ਘਰੇਲੂ ਮੈਦਾਨ ’ਤੇ ਕਦੇ ਸੀਰੀਜ਼ ਨਹੀਂ ਹਾਰੇ
- ਟੈਸਟ ’ਚ ਰੋਹਿਤ ਤੇ ਧੋਨੀ ਤੋਂ ਬਿਹਤਰ ਕਪਤਾਨ ਸਨ ਵਿਰਾਟ
- ਅਸਟਰੇਲੀਆ ਨੂੰ ਅਸਟਰੇਲੀਆ ’ਚ ਜਾ ਕੇ ਹਰਾਇਆ
Virat Kohli Birthday: ਸਪੋਰਟਸ ਡੈਸਕ। ਭਾਰਤੀ ਟੀਮ ਦੇ ਸਾਬਕਾ ਕਪਤਾਨ ਤੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਅੱਜ ਆਪਣਾ 36ਵਾਂ ਜਨਮਦਿਨ ਮਨਾ ਰਹੇ ਹਨ। ਕੋਹਲੀ ਨੇ ਆਪਣੇ ਕਰੀਅਰ ’ਚ ਹੁਣ ਤੱਕ ਕਈ ਉਪਲੱਬਧੀਆਂ ਹਾਸਲ ਕੀਤੀਆਂ ਹਨ ਤੇ ਦੁਨੀਆ ਦੇ ਮਹਾਨ ਬੱਲੇਬਾਜ਼ਾਂ ’ਚ ਗਿਣਿਆ ਜਾਂਦਾ ਹੈ। ਕੋਹਲੀ ਪਿਛਲੇ ਸਾਲ ਇੱਕਰੋਜ਼ਾ ਵਿਸ਼ਵ ਕੱਪ ਦੌਰਾਨ 50 ਓਵਰਾਂ ਦੇ ਫਾਰਮੈਟ ’ਚ ਸੈਂਕੜਿਆਂ ਦੇ ਅਰਧਸੈਂਕੜਾ ਲਾਉਣ ਵਾਲੇ ਬੱਲੇਬਾਜ਼ ਵੀ ਬਣੇ ਸਨ। ਕੋਹਲੀ ਨੇ ਇਸ ਸਾਲ ਅਮਰੀਕਾ ਤੇ ਵੈਸਟਇੰਡੀਜ਼ ’ਚ ਖੇਡੇ ਗਏ ਟੀ-20 ਵਿਸ਼ਵ ਕੱਪ ’ਚ ਖਿਤਾਬ ਜਿੱਤਣ ਤੋਂ ਬਾਅਦ ਟੀ-20 ਅੰਤਰਰਾਸ਼ਟਰੀ ਮੈਚਾਂ ਤੋਂ ਸੰਨਿਆਸ ਲੈ ਲਿਆ ਸੀ ਪਰ ਉਹ ਵਨਡੇ ਤੇ ਟੈਸਟ ਮੈਚ ਅਜੇ ਵੀ ਖੇਡਦੇ ਹਨ। ਕੋਹਲੀ ਦੇ ਜਨਮਦਿਨ ਦੇ ਮੌਕੇ ’ਤੇ ਆਓ ਜਾਣਦੇ ਹਾਂ ਉਨ੍ਹਾਂ ਦੇ ਕੁੱਝ ਖਾਸ ਵੱਡੇ ਰਿਕਾਰਡ….
Read This : WTC Final 2025: ਭਾਰਤ ਦਾ WTC ਫਾਈਨਲ ’ਚ ਪਹੁੰਚਣਾ ਮੁਸ਼ਕਲ
ਵਨਡੇ ’ਚ ਸਭ ਤੋਂ ਤੇਜ਼ 13 ਹਜ਼ਾਰ ਦੌੜਾਂ | Virat Kohli Birthday
ਵਨਡੇ ’ਚ ਸਭ ਤੋਂ ਤੇਜ਼ 13000 ਦੌੜਾਂ ਬਣਾਉਣ ਦਾ ਰਿਕਾਰਡ ਕੋਹਲੀ ਦੇ ਨਾਂਅ ਹੈ। ਉਨ੍ਹਾਂ 10 ਸਤੰਬਰ 2023 ਨੂੰ ਪਾਕਿਸਤਾਨ ਖਿਲਾਫ 278ਵੇਂ ਇੱਕ ਰੋਜ਼ਾ ਮੈਚ ’ਚ ਇਹ ਉਪਲਬਧੀ ਹਾਸਲ ਕੀਤੀ। ਇਸ ਮਾਮਲੇ ’ਚ ਕੋਹਲੀ ਸਾਬਕਾ ਭਾਰਤੀ ਬੱਲੇਬਾਜ਼ ਸਚਿਨ ਤੇਂਦੁਲਕਰ ਤੋਂ ਅੱਗੇ ਹਨ ਜਿਨ੍ਹਾਂ ਨੇ 321 ਵਨਡੇ ਮੈਚਾਂ ’ਚ ਇਹ ਉਪਲੱਬਧੀ ਹਾਸਲ ਕੀਤੀ ਸੀ।
