ਕੇਐੱਲ ਰਾਹੁਲ ਹੀ ਕਰਨਗੇ ਓਪਨਿੰਗ | Adelaide Test
- ਕਪਤਾਨ ਰੋਹਿਤ ਸ਼ਰਮਾ ਖੇਡਣਗੇ ਮੱਧ ਕ੍ਰਮ ’ਚ
- ਸ਼ੁਭਮਨ ਗਿੱਲ ਦੀ ਵੀ ਵਾਪਸੀ
- ਸਪਿਨਰ ਦੀ ਚੋਣ ਇੱਕ ਵੱਡਾ ਸਵਾਲ
Adelaide Test: ਸਪੋਰਟਸ ਡੈਸਕ। ਭਾਰਤ ਤੇ ਅਸਟਰੇਲੀਆ ਵਿਚਕਾਰ ਬਾਰਡਰ-ਗਾਵਸਕਰ ਟਰਾਫੀ ਦਾ ਦੂਜਾ ਟੈਸਟ ਮੈਚ ਭਲਕੇ ਤੋਂ ਭਾਵ ਸ਼ੁੱਕਰਵਾਰ, 6 ਦਸੰਬਰ ਤੋਂ ਸਵੇਰੇ 9:30 ਵਜੇ ਸ਼ੁਰੂ ਹੋਵੇਗਾ। ਇਹ ਇੱਕ ਦਿਨ-ਰਾਤਰੀ ਟੈਸਟ ਮੈਚ ਹੋਵੇਗਾ, ਜਿਹੜਾ ਐਡੀਲੇਡ ’ਚ ਗੁਲਾਬੀ ਗੇਂਦ ਨਾਲ ਖੇਡਿਆ ਜਾਵੇਗਾ। ਪਹਿਲਾ ਟੈਸਟ ਜਿੱਤਣ ਦੇ ਬਾਵਜੂਦ ਭਾਰਤ ਆਪਣੀ ਪਲੇਇੰਗ-11 ’ਚ ਅਸਟਰੇਲੀਆ ਤੋਂ ਜ਼ਿਆਦਾ ਬਦਲਾਅ ਕਰੇਗਾ ਕਪਤਾਨ ਰੋਹਿਤ ਸ਼ਰਮਾ ਆਪਣੇ ਦੂਜੇ ਬੱਚੇ ਦੇ ਜਨਮ ਤੋਂ ਬਾਅਦ ਟੀਮ ਨਾਲ ਜੁੜ ਗਏ ਹਨ। ਨਾਲ ਹੀ ਸ਼ੁਭਮਨ, ਗਿੱਲ ਨੇ ਵੀ ਸੱਟ ਤੋਂ ਰਿਕਵਰੀ ਕਰ ਲਈ ਹੈ। ਦੋਵੇਂ ਹੀ ਖਿਡਾਰੀ ਦੂਜਾ ਟੈਸਟ ਮੈਚ ਖੇਡਣਗੇ। ਸਪਿਨ ਤੇ ਤੇਜ਼ ਗੇਂਦਬਾਜ਼ ਆਲਰਾਊਂਡਰ ਦੇ ਰੂਪ ’ਚ ਕਿਸ ਨੂੰ ਮੌਕਾ ਮਿਲੇਗਾ, ਇਸ ਸੁਆਲ ਦਾ ਜਵਾਬ ਅਜੇ ਤੱਕ ਨਹੀਂ ਮਿਲ ਸਕਿਆ ਹੈ। KL Rahul
ਇਹ ਖਬਰ ਵੀ ਪੜ੍ਹੋ : Adelaide Test: ਐਡੀਲੇਡ ਟੈਸਟ ’ਚ ਕਿਹੜੇ ਨੰਬਰ ’ਤੇ ਬੱਲੇਬਾਜ਼ੀ ਕਰਨਗੇ ਰਾਹੁਲ, ਪੜ੍ਹੋ…
ਦੂਜੇ ਟੈਸਟ ਲਈ ਭਾਰਤ ਦੀ ਸੰਭਾਵਿਤ ਪਲੇਇੰਗ-11 | Adelaide Test
ਰੋਹਿਤ-ਸ਼ੁਭਮਨ ਕਿਸ ਦੀ ਜਗ੍ਹਾ ਲੈਣਗੇ
