Kolkata vs ਰਾਜਸਥਾਨ : ਰਾਜਸਥਾਨ ਨੇ ਕੋਲਕਾਤਾ ਨੂੰ ਦਿੱਤਾ 153 ਦੌੜਾਂ ਦਾ ਟੀਚਾ

spmo

(Kolkata vs Rajasthan) ਰਾਜਸਥਾਨ ਨੇ ਕੋਲਕਾਤਾ ਨੂੰ ਦਿੱਤਾ 153 ਦੌੜਾਂ ਦਾ ਟੀਚਾ

ਮੁੰਬਈ। IPL 2022 ਦੇ 47ਵੇਂ ਮੈਚ ‘ਚ ਰਾਜਸਥਾਨ ਰਾਇਲਸ ਨੇ ਕੋਲਕਾਤਾ ਨਾਈਟ ਰਾਈਡਰਜ਼ ਦੇ ਸਾਹਮਣੇ 153 ਦੌੜਾਂ ਦਾ ਟੀਚਾ ਰੱਖਿਆ ਹੈ। ਜਵਾਬ ਵਿੱਚ ਕੇਕੇਆਰ ਨੇ ਪਹਿਲੇ ਓਵਰ ਤੱਕ ਬਿਨਾਂ ਕੋਈ ਵਿਕਟ ਗਵਾਏ 6 ਦੌੜਾਂ ਬਣਾ ਲਈਆਂ ਸਨ। ਆਰੋਨ ਫਿੰਚ ਅਤੇ ਬਾਬਾ ਇੰਦਰਜੀਤ ਕਰੀਜ਼ ‘ਤੇ ਹਨ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਰਆਰ ਨੇ 152/5 ਦਾ ਸਕੋਰ ਬਣਾਇਆ।

ਸੰਜੂ ਸੈਮਸਨ (54) ਸਭ ਤੋਂ ਵੱਧ ਸਕੋਰਰ ਰਹੇ। ਇਸ ਦੇ ਨਾਲ ਹੀ ਆਖਰੀ ਓਵਰ ‘ਚ ਹੇਟਮਾਇਰ ਨੇ ਅਜੇਤੂ ਪਾਰੀ ਖੇਡੀ ਅਤੇ 13 ਗੇਂਦਾਂ ‘ਚ ਨਾਬਾਦ 27 ਦੌੜਾਂ ਬਣਾਈਆਂ। ਉਸ ਦੀ ਪਾਰੀ ਦੇ ਦਮ ‘ਤੇ ਰਾਜਸਥਾਨ 150 ਦਾ ਅੰਕੜਾ ਪਾਰ ਕਰ ਸਕਿਆ। ਕੇਕੇਆਰ ਲਈ ਟਿਮ ਸਾਊਦੀ ਨੇ ਸਭ ਤੋਂ ਵੱਧ ਵਿਕਟਾਂ ਹਾਸਲ ਕੀਤੀਆਂ। ਉਸ ਨੇ 2 ਵਿਕਟਾਂ ਆਪਣੇ ਨਾਂ ਕੀਤੀਆਂ।

ਸੰਜੂ ਸੈਮਸਨ ਨੇ ਖੇਡੀ ਕਪਤਾਨੀ ਪਾਰੀ

ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ ਨੇ ਵਧੀਆ ਬੱਲੇਬਾਜ਼ੀ ਕਰਦੇ ਹੋਏ ਆਪਣੇ ਆਈਪੀਐਲ ਕਰੀਅਰ ਦਾ 17ਵਾਂ ਅਰਧ ਸੈਂਕੜਾ 38 ਗੇਂਦਾਂ ਵਿੱਚ ਪੂਰਾ ਕੀਤਾ। ਸੰਜੂ ਦਾ ਮੌਜੂਦਾ ਟੂਰਨਾਮੈਂਟ ਵਿੱਚ ਦੂਜਾ ਅਤੇ ਕੇਕੇਆਰ ਖ਼ਿਲਾਫ਼ ਤੀਜਾ 50 ਹੈ। ਹਾਲਾਂਕਿ ਉਹ ਕੋਈ ਵੱਡੀ ਪਾਰੀ ਨਹੀਂ ਖੇਡ ਸਕੇ ਅਤੇ 49 ਗੇਂਦਾਂ ‘ਚ 54 ਦੌੜਾਂ ਬਣਾ ਕੇ ਮਾਵੀ ਦੇ ਹੱਥੋਂ ਆਊਟ ਹੋ ਗਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