ਵਨਡੇ ’ਚ ਜੜੇ ਹਨ ਸਭ ਤੋਂ ਜ਼ਿਆਦਾ ਸੈਂਕੜੇ
ਵਨਡੇ ਫਾਰਮੈਟ ’ਚ ਸਭ ਤੋਂ ਜ਼ਿਆਦਾ ਸੈਂਕੜੇ ਲਾਉਣ ਦਾ ਰਿਕਾਰਡ ਕੋਹਲੀ ਦੇ ਨਾਂਅ ਹੈ। ਕੋਹਲੀ ਨੇ ਇਸ ਫਾਰਮੈਟ ’ਚ ਹੁਣ ਤੱਕ 295 ਮੈਚਾਂ ’ਚ 13906 ਦੌੜਾਂ ਬਣਾਈਆਂ ਹਨ। ਵਨਡੇ ’ਚ 50 ਸੈਂਕੜੇ ਲਾਉਣ ਦਾ ਰਿਕਾਰਡ ਵੀ ਵਿਰਾਟ ਕੋਹਲੀ ਦੇ ਨਾਂਅ ਹੈ। ਇਸ ਮਾਮਲੇ ’ਚ ਵੀ ਉਨ੍ਹਾਂ ਨੇ ਸਚਿਨ ਨੂੰ ਪਿੱਛੇ ਛੱਡ ਦਿੱਤਾ ਹੈ, ਜਿਨ੍ਹਾਂ ਨੇ ਆਪਣੇ ਕਰੀਅਰ ’ਚ ਵਨਡੇ ’ਚ 49 ਸੈਂਕੜੇ ਲਾਏ ਸਨ।
ਟੀ-20 ’ਚ ਸਭ ਤੋਂ ਜ਼ਿਆਦਾ ਅਰਧਸੈਂਕੜਿਆਂ ਦਾ ਰਿਕਾਰਡ
ਕੋਹਲੀ ਨੇ ਭਾਵੇਂ ਟੀ20 ਕੌਮਾਂਤਰੀ ਕ੍ਰਿਕੇਟ ਨੂੰ ਅਲਵਿਦਾ ਕਹਿ ਦਿੱਤਾ ਹੈ ਪਰ ਇਸ ਫਾਰਮੈਟ ’ਚ ਸਭ ਤੋਂ ਵੱਧ ਅਰਧ ਸੈਂਕੜੇ ਲਾਉਣ ਦਾ ਰਿਕਾਰਡ ਉਨ੍ਹਾਂ ਦੇ ਨਾਂਅ ਹੈ। ਉਹ ਪਾਕਿਸਤਾਨ ਦੇ ਸਾਬਕਾ ਕਪਤਾਨ ਬਾਬਰ ਆਜ਼ਮ ਦੇ ਨਾਲ ਇਸ ਮਾਮਲੇ ’ਚ ਸਿਖਰ ’ਤੇ ਹਨ। ਕੋਹਲੀ ਨੇ ਟੀ-20 ਇੰਟਰਨੈਸ਼ਨਲ ’ਚ 39 ਅਰਧ ਸੈਂਕੜੇ ਜੜੇ ਹਨ।
ODI ਵਿਸ਼ਵ ਕੱਪ ਦੇ ਪਹਿਲੇ ਮੈਚ ’ਚ ਜੜਿਆ ਸੈਂਕੜਾ | Virat Kohli Birthday
ਵਿਰਾਟ ਕੋਹਲੀ ਨੇ 2011 ’ਚ ਵਿਸ਼ਵ ਕੱਪ ’ਚ ਡੈਬਿਊ ਕੀਤਾ ਸੀ। ਕੋਹਲੀ ਨੇ ਬੰਗਲਾਦੇਸ਼ ਖਿਲਾਫ ਖੇਡੇ ਗਏ ਉਸ ਮੈਚ ’ਚ ਸੈਂਕੜਾ ਲਾਇਆ ਸੀ। ਉਹ ਆਪਣੇ ਵਿਸ਼ਵ ਕੱਪ ਡੈਬਿਊ ਮੈਚ ’ਚ ਸੈਂਕੜਾ ਜੜਨ ਵਾਲੇ ਪਹਿਲੇ ਭਾਰਤੀ ਖਿਡਾਰੀ ਬਣੇ। ਇਸ ਦੇ ਨਾਲ ਹੀ ਕੋਹਲੀ ਨੇ ਵਨਡੇ ’ਚ ਇੱਕ ਟੀਮ ਖਿਲਾਫ ਸਭ ਤੋਂ ਜ਼ਿਆਦਾ ਸੈਂਕੜੇ ਲਾਉਣ ਦਾ ਰਿਕਾਰਡ ਵੀ ਆਪਣੇ ਨਾਂਅ ਕੀਤਾ ਹੈ। ਉਨ੍ਹਾਂ ਨੇ ਸ਼੍ਰੀਲੰਕਾ ਖਿਲਾਫ ਇਸ ਫਾਰਮੈਟ ’ਚ 10 ਸੈਂਕੜੇ ਜੜੇ ਹਨ।
ਹੁਣ ਜਾਣੋ ਬਤੌਰ ਕਪਤਾਨ ਕਿਵੇਂ ਰਿਹਾ ਕੋਹਲੀ ਦਾ ਰਿਕਾਰਡ?
