ਬ੍ਰੈਡਮੈਨ ਤੋਂ ਬਾਅਦ ਤੇਜ 24 ਸੈਂਕੜਿਆਂ ਵਾਲੇ ਬਣੇ ਵਿਰਾਟ, ਸਚਿਨ ਨੂੰ ਛੱਡਿਆ ਪਿੱਛੇ

123ਵੀਂ ਪਾਰੀ ‘ਚ 24ਵਾਂ ਸੈਂਕੜਾ ਜੜਿਆ

ਰਾਜਕੋਟ, 5 ਅਕਤੂਬਰ
ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਵੈਸਟਇੰਡੀਜ਼ ਵਿਰੁੱਧ ਸੈਂਕੜਾ ਲਾ ਕੇ ਸਭ ਤੋਂ ਤੇਜ਼ 24 ਸੈਂਕੜੇ ਲਾਉਣ ਵਾਲੇ ਸਰ ਡਾਨ ਬ੍ਰੈਡਮੈਨ ਤੋਂ ਬਾਅਦ ਦੂਸਰੇ ਬੱਲੇਬਾਜ਼ ਬਣਨ ਦਾ ਮਾਣ ਹਾਸਲ ਕਰ ਲਿਆ ਹੈ ਵਿਰਾਟ ਨੇ ਆਪਣੇ 72ਵੇਂ ਟੈਸਟ?ਦੀ 123ਵੀਂ ਪਾਰੀ ‘ਚ 24ਵਾਂ ਸੈਂਕੜਾ ਜੜਿਆ ਅਤੇ ਇਸ ਮਾਮਲੇ ‘ਚ ਦੂਸਰੇ ਨੰਬਰ ‘ਤੇ ਮੌਜ਼ੂਦ ਸਚਿਨ ਤੇਂਦੁਲਕਰ (125 ਪਾਰੀਆਂ ‘ਚ) ਨੂੰ?ਪਿੱਛੇ ਛੱਡ ਦਿੱਤਾ ਹੁਣ ਉਹਨਾਂ ਤੋਂ ਅੱਗੇ ਆਸਟਰੇਲੀਆ ਦੇ ਮਹਾਨ ਬੱਲੇਬਾਜ਼ਸਰ ਡਾੱਨ ਬ੍ਰੈਡਮੈਨ ਹੀ ਹਨ ਜਿੰਨ੍ਹਾਂ ਇਸ ਲਈ ਸਿਰਫ਼ 66 ਪਾਰੀਆਂ ‘ਚ ਖੇਡੀਆਂ ਸਨ

 

ਵਿਰਾਟ ਭਾਰਤ ‘ਚ ਸਭ ਤੋਂ ਤੇਜ਼ 3000 ਦੌੜਾਂ ਬਣਾਉਣ ਦੇ ਮਾਮਲੇ ‘ਚ ਚੇਤੇਸ਼ਵਰ ਪੁਜਾਰਾ ਦੇ ਨਾਲ ਸਾਂਝੇ ਅੱਵਲ ਸਥਾਨ ‘ਤੇ ਹਨ ਵਿਰਾਟ ਭਾਰਤੀ ਖਿਡਾਰੀਆਂ ‘ਚ ਜ਼ਿਆਦਾ ਟੈਸਟ ਦੌੜਾਂ ਬਣਾਉਣ ਦੀ ਸੂਚੀ ‘ਚ ਫਿਲਹਾਲ 8ਵੇਂ ਨੰਬਰ ‘ਤੇ ਹਨ ਇਸ ਸੂਚੀ ‘ਚ ਸਚਿਨ ਤੇਂਦੁਲਕਰ 15921, ਰਾਹੁਲ ਦ੍ਰਵਿੜ (13265),  ਸੁਨੀਲ ਗਾਵਸਕਰ (10122), ਵੀਵੀ ਐਸ ਲਕਸ਼ਮਣ (8781), ਵਰਿੰਦਰ ਸਹਿਵਾਗ (8503), ਸੌਰਵ ਗਾਂਗੁਲੀ (7212), ਦਿਲੀਪ ਵੈਂਗਸਰਕਰ (6868) ਹਨ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।