ਨਵੀਂ ਦਿੱਲੀ | ਵਿਰਾਟ ਕੋਹਲੀ ਨੇ ਆਪਣੀ ਬੱਲੇਬਾਜ਼ੀ ਨਾਲ ਖੇਡ ਦੇ ਹਰ ਫਾਰਮੈਟ ‘ਚ ਆਪਣੀ ਖਾਸ ਛਾਪ ਛੱਡੀ ਤੇ ਅਸਟਰੇਲੀਆ ਦੇ ਸਾਬਕਾ ਕਪਤਾਨ ਮਾਈਕਲ ਕਲਾਰਕ ਦਾ ਮੰਨਣਾ ਹੈ ਕਿ ਭਾਰਤੀ ਕਪਤਾਨ ‘ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ‘ਚ ਖੇਡਣ ਵਾਲਾ ਹਰ ਵੇਲੇ ਸਰਵੋਤਮ ਬੱਲੇਬਾਜ਼ ਹੈ’।
ਕੋਹਲੀ ਅਜੇ ਟੈਸਟ ਤੇ ਇੱਕ ਰੋਜ਼ਾ ‘ਚ ਵਿਸ਼ਵ ਦੇ ਨੰਬਰ ਇੱਕ ਬੱਲੇਬਾਜ਼ ਹਨ ਉਨ੍ਹਾਂ ਦੀ ਅਗਵਾਈ ‘ਚ ਭਾਰਤ ਨੇ ਅਸਟਰੇਲੀਆ ‘ਚ ਟੈਸਟ ਤੇ ਇੱਕ ਰੋਜ਼ਾ ਲੜੀਆਂ ਜਿੱਤ ਕੇ ਇਤਿਹਾਸ ਰਚਿਆ ਇਸ ਤੌਂ ਪਹਿਲਾਂ ਭਾਰਤੀ ਟੀਮ ਨੇ ਟੀ20 ਕੌਮਾਂਤਰੀ ਲੜੀ ਬਰਾਬਰ ਕਰਵਾਈ ਸੀ ਇਸ ਤਰ੍ਹਾਂ ਭਾਰਤ ਪਹਿਲੀ ਅਜਿਹੀ ਟੀਮ ਬਣ ਗਈ ਹੇ ਜਿਸ ਨੇ ਅਸਟਰੇਲੀਆ ‘ਚ ਲੜੀ ਨਹੀਂ ਗੁਆਹੀ ਅਤੇ ਇਸ ਦਰਮਿਆਨ ਕੋਹਲੀ ਨੇ ਲਗਾਤਾਰ ਚੰਗਾ ਪ੍ਰਦਰਸ਼ਨ ਕੀਤਾ ਉਨ੍ਹਾਂ ਕਿਹਾ ਕਿ ਤੁਹਾਨੂੰ ਆਪਣੇ ਦੇਸ਼ ਲਈ ਜਿੱਤ ਦਰਜ ਕਰਨ ਦੇ ਵਿਰਾਟ ਦੇ ਜੁਨੂੰਨ ਦਾ ਸਨਮਾਨ ਕਰਨਾ ਹੋਵੇਗਾ ਹਾਂ ਉਸ ‘ਚ ਹਮਲਾਵਰਤਾ ਹੈ।
ਪਰ ਕੋਈ ਵੀ ਉਸ ਦੀ ਪ੍ਰਤੀਬੱਧਤਾ ‘ਤੇ ਸਵਾਲ ਨਹੀਂ ਚੁੱਕ ਸਕਦਾ ਉਹ ਇੱਕ ਰੋਜ਼ਾ ‘ਚ ਸਰਵੋਤਮ ਹੈ ਕੋਹਲੀ ਜਿੱਥੇ ਲਗਾਤਾਰ ਉਪਲੱਬਧੀਆਂ ਹਾਸਲ ਕਰ ਰਹੇ ਹਨ ਨਾਲ ਹੀ ਉਨ੍ਹਾਂ ਤੋਂ ਪਹਿਲਾਂ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਵਰਤਮਾਨ ਫਾਰਮ ਸਬੰਧੀ ਕ੍ਰਿਕਟ ਜਗਤ ਦੀ ਰਾਏ ਅਲੱਗ ਹੈ ਧੋਨੀ ਹੁਣ ਇੱਕ ਰੋਜ਼ਾ ‘ਚ ਪਹਿਲਾਂ ਵਾਂਗ ਹਮਲਾਵਰ ਸ਼ੈਲੀ ਨਾਲ ਨਹੀਂ ਖੇਡਦੇ ਹਨ ਪਰ ਕਲਾਰਕ ਦਾ ਮੰਨਣਾ ਹੈ ਕਿ ਇਸ 37 ਸਾਲਾ ਸਾਬਕਾ ਭਾਰਤੀ ਕਪਤਾਨ ਨੂੰ ਆਪਣਾ ਖੇਡ ਖੇਡਣ ਲਈ ਇਕੱਲਾ ਛੱਡ ਦੇਣਾ ਚਾਹੀਦਾ ਹੈ।
ਕਲਾਰਕ ਨੇ ਕਿਹਾ ਕਿ ਧੋਨੀ ਜਾਣਦਾ ਹੈ ਕਿ ਕਿਹੜੇ ਹਾਲਾਤ ‘ਚ ਕਿਸ ਤਰ੍ਹਾ ਖੇਡਣਾ ਹੈ ਉਨ੍ਹਾ ਨੇ 300 ਤੋਂ ਜ਼ਿਆਦਾ ਇੱਕ ਰੋਜ਼ਾ ਖੇਡੇ ਹਨ ਇਸ ਲਈ ਉਹ ਜਾਣਦੇ ਹਨ ਕਿ ਆਪਣੀ ਭੂਮਿਕਾ ਕਿਵੇਂ ਨਿਭਾਉਣੀ ਹੈ ਪਰ ਜੇਕਰ ਤੀਜੇ ਇੱਕ ਰੋਜ਼ਾ ‘ਚ ਟੀਚਾ 230 ਦੇ ਬਜਾਇ 330 ਹੁੰਦਾ ਤਾਂ ਕੀ ਧੋਨੀ ਪ੍ਰਭਾਵਸ਼ਾਲੀ ਹੁੰਦੇ? ਇਸ ਸਵਾਲ ਦੇ ਜਵਾਬ ‘ਚ ਕਲਾਰਕ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉਹ ਫਿਰ ਵੱਖਰੀ ਤਰ੍ਹਾਂ ਬੱਲੇਬਾਜ਼ੀ ਕਰਦੇ।