ਹਾਲਾਂਕਿ ਕੋਹਲੀ ਨੇ ਕਪਤਾਨ ਦੇ ਤੌਰ ’ਤੇ ਕੋਈ ਆਈਸੀਸੀ ਟਰਾਫੀ ਨਹੀਂ ਜਿੱਤੀ ਹੈ, ਪਰ ਉਹ ਕਪਤਾਨ ਦੇ ਤੌਰ ’ਤੇ ਸਭ ਤੋਂ ਜ਼ਿਆਦਾ ਮੈਚ ਖੇਡਣ ਦੇ ਮਾਮਲੇ ’ਚ ਅੱਠਵੇਂ ਸਥਾਨ ’ਤੇ ਹਨ। ਕੋਹਲੀ ਨੇ ਟੈਸਟ, ਵਨਡੇ ਤੇ ਟੀ-20 ਸਮੇਤ ਕੁੱਲ 213 ਮੈਚਾਂ ’ਚ ਭਾਰਤੀ ਟੀਮ ਦੀ ਕਮਾਨ ਸੰਭਾਲੀ ਹੈ। Virat Kohli Birthday
ਘਰ ’ਚ ਸਾਰੀਆਂ 11 ਟੈਸਟ ਸੀਰੀਜ਼ ਜਿੱਤੀਆਂ
ਧੋਨੀ ਤੇ ਰੋਹਿਤ ਦੋਵਾਂ ਦੀ ਕਪਤਾਨੀ ’ਚ ਭਾਰਤ ਨੂੰ ਘਰੇਲੂ ਮੈਦਾਨ ’ਤੇ ਟੈਸਟ ਸੀਰੀਜ਼ ’ਚ ਹਾਰ ਦਾ ਸਾਹਮਣਾ ਕਰਨਾ ਪਿਆ। ਰੋਹਿਤ ਦੀ ਕਪਤਾਨੀ ’ਚ ਟੀਮ ਇੰਡੀਆ ਨੂੰ ਹਾਲ ਹੀ ’ਚ ਨਿਊਜ਼ੀਲੈਂਡ ਤੋਂ ਕਲੀਨ ਸਵੀਪ ਦਾ ਸਾਹਮਣਾ ਕਰਨਾ ਪਿਆ ਹੈ। ਕੋਹਲੀ ਦੀ ਕਪਤਾਨੀ ’ਚ ਅਜਿਹਾ ਕਦੇ ਨਹੀਂ ਹੋਇਆ। ਉਨ੍ਹਾਂ ਨੇ ਭਾਰਤੀ ਧਰਤੀ ’ਤੇ 11 ਟੈਸਟ ਸੀਰੀਜ਼ ’ਚ ਟੀਮ ਇੰਡੀਆ ਦੀ ਕਪਤਾਨੀ ਕੀਤੀ। ਭਾਰਤ ਨੇ ਸਾਰੀਆਂ 11 ਸੀਰੀਜ਼ ਜਿੱਤੀਆਂ। ਕੋਹਲੀ ਨੇ 2015 ’ਚ ਦੱਖਣੀ ਅਫਰੀਕਾ ਖਿਲਾਫ ਘਰੇਲੂ ਮੈਦਾਨ ’ਤੇ ਪਹਿਲੀ ਵਾਰ ਟੀਮ ਦੀ ਕਪਤਾਨੀ ਕੀਤੀ ਸੀ। ਅਸ਼ਵਿਨ ਤੇ ਜਡੇਜਾ ਤੇ ਕੋਹਲੀ ਦੀ ਹਮਲਾਵਰ ਮੈਦਾਨੀ ਰਣਨੀਤੀ ਦੇ ਸਹਾਰੇ ਭਾਰਤ ਨੇ 4 ਟੈਸਟ ਮੈਚਾਂ ਦੀ ਲੜੀ 3-0 ਨਾਲ ਜਿੱਤ ਲਈ। ਇੱਥੋਂ ਕੋਹਲੀ ਦੀ ਕਪਤਾਨੀ ’ਚ ਟੀਮ ਨੇ ਘਰੇਲੂ ਟੈਸਟ ਲੜੀ ਜਿੱਤਣੀਆਂ ਸ਼ੁਰੂ ਕੀਤੀਆਂ।
7 ਸਾਲਾਂ ’ਚ ਸਿਰਫ 2 ਘਰੇਲੂ ਟੈਸਟ ਹਾਰੇ | Virat Kohli Birthday
