ਕੋਟਕਪੂਰਾ ਦੇ ਨੌਜਵਾਨ ਦੀ ਜਹਾਜ਼ ‘ਚ ਮੌਤ

Kotkapura, young, Man, Dies, Plane

ਹੁਸ਼ਿਆਰਪੁਰ ਦੇ ਨੌਜਵਾਨ ਦੀ ਸਾਊਦੀ ਅਰਬ ‘ਚ ਮੌਤ | Kotakpura News

ਨਵੀਂ ਦਿੱਲੀ, (ਏਜੰਸੀ)। ਕੋਟਕਪੂਰਾ ਨੇੜਲੇ ਪਿੰਡ ਕੋਠੇ ਥੇਹ ਵਾਲੇ ਦੇ ਨੌਜਵਾਨ ਬੇਅੰਤ ਸਿੰਘ (25) ਦੀ ਨਿਊਜ਼ੀਲੈਂਡ ਤੋਂ ਜਹਾਜ਼ ਰਾਹੀਂ ਦਿੱਲੀ ਪਰਤਦਿਆਂ ਰਸਤੇ ‘ਚ ਅਚਾਨਕ ਦੌਰਾ ਪੈਣ ਕਾਰਨ ਮੌਤ ਹੋ ਗਈ। ਬੇਅੰਤ ਸਿੰਘ ਕਰੀਬ 3 ਸਾਲ ਪਹਿਲਾਂ ਸਪਾਊਜ ਵੀਜ਼ੇ ‘ਤੇ ਨਿਊਜ਼ੀਲੈਂਡ ਗਿਆ ਸੀ। ਓਧਰ ਰੋਜ਼ੀ-ਰੋਟੀ ਖਾਤਰ ਸਾਊਦੀ ਅਰਬ ਗਏ ਬਲਾਕ ਮਾਹਿਲਪੁਰ ਦੇ ਪਿੰਡ ਭਾਮ ਦੇ ਨੌਜਵਾਨ ਦੀ ਲਾਸ਼ ਅੱਜ ਜਦ ਪਿੰਡ ਪਹੁੰਚੀ ਤਾਂ ਜਿੱਥੇ ਪਰਿਵਾਰ ਤੇ ਰਿਸ਼ਤੇਦਾਰਾਂ ‘ਚ ਚੀਕ ਚਿਹਾੜਾ ਮੱਚ ਗਿਆ। (Kotakpura News)

ਉਥੇ ਪਿੰਡ ‘ਚ ਸੋਗ ਦੀ ਲਹਿਰ ਫੈਲ ਗਈ। ਜਾਣਕਾਰੀ ਅਨੁਸਾਰ ਕਰੀਬ 8 ਸਾਲ ਪਹਿਲਾਂ  ਜਗਜੀਤ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਭਾਮ ਆਪਣੇ ਪਰਿਵਾਰ ਦੇ ਹਾਲਾਤ ਸੁਧਾਰਨ ਤੇ ਰੋਜੀ ਰੋਟੀ ਲਈ ਸਾਊਦੀ ਅਰਬ ਦੀ ਇੱਕ ਕੰਪਨੀ ਅਰੇਬੀਅਨ ਗਲਫ ‘ਚ ਕੰਮ ਕਰਨ ਲਈ ਗਿਆ ਸੀ। ਇਸ ਦੌਰਾਨ ਸਾਲ 2015 ‘ਚ ਉਸ ਨਾਲ ਹਾਦਸਾ ਵਾਪਰ ਗਿਆ, ਜਿਸ ਨਾਲ ਉਹ ਕੰਮ ਤੋਂ ਨਕਾਰਾ ਹੋ ਗਿਆ। ਇਸ ਪਿੱਛੋਂ ਨਾ ਤਾਂ ਉਸ ਦੀ ਕੰਪਨੀ ਨੇ ਸਹੀ ਢੰਗ ਨਾਲ ਉਸ ਦਾ ਇਲਾਜ ਕਰਵਾਇਆ ਅਤੇ ਨਾ ਹੀ ਉਸ ਨੂੰ ਇਲਾਜ ਲਈ ਭਾਰਤ ਆਉਣ ਦਿੱਤਾ। ਉਸ ਨੇ ਉਥੋਂ ਦੀ ਇੰਡੀਅਨ ਅੰਬੈਸੀ ਨੂੰ ਵਾਰ-ਵਾਰ ਮਦਦ ਲਈ ਗੁਹਾਰ ਲਗਾਈ, ਪਰ ਉਨ੍ਹਾਂ ਨੇ ਵੀ ਕੋਈ ਸਹਿਯੋਗ ਨਹੀਂ ਦਿੱਤਾ।

ਮਾਰਚ 2018 ਨੂੰ ਉਹ ਸਾਬਕਾ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਦੀ ਬੇਟੀ ਅਮਨਜੋਤ ਕੌਰ ਰਾਮੂਵਾਲੀਆ ਨੂੰ ਮਿਲਿਆ, ਜਿਨ੍ਹਾਂ ਦੇ ਵਿਸ਼ੇਸ਼ ਸਹਿਯੋਗ ਨਾਲ ਜਗਜੀਤ ਦਾ 15 ਜੂਨ ਨੂੰ ਵਾਪਸ ਇੰਡੀਆ ਆਉਣ ਦਾ ਇੰਤਜ਼ਾਮ ਹੋ ਗਿਆ ਸੀ। ਸਿਹਤ ਜ਼ਿਆਦਾ ਖਰਾਬ ਹੋਣ ਕਰਕੇ ਜਗਮੀਤ ਸਿੰਘ ਦੀ 12 ਜੂਨ ਨੂੰ ਹੀ ਮੌਤ ਹੋ ਗਈ, ਜਿਸ ਦੀ ਲਾਸ਼ ਬੀਤੇ ਦਿਨ ਅੰਮ੍ਰਿਤਸਰ ਹਵਾਈ ਅੱਡੇ ਤੋਂ ਪਿੰਡ ਪਹੁੰਚੀ। ਇਸ ਦੌਰਾਨ ਜਿਵੇਂ ਹੀ ਉਸ ਦੀ ਲਾਸ਼ ਪਿੰਡ ਪਹੁੰਚੀ ਤਾਂ ਪਰਿਵਾਰ ਤੇ ਰਿਸ਼ਤੇਦਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਤੇ ਇਸ ਮੌਤ ਨਾਲ ਪਿੰਡ ‘ਚ ਵੀ ਸੋਗ ਦੀ ਲਹਿਰ ਦੌੜ ਗਈ ਹੈ। (Kotakpura News)

LEAVE A REPLY

Please enter your comment!
Please enter your name here