ਡਾਕਟਰਾਂ ਦੀ ਕਮੀ ਕਾਰਨ ਅਬੋਹਰ ’ਚ ਸਿਹਤ ਸੇਵਾਵਾਂ ਦਾ ਬੁਰਾ ਹਾਲ | Abohar News
- ਨਿੱਜੀ ਹਸਪਤਾਲਾਂ ’ਚ ਵਧ ਰਹੀ ਮਰੀਜਾਂ ਦੀ ਗਿਣਤੀ | Abohar News
ਅਬੋਹਰ (ਮੇਵਾ ਸਿੰਘ)। ਇੱਕ ਪਾਸੇ ਤਾਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਸਿਹਤ ਕੇਂਦਰਾਂ ’ਚ ਲਗਾਤਾਰ ਸੁਧਾਰ ਕਰਨ ਦੇ ਦਾਅਵੇ ਕਰਦਿਆਂ ਵੱਡੀ ਗਿਣਤੀ ਮੁਹੱਲਾ ਕਲੀਨਿਕ ਖੋਲ੍ਹੇ ਜਾ ਰਹੇ ਹਨ, ਪਰ ਦੂਜੇ ਪਾਸੇ ਵੱਡੀ ਗਿਣਤੀ ’ਚ ਡਾਕਟਰਾਂ ਦੀ ਕਮੀ ਕਾਰਨ ਸਰਕਾਰੀ ਹਸਪਤਾਲਾਂ ’ਚ ਕਈ ਵਿਭਾਗਾਂ ਨੂੰ ਤਾਲੇ ਲੱਗੇ ਹੋਏ ਨਜ਼ਰ ਆ ਰਹੇ ਹਨ। ਜਿਸ ਕਰਕੇ ਮਰੀਜਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦ ਕਿ ਪ੍ਰਾਈਵੇਟ ਹਸਪਤਾਲਾਂ ’ਚ ਮਰੀਜਾਂ ਦੀ ਗਿਣਤੀ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਡਾਕਟਰਾਂ ਦੀ ਕਮੀ ਕਾਰਨ ਪਰੇਸ਼ਾਨ ਮਰੀਜਾਂ ਨੇ ਸਥਾਨਕ ਆਪ ਪਾਰਟੀ ਦੇ ਨੇਤਾਵਾਂ ਤੇ ਪੰਜਾਬ ਸਰਕਾਰ ਨੂੰ ਜਲਦੀ ਹੀ ਇਸ ਬਣੀ ਹੋਈ। (Abohar News)
ਸਥਿਤੀ ’ਤੇ ਧਿਆਨ ਦੇਣ ਦੀ ਮੰਗ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਸਰਕਾਰੀ ਹਸਪਤਾਲ ’ਚ ਬੇਹੋਸ਼ੀ ਦਾ ਕੋਈ ਵੀ ਡਾਕਟਰ ਪੱਕੇ ਤੌਰ ’ਤੇ ਨਹੀਂ ਹੈ। ਕੰਮ ਚਲਾਊ ਫਾਜ਼ਿਲਕਾ ਤੋਂ ਬੇਹੋਸ਼ੀ ਦੇ ਸਪੈਸਲਿਸਟ ਡਾ. ਭੂਪੇਨ ਦੀ ਡਿਊਟੀ ਹਫਤੇ ’ਚ 2 ਦਿਨ ਦੀ ਇੱਥੇ ਲਾਈ ਗਈ ਹੈ। ਜੋ ਜਨਰਲ ਆਪ੍ਰਰੇਸ਼ਨਾਂ ਤੋਂ ਇਲਾਵਾ ਸਿਜੇਰੀਅਨ ਡਿਲੀਵਰੀਆਂ ਤੇ ਮੇਜਰ ਆਪ੍ਰੇਸ਼ਨ ਕਰਵਾਉਂਦੇ ਹਨ। ਪਰ ਪਿਛਲੇ ਤਿੰਨ ਹਫਤਿਆਂ ਤੋਂ ਅਬੋਹਰ ਤੇ ਫਾਜ਼ਿਲਕਾ ’ਚ ਉਨ੍ਹਾਂ ਦੀ ਡਿਊਟੀ ਐਮਰਜੈਂਸੀ ’ਚ ਲਾ ਦਿੱਤੀ ਜਾਂਦੀ ਹੈ। ਜਿਸ ਕਰਕੇ ਆਪ੍ਰੇਸ਼ਨਾਂ ਦਾ ਕੰਮ ਬਿਲਕੁਲ ਬੰਦ ਪਿਆ ਹੋਣ ਕਰਕੇ ਸਰਕਾਰੀ ਹਸਪਤਾਲ ’ਚ ਆਪ੍ਰੇਸ਼ਨ ਕਰਵਾਉਣ ਆਉਣ ਵਾਲੇ ਮਰੀਜ ਦਿਨ ਭਰ ਧੱਕੇ ਖਾਕੇ ਨਿਰਾਸ਼ ਹੋਣ ਤੋਂ ਬਾਅਦ ਘਰਾਂ ਨੂੰ ਵਾਪਿਸ ਚਲੇ ਜਾਂਦੇ ਹਨ। (Abohar News)
ਇਹ ਵੀ ਪੜ੍ਹੋ : ਖੁਦ ਨੂੰ ਬੈਂਕ ਮੁਲਾਜ਼ਮ ਦੱਸਣ ਵਾਲਿਆਂ ਨੇ ਕਾਰੋਬਾਰੀ ਨੂੰ ਲਾਇਆ ਸਵਾ 4 ਕਰੋੜ ਦਾ ਚੂਨਾ
ਇਸ ਬਾਰੇ ਡਾ. ਭੂਪੇਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜੋ ਹਫਤੇ ’ਚ 2 ਦਿਨ ਦੀ ਡਿਊਟੀ ਅਬੋਹਰ ਵਿਖੇ ਲੱਗੀ ਹੈ, ਜੇਕਰ ਦੋਵੇਂ ਦਿਨ ਉਨ੍ਹਾਂ ਦੀ ਡਿਊਟੀ ਉਨ੍ਹਾਂ ਨੂੰ ਦਿੱਤੇ ਗਏ ਕੰਮ ’ਤੇ ਹੋਵੇ ਤਾਂ ਮਰੀਜਾਂ ਨੂੰ ਕਾਫੀ ਹੱਦ ਰਾਹਤ ਮਿਲ ਸਕਦੀ ਹੈ। ਇਸ ਬਾਰੇ ਸਰਕਾਰੀ ਹਸਪਤਾਲ ਦੇ ਡਾ. ਗਗਨਦੀਪ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਰੋਜ਼ 3 ਮਰੀਜ ਆਪ੍ਰੇਸ਼ਨ ਲਈ ਆਉਂਦੇ ਹਨ। ਇਸ ਤੋਂ ਇਲਾਵਾ ਉਹ ਤਿੰਨ ਹਫਤਿਆਂ ਦੌਰਾਨ 60 ਤੋਂ ਜਿਆਦਾ ਮਹਿਲਾ ਮਰੀਜਾਂ ਦੀ ਸਿਜੇਰੀਅਨ ਡਿਲੀਵਰੀ ਦੇ ਕੇਸ ਫਾਜ਼ਿਲਕਾ, ਜਲਾਲਾਬਾਦ ਤੇ ਫਰੀਦਕੋਟ ਰੈਫਰ ਕਰ ਚੁੱਕੇ ਹਨ। ਇਹ ਹੀ ਨਹੀਂ ਪਿੱਤੇ ਦੀ ਪੱਥਰੀ ਆਦਿ ਦੇ ਰੋਗੀ ਆਪ੍ਰੇਸ਼ਨ ਦੇ ਇੰਤਜ਼ਾਰ ’ਚ ਹਨ। (Abohar News)
ਪਰ ਹਸਪਤਾਲ ’ਚ ਬੇਹੋਸੀ ਵਾਲਾ ਡਾਕਟਰ ਨਾ ਹੋਣ ਕਾਰਨ ਆਪ੍ਰੇਸ਼ਨਾਂ ਦਾ ਕੰਮ ਪੂਰੀ ਤਰ੍ਹਾਂ ਠੱਪ ਪਿਆ ਹੈ। ਬੇਹੋਸੀ ਵਾਲੇ ਡਾਕਟਰ ਦੀ ਕਮੀ ਦਾ ਸ਼ਿਕਾਰ ਮੱਮੂਖੇੜਾ ਨਿਵਾਸੀ ਵੀਰਪਾਲ ਕੌਰ ਨੇ ਦੱਸਿਆ ਕਿ ਉਹ ਪਿੱਤੇ ਦੀ ਪੱਥਰੀ ਦੇ ਆਪ੍ਰੇਸ਼ਨ ਕਰਾਉਣ ਲਈ ਪਿਛਲੇ ਤਿੰਨ ਹਫਤਿਆਂ ਤੋਂ ਹਸਪਤਾਲ ਦੇ ਚੱਕਰ ਕੱਟ ਰਹੀ ਹੈ। ਇੱਥੇ ਜਾਂ ਤਾਂ ਡਾਕਟਰ ਨਹੀਂ ਹੁੰਦਾ, ਤੇ ਜਾਂ ਕਦੇ ਉਸ ਦੀ ਰਿਪੋਰਟ ਪੁਰਾਣੀ ਹੋ ਜਾਂਦੀ ਹੈ, ਜਦਕਿ ਆਰਥਿਕ ਕਮਜੋਰੀ ਕਾਰਨ ਉਹ ਪ੍ਰਾਈਵੇਟ ਹਸਪਤਾਲ ’ਚ ਆਪਣਾ ਮਹਿੰਗਾ ਇਲਾਜ ਨਹੀਂ ਕਰਵਾ ਸਕਦੀ। (Abohar News)
ਬੇਹੋਸੀ ਦਾ ਡਾਕਟਰ ਨਾ ਹੋਣ ਕਾਰਨ ਪ੍ਰੇਸ਼ਾਨ ਹੋ ਰਹੇ ਸੈਂਕੜੇ ਮਰੀਜ | Abohar News
ਸਰਕਾਰੀ ਹਸਪਤਾਲ ਦੇ ਮੁੱਖ ਹੱਡੀ ਰੋਗ ਸਪੈਸਲਿਸ਼ਟ ਡਾ. ਸਨਮਾਨ ਮਾਜੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਹੱਡੀਆਂ ਨਾਲ ਸਬੰਧਤ ਵੱਖ-ਵੱਖ ਤਰ੍ਹਾਂ ਦੇ ਆਪ੍ਰੇਸ਼ਨ ਕਰਵਾਉਣ ਵਾਲੇ 80 ਮਰੀਜ ਪਹਿਲਾਂ ਹੀ ਲਾਈਨ ’ਚ ਹਨ, ਜਦੋਂ ਕਿ ਪਿਛਲੇ ਤਿੰਨ ਹਫਤਿਆਂ ਤੋਂ ਮਰੀਜ ਨੂੰ ਬੇਹੋਸੀ ਦਿਵਾਉਣ ਵਾਲਾ ਡਾਕਟਰ ਨਾ ਹੋਣ ਕਾਰਨ ਕਰੀਬ 20 ਨਵੇਂ ਮਰੀਜਾਂ ਦੀਆਂ ਫਾਇਲਾਂ ਹੋਰ ਜਮ੍ਹਾਂ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਬੇਹੋਸ਼ੀ ਵਾਲੇ ਡਾਕਟਰ ਦੀ ਕਮੀ ਕਾਰਨ ਸਿਰਫ ਹੱਡੀਆਂ ਨਾਲ ਸਬੰਧਤ ਹੀ ਨਹੀਂ। (Abohar News)