ਕੋਹਲੀ ਦੀ ਕਪਤਾਨੀ ’ਚ ਵਿਦੇਸ਼ੀ ਟੀਮਾਂ ਭਾਰਤ ’ਚ ਟੈਸਟ ਡਰਾਅ ਕਰਵਾਉਣ ਨੂੰ ਆਪਣੀ ਉਪਲੱਬਧੀ ਸਮਝਦੀਆਂ ਸਨ। ਉਨ੍ਹਾਂ ਦੀ ਕਪਤਾਨੀ ’ਚ ਭਾਰਤ ਨੇ 7 ਸਾਲਾਂ ’ਚ ਸਿਰਫ 2 ਟੈਸਟ ਹਾਰੇ ਹਨ, ਇੱਕ 2017 ’ਚ ਅਸਟਰੇਲੀਾ ਖਿਲਾਫ਼ ਤੇ ਦੂਜਾ ਟੈਸਟ ਮੈਚ 2021 ’ਚ ਇੰਗਲੈਂਡ ਖਿਲਾਫ਼ ਹਾਰਿਆ ਸੀ। ਕੋਹਲੀ ਦੀ ਕਪਤਾਨੀ ’ਚ ਭਾਰਤ ’ਚ 5 ਟੈਸਟ ਡਰਾਅ ਹੋਏ, ਜਿਨ੍ਹਾਂ ’ਚ ਜ਼ਿਆਦਾਤਰ ਸਮਾਂ ਮੌਸਮ ਨੇ ਵਿਦੇਸ਼ੀ ਟੀਮਾਂ ਦਾ ਪੱਖ ਪੂਰਿਆ। ਕਲੀਨ ਸਵੀਪ ਨੂੰ ਭੁੱਲ ਜਾਓ, ਕੋਹਲੀ ਨੂੰ ਕਦੇ ਵੀ ਘਰੇਲੂ ਜ਼ਮੀਨ ’ਤੇ ਸੀਰੀਜ਼ ਵਿੱਚ ਹਾਰ ਦਾ ਸਾਹਮਣਾ ਨਹੀਂ ਕਰਨਾ ਪਿਆ ਹੈ। ਇਸ ਦੇ ਉਲਟ, ਕੋਹਲੀ ਨੇ ਨਿਊਜ਼ੀਲੈਂਡ, ਦੱਖਣੀ ਅਫਰੀਕਾ, ਵੈਸਟਇੰਡੀਜ਼ ਤੇ ਬੰਗਲਾਦੇਸ਼ ਖਿਲਾਫ ਘਰੇਲੂ ਮੈਦਾਨ ’ਤੇ ਕਲੀਨ ਸਵੀਪ ਕੀਤੀ। ਟੀਮ ਇੰਡੀਆ ਨੇ ਉਨ੍ਹਾਂ ਦੀ ਕਪਤਾਨੀ ’ਚ ਨਿਊਜ਼ੀਲੈਂਡ ਨੂੰ 2 ਟੈਸਟ ਸੀਰੀਜ਼ ’ਚ ਹਰਾਇਆ ਸੀ।
ਵਿਦੇਸ਼ਾਂ ’ਚ 16 ਟੈਸਟ ਮੈਚ ਆਪਣੇ ਨਾਂਅ ਕੀਤੇ | Virat Kohli Birthday
ਪੂਰੇ ਸਮੇਂ ਦੇ ਕਪਤਾਨ ਬਣਨ ਤੋਂ ਬਾਅਦ, ਕੋਹਲੀ ਨੇ ਸਿਡਨੀ ’ਚ ਅਸਟਰੇਲੀਆ ਖਿਲਾਫ ਚੌਥਾ ਟੈਸਟ ਡਰਾਅ ਕੀਤਾ। ਭਾਰਤ ਸੀਰੀਜ਼ 2-0 ਨਾਲ ਹਾਰ ਗਿਆ। ਇਸ ਤੋਂ ਬਾਅਦ, 2018 ’ਚ, ਕੋਹਲੀ ਦੀ ਕਪਤਾਨੀ ’ਚ, ਭਾਰਤ ਨੇ ਸੇਨਾ ਦੇਸ਼ਾਂ ਜਿਵੇਂ ਕਿ ਦੱਖਣੀ ਅਫਰੀਕਾ, ਇੰਗਲੈਂਡ, ਨਿਊਜ਼ੀਲੈਂਡ ਤੇ ਆਸਟਰੇਲੀਆ ’ਚ ਕੋਈ ਵੀ ਟੈਸਟ ਖੇਡਿਆ, ਜਿੱਥੇ ਭਾਰਤ ਨੇ 7 ਟੈਸਟ ਜਿੱਤੇ। ਇਸ ਦੌਰਾਨ ਭਾਰਤ ਨੇ ਬਾਕੀ ਬਚੇ ਟੈਸਟ ਏਸ਼ੀਆ ਤੇ ਵੈਸਟਇੰਡੀਜ਼ ’ਚ ਖੇਡੇ। ਆਪਣੀ ਕਪਤਾਨੀ ’ਚ ਕੋਹਲੀ ਨੇ ਬੰਗਲਾਦੇਸ਼, ਸ਼੍ਰੀਲੰਕਾ ਤੇ ਵੈਸਟਇੰਡੀਜ਼ ’ਚ 13 ਟੈਸਟ ਖੇਡੇ ਤੇ 9 ’ਚ ਜਿੱਤ ਦਰਜ ਕੀਤੀ। ਇੱਥੇ ਟੀਮ ਸਿਰਫ 1 ਮੈਚ ਹਾਰੀ, ਜਦਕਿ 3 ਟੈਸਟ ਡਰਾਅ ਰਹੇ, ਮੀਂਹ ਨੇ ਤਿੰਨਾਂ ’ਚ ਭਾਰਤ ਦਾ ਕੰਮ ਵਿਗਾੜ ਦਿੱਤਾ। ਇਨ੍ਹਾਂ ’ਚ 2 ਕਲੀਨ ਸਵੀਪ ਵੀ ਸ਼ਾਮਲ ਹਨ।
