ਨਵੀਂ ਦਿੱਲੀ। ਮਆਈਪੀਐੱਲ 2024 ਦੇ ਐਤਵਾਰ ਨੂੰ ਹੋਏ ਮੁੰਬਈ ਇੰਡੀਅੰਸ ਅਤੇ ਚੇਨੱਈ ਸੁਪਰ ਕਿੰਗਸ ਵਿਚਕਾਰ ਮੈਚ ਤੋਂ ਬਾਅਦ ਰਾਇਲ ਚੈਲੇਂਜਰਸ ਬੰਗਲੁਰੂ ਦੇ ਬੱਲੇਬਾਜ਼ ਕੋਹਲੀ ਓਰੇਂਜ ਕੈਂਪ ਸਟੈਂਡਿੰਗ ’ਚ ਸਿਖਰ ’ਤੇ ਬਣੇ ਹੋਏ ਹਨ। ਇਸ ਮੈਚ ’ਚ ਰੋਹਿਤ ਸ਼ਰਮਾ ਦਾ ਨਾਬਾਦ ਸੈਂਕੜਾ ਨਾਕਾਫ਼ੀ ਰਿਹਾ। ਇਸ ਸੈਂਕੜੇ ਨੇ ਉਨ੍ਹਾਂ ਨੂੰ ਗੁਜਰਾਤ ਟਾਈਟੰਸ ਦੇ ਕਪਤਾਨ ਸ਼ੁਭਮਨ ਗਿੰਲ ਤੋਂ ਅੱਗੇ ਚੌਥੇ ਸਥਾਨ ’ਤੇ ਪਹੁੰਚਾ ਦਿੱਤਾ ਪਰ ਟਾਪ ’ਚ ਆਉਣ ਲਈ ਅਜੇ ਕਾਫ਼ੀ ਮੁਸ਼ੱਕਤ ਕਰਨੀ ਪਵੇਗੀ। (IPL 2024 Orange Cap list)
Also Read : Arvind Kejriwal News: ਅਰਵਿੰਦ ਕੇਜਰੀਵਾਲ ’ਤੇ ਸੁਪਰੀਮ ਕੋਰਟ ਦਾ ਆਇਆ ਵੱਡਾ ਫ਼ੈਸਲਾ!
ਮੁਬੰਈ ਇੰਡੀਅਨਸ ਦੇ ਖਿਲਾਫ਼ 38 ਗੇਂਦਾਂ ’ਚ ਨਾਬਾਦ 66 ਦੌੜਾਂ ਤੋਂ ਬਾਅਦ ਸ਼ਿਵਮ ਦੁਬੇ ਛੇਵੇ ਸਥਾਨ ’ਤੇ ਪਹੁੰਚ ਗਏ। ਇਸ ਬੱਲੇਬਾਜ਼ ਨੇ ਆਪਣੀ ਪਾਰੀ ’ਚ ਦਸ ਚੌਕੇ ਅਤੇ ਦੋ ਛੱਕੇ ਲਾਏ। ਉਥੇ ਹੀ ਪਰਾਗ 18 ਗੇਂਦਾਂ ’ਚ 23 ਦੌੜਾਂ ਬਣਾ ਕੇ ਦੂਜੇ ਸਥਾਨ ’ਤੇ ਰਹੇ ਅਤੇ ਸੰਜੂ ਸੈਮਸਨ ਪੰਜਾਬ ਕਿੰਗਸ ਦੇ ਚਿਲਾਫ਼ 14 ਗੇਂਦਾਂ ’ਚ 18 ਦੌੜਾਂ ਬਣਾ ਕੇ ਤੀਜੇ ਸਥਾਨ ’ਤੇ ਰਹੇ। (IPL 2024 Orange Cap list)