੂਥ ਖੇਡਾਂ-2023 ’ਚ ਚੋਣ ਹੋਈ ਸੀ। ਇਸ ’ਚ ਉਹ ਦੂਜੇ ਸਥਾਨ ’ਤੇ ਰਿਹਾ ਸੀ। ਇਸ ਤੋਂ ਇਲਾਵਾ ਥਾਈਲੈਂਡ ’ਚ ਖੇਡੀ ਗਈ ਏਸ਼ੀਅਨ ਜੁੱਡੋ ਚੈਂਪੀਅਨਸ਼ਿਪ ’ਚ 5ਵਾਂ ਸਥਾਨ ਹਾਸਲ ਕੀਤਾ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।