ਅਸਟਰੇਲੀਆ ਨੂੰ ਉਨ੍ਹਾਂ ਦੀ ਧਰਤੀ ’ਤੇ ਹੀ ਸੀਰੀਜ਼ ਹਰਾਈ, ਇੰਗਲੈਂਡ ’ਚ ਡੰਕਾ ਬਜਾਇਆ
ਕੋਹਲੀ ਦੀ ਅਗਵਾਈ ’ਚ ਟੀਮ ਇੰਡੀਆ ਨੇ ਸੇਨਾ ਦੇਸ਼ਾਂ ’ਚ 2 ਟੈਸਟ ਸੀਰੀਜ਼ ਜਿੱਤੀਆਂ। ਇੰਨਾ ਹੀ ਨਹੀਂ ਇੰਗਲੈਂਡ ’ਚ ਇੱਕ ਸੀਰੀਜ਼ ਵੀ 2-2 ਨਾਲ ਡਰਾਅ ਰਹੀ। ਇੱਥੋਂ ਤੱਕ ਕਿ ਮਜ਼ਬੂਤ ਦੱਖਣੀ ਅਫਰੀਕਾ ’ਚ 2 ਟੈਸਟ ਵੀ ਜਿੱਤੇ। ਕੋਹਲੀ 7 ਟੈਸਟ ਜਿੱਤਾਂ ਦੇ ਨਾਲ ਸੇਨਾ ਦੇਸ਼ਾਂ ’ਚ ਸਭ ਤੋਂ ਵੱਧ ਟੈਸਟ ਜਿੱਤਣ ਵਾਲਾ ਏਸ਼ਿਆਈ ਕਪਤਾਨ ਹਨ। ਕੋਹਲੀ ਦੀ ਅਗਵਾਈ ’ਚ ਭਾਰਤ ਨੇ 2018 ’ਚ ਪਹਿਲੀ ਵਾਰ ਅਸਟਰੇਲੀਆ ’ਚ ਲੜੀ ਜਿੱਤੀ ਸੀ।
ਕੋਹਲੀ ਨੇ 5 ਸਾਲ ਪਹਿਲਾਂ ਅਸਟਰੇਲੀਆ ’ਚ ਆਪਣੇ ਟੈਸਟ ਕਪਤਾਨੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। 2021 ’ਚ, ਕੋਹਲੀ ਵੱਲੋਂ ਬਣਾਈ ਗਈ ਟੀਮ ਇੰਡੀਆ ਨੇ ਰਹਾਣੇ ਦੀ ਕਪਤਾਨੀ ’ਚ ਅਸਟਰੇਲੀਆ ’ਚ ਲਗਾਤਾਰ ਦੂਜੀ ਟੈਸਟ ਲੜੀ ਆਪਣੇ ਨਾਂਅ ਕੀਤੀ। ਕੋਹਲੀ ਨਿੱਜੀ ਕਾਰਨਾਂ ਕਰਕੇ ਸੀਰੀਜ਼ ਦਾ ਸਿਰਫ 1 ਟੈਸਟ ਹੀ ਖੇਡ ਸਕੇ ਹਨ। 2021 ’ਚ ਕੋਹਲੀ ਵੀ ਇੰਗਲੈਂਡ ਨੂੰ ਟੈਸਟ ਸੀਰੀਜ਼ ’ਚ ਹਰਾਉਣ ਦੇ ਨੇੜੇ ਪਹੁੰਚ ਗਏ ਸਨ। ਭਾਰਤ 5 ਟੈਸਟ ਸੀਰੀਜ਼ ਦੇ ਪਹਿਲੇ 4 ਮੈਚਾਂ ’ਚ 2-1 ਨਾਲ ਅੱਗੇ ਸੀ। ਪੰਜਵਾਂ ਟੈਸਟ 2022 ’ਚ ਕੋਰੋਨਾ ਮਹਾਮਾਰੀ ਕਾਰਨ ਹੋਇਆ ਸੀ ਪਰ ਉਦੋਂ ਤੱਕ ਕੋਹਲੀ ਨੇ ਕਪਤਾਨੀ ਛੱਡ ਦਿੱਤੀ ਸੀ।
ਜਸਪ੍ਰੀਤ ਬੁਮਰਾਹ ਦੀ ਕਪਤਾਨੀ ’ਚ ਭਾਰਤ ਪੰਜਵਾਂ ਟੈਸਟ ਹਾਰ ਗਿਆ ਤੇ ਸੀਰੀਜ਼ 2-2 ਨਾਲ ਡਰਾਅ ਹੋ ਗਈ। ਕੋਹਲੀ ਦੀ ਟੈਸਟ ਕਪਤਾਨੀ ਇਸ ਲਈ ਵੀ ਬਹੁਤ ਵੱਡੀ ਹੈ ਕਿਉਂਕਿ ਉਨ੍ਹਾਂ ਨੇ ਭਾਰਤ ਨੂੰ ਵਿਦੇਸ਼ਾਂ ’ਚ ਟੈਸਟ ਤੇ ਸੀਰੀਜ਼ ਜਿੱਤਣਾ ਸਿਖਾਇਆ ਸੀ। ਉਸ ਤੋਂ ਪਹਿਲਾਂ ਜੇਕਰ ਟੀਮ ਇੰਡੀਆ ਸੇਨਾ ’ਚ ਇੱਕ ਵੀ ਟੈਸਟ ਜਿੱਤਦੀ ਹੈ ਤਾਂ ਇਸ ਨੂੰ ਇੱਕ ਉਪਲੱਬਧੀ ਮੰਨਿਆ ਜਾਂਦਾ ਸੀ। ਅਸਟਰੇਲੀਆ ’ਚ ਪਹਿਲੀ ਵਾਰ ਸੀਰੀਜ਼ ਜਿੱਤਣ ਤੋਂ ਪਹਿਲਾਂ ਵੀ ਭਾਰਤ 8 ਸੀਰੀਜ਼ ਹਾਰ ਗਿਆ ਸੀ।
ਵਿਰਾਟ ਦੇ ਰਿਕਾਰਡ ਤੋਂ ਬਹੁਤ ਦੂਰ ਹਨ ਰੋਹਿਤ
ਰੋਹਿਤ ਸ਼ਰਮਾ ਨੇ 2013 ’ਚ ਟੈਸਟ ਖੇਡਣਾ ਸ਼ੁਰੂ ਕੀਤਾ ਸੀ। ਆਪਣੇ ਡੈਬਿਊ ਤੋਂ ਬਾਅਦ, ਭਾਰਤ ਨੇ 112 ਟੈਸਟ ਖੇਡੇ, ਜਿਨ੍ਹਾਂ ’ਚੋਂ ਰੋਹਿਤ ਸਿਰਫ 64 ਮੈਚ ਹੀ ਖੇਡ ਸਕਿਆ। ਕਾਰਨ ਇਹ ਸੀ ਕਿ ਉਹ ਵਿਦੇਸ਼ੀ ਟੈਸਟਾਂ ’ਚ ਖਰਾਬ ਸੀ। ਉਸਨੇ 2021 ਤੋਂ ਵਿਦੇਸ਼ ’ਚ ਪ੍ਰਦਰਸ਼ਨ ਕਰਨਾ ਸ਼ੁਰੂ ਕੀਤਾ ਤੇ ਟੈਸਟ ਟੀਮ ’ਚ ਆਪਣੇ ਆਪ ਨੂੰ ਸਥਾਪਿਤ ਕੀਤਾ। ਜਿਵੇਂ ਹੀ ਉਨ੍ਹਾਂ ਨੇ ਟੈਸਟ ਟੀਮ ’ਚ ਜਗ੍ਹਾ ਪੱਕੀ ਕੀਤੀ, ਰੋਹਿਤ ਲਈ ਮੁਸ਼ਕਲ ਇਹ ਸੀ ਕਿ ਵਿਰਾਟ ਨੇ ਜਨਵਰੀ 2022 ’ਚ ਕਪਤਾਨੀ ਛੱਡ ਦਿੱਤੀ।
ਉਸ ਨੂੰ ਟੀ-20 ਤੇ ਵਨਡੇ ਦੇ ਨਾਲ-ਨਾਲ ਟੈਸਟ ਕਪਤਾਨੀ ਕਰਨ ਲਈ ਮਜਬੂਰ ਕੀਤਾ ਗਿਆ। ਨਤੀਜਾ ਇਹ ਨਿਕਲਿਆ ਕਿ ਭਾਰਤ 3 ਸਾਲਾਂ ’ਚ 5 ਘਰੇਲੂ ਟੈਸਟ ਹਾਰ ਗਿਆ। ਭਾਰਤ ਨੇ ਆਪਣੇ ਟੈਸਟ ਇਤਿਹਾਸ ’ਚ ਪਹਿਲੀ ਵਾਰ 3-0 ਨਾਲ ਕਲੀਨ ਸਵੀਪ ਝੱਲਿਆ ਹੈ, ਸਵਾਲ ਇਹ ਵੀ ਹੈ ਕਿ ਕੀ ਰੋਹਿਤ ਸੱਚਮੁੱਚ ਬਹੁਤ ਖਰਾਬ ਟੈਸਟ ਕਪਤਾਨ ਹੈ? ਜਵਾਬ ਨਹੀਂ ਹੈ, ਉਨ੍ਹਾਂ ਨੇ ਇੰਗਲੈਂਡ ਖਿਲਾਫ ਟੈਸਟ ਸੀਰੀਜ਼ ਜਿੱਤੀ ਹੈ ਤੇ ਹੁਣ ਤੱਕ 21 ’ਚੋਂ 12 ਟੈਸਟ ਜਿੱਤੇ ਹਨ। ਹਾਲਾਂਕਿ ਘਰੇਲੂ ਮੈਦਾਨ ’ਤੇ 5 ਹਾਰਾਂ ਕਾਰਨ ਉਹ ਯਕੀਨੀ ਤੌਰ ’ਤੇ 21ਵੀਂ ਸਦੀ ’ਚ ਭਾਰਤ ਦਾ ਸਭ ਤੋਂ ਖਰਾਬ ਟੈਸਟ ਕਪਤਾਨ ਬਣ ਗਏ ਹਨ?