ਬਲਿਕ ਹਰ ਤਰ੍ਹਾਂ ਦੇ ਆਪ੍ਰੇਸ਼ਨਾਂ ਵਾਲੇ ਮਰੀਜਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡਾ. ਮਾਜੀ ਨੇ ਵੀ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਪੰਜਾਬ ਨੂੰ ਸਰਕਾਰੀ ਹਸਪਤਾਲ ਅਬੋਹਰ ਵਿੱਚ ਪੱਕੇ ਤੌਰ ’ਤੇ ਬੇਹੋਸ਼ੀ ਵਾਲੇ ਡਾਕਟਰ ਦੀ ਨਿਯੁਕਤੀ ਕਰਨ ਦੀ ਮੰਗ ਕੀਤੀ ਤਾਂ ਜੋ ਪਰੇਸ਼ਾਨ ਹੋ ਰਹੇ ਮਰੀਜ ਰਾਹਤ ਦੀ ਸਾਹ ਲੈ ਸਕਣ। ਇਸੇ ਤਰ੍ਹਾਂ ਹਸਪਤਾਲ ’ਚ ਪਿਛਲੇ 2 ਸਾਲਾਂ ਤੋਂ ਮਹਿਲਾ ਰੋਗਾਂ ਦੀ ਮਾਹਰ ਡਾਕਟਰ ਦੀ ਕਮੀ ਕਾਰਨ ਸਿਜੇਰਿਅਨ ਡਿਲੀਵਰੀਆਂ ਦੇ ਕੇਸ ਮਜ਼ਬੂਰੀ ’ਚ ਨਿੱਜੀ ਹਸਪਤਾਲਾਂ ’ਚ ਜਾ ਰਹੇ ਹਨ। (Abohar News)
ਵਿਧਾਇਕ, ਐੱਮਪੀ ਤੇ ਹਲਕਾ ਇੰਚਾਰਜ ਦਾ ਨਹੀਂ ਤਾਲਮੇਲ | Abohar News
ਹਸਪਤਾਲ ’ਚ ਉਪਰੋਕਤ ਸਾਰੀਆਂ ਕਮੀਆਂ ਵੇਖਦਿਆਂ ਜਿਕਰ ਕਰਨਾ ਬਣਦਾ ਹੈ ਕਿ ਇਨ੍ਹਾਂ ਕਮੀਆਂ ਦਾ ਸਭ ਤੋਂ ਵੱਡਾ ਕਾਰਨ ਵਿਧਾਇਕ, ਹਲਕਾ ਇੰਚਾਰਜ ਅਤੇ ਸਬੰਧਤ ਮੈਂਬਰ ਪਾਰਲੀਮੈਂਟ ਦੇ ਆਪਸੀ ਤਾਲਮੇਲ ਨਾ ਹੋਣ ਕਰਕੇ ਹੈ। ਕਿਉਂਕਿ ਅਬੋਹਰ ’ਚ ਸੱਤਾਧਿਰ ਪਾਰਟੀ ਦਾ ਵਿਧਾਇਕ ਨਹੀਂ, ਜਿਸ ਕਰਕੇ ਇਹ ਖੇਤਰ ਹਮੇਸ਼ਾ ਹੀ ਵਿਕਾਸ ਪੱਖੋਂ ਪਿੱਛੇ ਰਿਹਾ ਹੈ। ਮੌਜੂਦ ਵਿਧਾਇਕ ਸੰਦੀਪ ਜਾਖੜ ਜੋ ਕਾਂਗਰਸ ਪਾਰਟੀ ਤੋਂ ਜਿੱਤਕੇ ਭਾਜਪਾ ਨਾਲ ਮਿਲ ਗਏ, ਸ਼ੇਰ ਸਿੰਘ ਘੁਬਾਇਆਂ ਕਾਂਗਰਸ ਪਾਰਟੀ ਦੇ ਐੱਮਪੀ ਹਨ ਤੇ ਅਬੋਹਰ ਦੇ ਹਲਕਾ ਇੰਚਾਰਜ ਮੌਜੂਦਾ ਸੱਤਾਧਿਰ ਆਮ ਆਦਪੀ ਪਾਰਟੀ ਦੇ ਹਨ। ਇਸ ਲਈ ਤਿੰਨੇ ਵੱਖ-ਵੱਖ ਪਾਰਟੀਆਂ ਦੇ ਹੋਣ ਕਾਰਨ ਆਪਸੀ ਤਾਲਮੇਲ ਹੋਣਾ ਮੁਸ਼ਕਿਲ ਹੈ, ਜਿਸ ਦਾ ਖਮਿਆਜਾ ਸ਼ਹਿਰ ਤੇ ਇਲਾਕਾ ਨਿਵਾਸੀ ਭੁਗਤ ਰਹੇ ਹਨ। (Abohar News)