ਇੱਕ ਵਿਸ਼ਵ ਕੱਪ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਵੀ ਬਣੇ
- ਸ਼ੁਭਮਨ ਗਿੱਲ ਅਤੇ ਸ਼੍ਰੇਅਸ ਅਈਅਰ ਦੇ ਵੀ ਅਰਧਸੈਂਕੜੇ |
ਮੁੰਬਈ (ਏਜੰਸੀ)। ਵਿਸ਼ਵ ਕੱਪ 2023 ਦਾ ਪਹਿਲਾ ਸੈਮੀਫਾਈਨਲ ਮੁਕਾਬਲਾ ਅੱਜ ਭਾਰਤ ਅਤੇ ਨਿਊਜੀਲੈਂਡ ਵਿਚਕਾਰ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਜਿੱਥੇ ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤ ਨੇ ਕਪਤਾਨ ਰੋਹਿਤ ਸ਼ਰਮਾ ਦੇ 47 ਜਦਕਿ ਸ਼ੁਭਮਨ ਗਿੱਲ ਦੀ (79) ਅਤੇ ਸਾਬਕਾ ਕਪਤਾਨ ਵਿਰਾਟ ਕੋਹਲੀ ਦੇ 50ਵੇਂ ਸੈਂਕੜੇ ਅਤੇ ਸ਼੍ਰੇਅਸ ਅਈਅਰ ਦੀ ਨਾਬਾਦ ਅਰਧਸੈਂਕੜੇ ਵਾਲੀ ਪਾਰੀ ਦੀ ਮੱਦਦ ਨਾਲ ਨਿਊਜੀਲੈਂਡ ਖਿਲਾਫ ਵੱਡਾ ਸਕੋਰ ਬਣਾ ਦਿੱਤਾ ਹੈ। ਵਿਰਾਟ ਕੋਹਲੀ ਨੇ ਸਚਿਨ ਤੇਂਦੁਲਕਰ ਦਾ ਰਿਕਾਰਡ ਵੀ ਤੋੜ ਦਿੱਤਾ ਹੈ। ਸਚਿਨ ਦੇ ਇੱਕਰੋਜ਼ਾ ਮੈਚਾਂ ’ਚੋਂ 49 ਸੈਂਕੜੇ ਸਨ। (IND Vs NZ Semifinal)
ਪਰ ਵਿਰਾਟ ਕੋਹਲੀ ਦੇ ਹੁਣ ਇੱਕਰੋਜਾ ਮੈਚਾਂ ’ਚੋਂ 50 ਸੈਂਕੜੇ ਹੋ ਗਏ ਹਨ। 279ਵੀਂ ਪਾਰੀ ’ਚ ਵਿਰਾਟ ਨੇ ਇਹ ਕਾਰਨਾਮਾ ਕੀਤਾ ਹੈ। ਇਸ ਤੋਂ ਇਲਾਵਾ ਵਿਰਾਟ ਕੋਹਲੀ ਨੇ ਇੱਕ ਵਿਸ਼ਵ ਕੱਪ ’ਚ ਸਭ ਤੋਂ ਜ਼ਿਆਦਾ ਦੌੜਾਂ ਦੇ ਮਾਮਲੇ ’ਚ ਵੀ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਦਿੱਤਾ ਹੈ। ਨਿਊਜੀਲੈਂਡ ਖਿਲਾਡ ਵਿਰਾਟ ਨੇ ਆਪਣਾ 81ਵੀਂ ਦੌੜ ਬਣਾਊਦੇ ਹੀ ਸਚਿਨ ਦਾ ਰਿਕਾਰਡ ਤੋੜ ਦਿੱਤਾ। ਸਚਿਨ ਨੇ ਇਹ ਕਾਰਨਾਮਾ 2003 ਵਾਲੇ ਵਿਸ਼ਵ ਕੱਪ ’ਚ ਕੀਤਾ ਸੀ। 2003 ਵਾਲੇ ਵਿਸ਼ਵ ਕੱਪ ’ਚ ਸਚਿਨ ਨੇ 673 ਦੌੜਾਂ ਬਣਾਈਆਂ ਸਨ। ਹੁਣ ਭਾਰਤੀ ਟੀਮ ਇਸ ਵਿਸ਼ਵ ਕੱਪ ਦੇ ਸੈਮੀਫਾਈਨਲ ’ਚ ਚੰਗੀ ਸਥਿਤੀ ’ਚ ਹੈ। (IND Vs NZ Semifinal)
ਇਹ ਵੀ ਪੜ੍ਹੋ : ਜੰਮੂ-ਕਸ਼ਮੀਰ ‘ਚ 300 ਫੁੱਟ ਡੂੰਘੀ ਖੱਡ ‘ਚ ਡਿੱਗ ਬੱਸ, 36 ਦੀ ਮੌਤ, 19 ਜ਼ਖਮੀ
ਭਾਰਤ ਨੇ ਸਿਰਫ ਇੱਕ ਵਿਕਟ ਗੁਆਈ ਹੈ। ਇੱਕ ਵਿਕਟ ਕਪਤਾਨ ਰੋਹਿਤ ਸ਼ਰਮਾ ਦੇ ਰੂਪ ’ਚ ਡਿੱਗੀ ਹੈ। ਰੋਹਿਤ ਨੇ 47 ਦੌੜਾਂ ਬਣਾਈਆਂ ਸਨ। ਜਿਸ ਵਿੱਚ 4 ਗਗਨਚੁੰਬੀ ਛੱਕੇ ਵੀ ਸ਼ਾਮਲ ਹਨ। ਰੋਹਿਤ ਨੂੰ ਟਿਮ ਸਾਊਦੀ ਨੇ ਆਊਟ ਕੀਤਾ ਸੀ। ਹੁਣ ਵੇਖਣਾ ਹੋਵੇਗਾ ਕੀ ਭਾਰਤ ਨਿਊਜੀਲੈਂਡ ਤੋਂ 2019 ’ਚ ਮਿਲੀ ਸੈਮੀਫਾਈਨਲ ’ਚ ਹਾਰ ਦਾ ਬਦਲਾ ਲਵੇਗਾ। ਵਿਰਾਟ ਕੋਹਲੀ ਨੇ ਇਹ ਸੈਂਕੜਾ ਜੜ ਇਤਿਹਾਸ ਰੱਚ ਦਿੱਤਾ ਹੈ। ਵਿਰਾਟ ਨੇ ਇਸ ਸੈਂਕੜਾ ਜੜਦੇ ਹੀ ਸਚਿਨ ਨੂੰ ਵੀ ਸਲਾਮੀ ਦਿੱਤੀ ਹੈ। (IND Vs NZ Semifinal)