ਕਪਤਾਨੀ ’ਚ ਕੋਹਲੀ ਨੇ 7 ਦੌਹਰੇ ਸੈਂਕੜੇ ਵੀ ਜੜੇ
ਬੱਲੇਬਾਜ਼ ਵਿਰਾਟ ਕੋਹਲੀ ਨੇ ਹਰ ਕਪਤਾਨ ਦੀ ਮੌਜੂਦਗੀ ’ਚ ਆਪਣਾ ਸਰਵੋਤਮ ਪ੍ਰਦਰਸ਼ਨ ਦਿੱਤਾ ਪਰ ਜਦੋਂ ਉਹ ਖੁਦ ਕਪਤਾਨ ਬਣੇ ਤਾਂ ਉਨ੍ਹਾਂ ਨੇ ਟੈਸਟ ਬੱਲੇਬਾਜ਼ੀ ਦੀਆਂ ਸਾਰੀਆਂ ਕਮੀਆਂ ਨੂੰ ਉਪਲਬਧੀਆਂ ’ਚ ਬਦਲ ਦਿੱਤਾ। ਕੋਹਲੀ ਨੇ ਆਪਣੀ ਕਪਤਾਨੀ ’ਚ ਰਿਕਾਰਡ 7 ਦੋਹਰੇ ਸੈਂਕੜੇ ਲਗਾਏ। ਕੋਹਲੀ 2014 ’ਚ ਇੰਗਲੈਂਡ ਦੌਰੇ ਦੌਰਾਨ ਬੱਲੇ ਨਾਲ ਬਹੁਤਾ ਕੁਝ ਨਹੀਂ ਕਰ ਸਕੇ ਸਨ, ਪਰ 2018 ’ਚ ਉਨ੍ਹਾਂ ਨੇ ਇਸ ਨੂੰ ਬਦਲ ਦਿੱਤਾ ਤੇ ਸੀਰੀਜ਼ ਦੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਬਣ ਗਏ। ਅਸਟਰੇਲੀਆ ’ਚ, ਉਹ ਹਰ ਵਾਰ ਦੌੜਾਂ ਬਣਾਉਂਦਾ ਹੈ, ਉਸਨੇ ਦੱਖਣੀ ਅਫਰੀਕਾ ’ਚ ਵੀ ਸੈਂਕੜਾ ਜੜਿਆ ਤੇ ਦੱਸਿਆ ਕਿ ਕਿਉਂ ਆਈਸੀਸੀ ਨੇ ਉਸ ਨੂੰ 2020 ’ਚ ਦਹਾਕੇ ਦਾ ਸਰਵੋਤਮ ਕ੍ਰਿਕੇਟਰ ਚੁਣਿਆ ਸੀ। ਕੋਹਲੀ ਇਸ ਸਮੇਂ ਭਾਰਤ ਦੇ ਚੌਥੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ।
ਦਹਾਕੇ ਦੇ ਸਰਵੋਤਮ ਵਨਡੇ ਖਿਡਾਰੀ ਵੀ ਹਨ ਵਿਰਾਟ
ICC ਨੇ ਵਿਰਾਟ ਕੋਹਲੀ ਨੂੰ ਸਰਵੋਤਮ ਕ੍ਰਿਕੇਟਰ ਤੇ ਸਰਵੋਤਮ ਵਨਡੇ ਖਿਡਾਰੀ ਦਾ ਪੁਰਸਕਾਰ ਵੀ ਦਿੱਤਾ ਸੀ। 2008 ’ਚ ਆਪਣੇ ਡੈਬਿਊ ਤੋਂ ਬਾਅਦ ਵੀ ਵਿਰਾਟ ਅਜੇ ਵੀ ਚੋਟੀ ਦੇ ਵਨਡੇ ਖਿਡਾਰੀ ਬਣੇ ਹੋਏ ਹਨ। 2023 ਵਿਸ਼ਵ ਕੱਪ ’ਚ ਆਪਣਾ 50ਵਾਂ ਸੈਂਕੜਾ ਲਾ ਕੇ, ਉਸਨੇ ਸਚਿਨ ਤੇਂਦੁਲਕਰ ਦੇ ਸਭ ਤੋਂ ਵੱਧ ਵਨਡੇ ਸੈਂਕੜਿਆਂ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਸੀ। ਵਿਰਾਟ 14 ਹਜ਼ਾਰ ਦੌੜਾਂ ਦੇ ਨੇੜੇ ਹਨ ਤੇ ਅਗਲੇ ਸਾਲ ਉਹ ਸਭ ਤੋਂ ਘੱਟ ਪਾਰੀਆਂ ’ਚ ਇਸ ਰਿਕਾਰਡ ਤੱਕ ਪਹੁੰਚਣ ਵਾਲਾ ਖਿਡਾਰੀ ਬਣ ਸਕਦਾ ਹੈ। ਉਹ ਇੱਕ ਵਨਡੇ ਵਿਸ਼ਵ ਕੱਪ ’ਚ ਸਭ ਤੋਂ ਜ਼ਿਆਦਾ 765 ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਵੀ ਹਨ। ਵਨਡੇ ’ਚ, ਉਨ੍ਹਾਂ ਨੂੰ ਚੇਜ਼ ਮਾਸਟਰ ਵੀ ਕਿਹਾ ਜਾਂਦਾ ਹੈ, ਉਨ੍ਹਾਂ ਟੀਚੇ ਦਾ ਪਿੱਛਾ ਕਰਦੇ ਹੋਏ ਸਭ ਤੋਂ ਵੱਧ 27 ਸੈਂਕੜੇ ਜੜੇ ਹਨ।
ਆਖਰੀ ਟੀ-20 ’ਚ ਖੇਡੀ ਆਪਣੀ ਸਰਵਸ਼੍ਰੇਰਠ ਪਾਰੀ | Virat Kohli Birthday
ਵਿਰਾਟ ਕੋਹਲੀ ਟੀ-20 ਇੰਟਰਨੈਸ਼ਨਲ ਤੋਂ ਸੰਨਿਆਸ ਲੈ ਚੁੱਕੇ ਹਨ ਪਰ ਆਪਣੇ ਕਰੀਅਰ ਦੇ ਆਖਰੀ ਮੈਚ ’ਚ ਉਨ੍ਹਾਂ ਨੇ ਉਹ ਉਪਲੱਬਧੀ ਹਾਸਲ ਕੀਤੀ ਜਿਸ ਦੀ ਮਦਦ ਨਾਲ ਭਾਰਤ ਨੇ ਆਈਸੀਸੀ ਟਰਾਫੀ ਜਿੱਤਣ ਦਾ ਸੋਕਾ ਖਤਮ ਕਰ ਦਿੱਤਾ। ਵਿਰਾਟ ਨੇ ਇਸ ਸਾਲ ਜੂਨ ’ਚ ਦੱਖਣੀ ਅਫਰੀਕਾ ਖਿਲਾਫ ਟੀ-20 ਵਿਸ਼ਵ ਕੱਪ ਦੇ ਫਾਈਨਲ ’ਚ 76 ਦੌੜਾਂ ਦੀ ਪਾਰੀ ਖੇਡੀ ਸੀ, ਜਿਸ ਨਾਲ ਭਾਰਤ ਨੇ ਸ਼ਾਨਦਾਰ ਤੇਜ਼ ਗੇਂਦਬਾਜ਼ੀ ਦੇ ਦਮ ’ਤੇ 7 ਦੌੜਾਂ ਨਾਲ ਫਾਈਨਲ ਜਿੱਤ ਲਿਆ ਸੀ। ਵਿਰਾਟ ਨੂੰ 76 ਦੌੜਾਂ ਬਣਾਉਣ ਲਈ ‘ਪਲੇਅਰ ਆਫ ਦਿ ਮੈਚ’ ਦਾ ਪੁਰਸਕਾਰ ਮਿਲਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਅੰਤਰਰਾਸ਼ਟਰੀ ਕ੍ਰਿਕੇਟ ’ਚ ਇਸ ਫਾਰਮੈਟ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ। ਰੋਹਿਤ ਸ਼ਰਮਾ ਤੋਂ ਬਾਅਦ 125 ਟੀ-20 ’ਚ ਸਭ ਤੋਂ ਜ਼ਿਆਦਾ 4188 ਦੌੜਾਂ ਬਣਾਉਣ ਦਾ ਰਿਕਾਰਡ ਉਨ੍ਹਾਂ ਦੇ ਨਾਂਅ ਹੈ। ਉਹ ਆਈਪੀਐਲ ਦੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਵੀ ਹਨ।