ਰੋਹਿਤ ਸ਼ਰਮਾ ਤੇ ਸ਼ੁਭਮਨ ਗਿੱਲ ਪਲੇਇੰਗ-11 ਦੇ ਪੱਕੇ ਮੈਂਬਰ ਹਨ। ਦੋਵੇਂ ਦੇਵਦੱਤ ਪੱਡੀਕਲ ਤੇ ਧਰੂਵ ਜੁਰੇਲ ਦੀ ਜਗ੍ਹਾ ਲੈਣਗੇ। ਪਹਿਲੇ ਟੈਸਟ ’ਚ ਪੱਡੀਕਲ ਨੰਬਰ-3 ’ਤੇ ਜੁਰੇਲ ਨੰਬਰ-6 ’ਤੇ ਆਏ ਸਨ। ਦੂਜੇ ਟੈਸਟ ਮੈਚ ’ਚ ਸ਼ੁਭਮਨ ਗਿੱਲ ਨੰਬਰ-3 ’ਤੇ ਉਤਰ ਸਕਦੇ ਹਨ।
ਰੋਹਿਤ ਮੱਧ ਕ੍ਰਮ ’ਚ ਬੱਲੇਬਾਜ਼ੀ ਕਰਨ ਆਉਣਗੇ
ਯਸ਼ਸਵੀ ਜਾਇਸਵਾਲ ਓਪਨਿੰਗ ਹੀ ਕਰਨਗੇ। ਉਨ੍ਹਾਂ ਦੇ ਨਾਲ ਹੁਣ ਓਪਨਿੰਗ ’ਚ ਕੇਐੱਲ ਰਾਹੁਲ ਹੀ ਓਪਨਿੰਗ ਕਰਨਗੇ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਮੈਚ ਤੋਂ ਪਹਿਲਾਂ ਕਾਨਫਰਸੰ ’ਚ ਕਿਹਾ, ‘ਐਡੀਲੇਡ ਟੈਸਟ ’ਚ ਸਲਾਮੀ ਜੋੜੀ ’ਚ ਬਦਲਾਅ ਦੀ ਜ਼ਰੂਰਤ ਨਹੀਂ ਹੈ।’ ਪੀਐੱਮ-11 ਖਿਲਾਫ ਅਭਿਆਸ ਮੈਚ ’ਚ ਵੀ ਰੋਹਿਤ ਸ਼ਰਮਾ ਮੱਧ ਕ੍ਰਮ ’ਚ ਬੱਲੇਬਾਜ਼ੀ ਕਰਨ ਆਏ ਸਨ, ਜਦਕਿ ਰਾਹੁਲ ਨੇ ਓਪਨਿੰਗ ਕੀਤੀ ਸੀ। ਰੋਹਿਤ ਸ਼ਰਮਾ ਨੰਬਰ-5 ’ਤੇ ਆ ਸਕਦੇ ਹਨ। ਨੰਬਰ-4 ’ਤੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਹੀ ਖੇਡਣਗੇ। ਜਦਕਿ ਨੰਬਰ-6 ’ਤੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਖੇਡਣ ਆਉਣਗੇ। ਨੰਬਰ-7 ’ਤੇ ਆਲਰਾਊਂਡਰ ਨੀਤੀਸ਼ ਕੁਮਾਰ ਰੈੱਡੀ ਉੱਤਰ ਸਕਦੇ ਹਨ। ਉਹ ਪਹਿਲੇ ਟੈਸਟ ਮੈਚ ’ਚ ਨੰਬਰ-8 ’ਤੇ ਖੇਡਣ ਆਏ ਸਨ।
ਇੱਕ ਹੀ ਸਪਿਨਰ ਨੂੰ ਮਿਲੇਗਾ ਮੌਕਾ | Adelaide Test
ਪਹਿਲੇ ਟੈਸਟ ਮੈਚ ’ਚ ਭਾਰਤ ਵੱਲੋਂ ਸਿਰਫ ਇੱਕ ਸਪਿਨਰ ਵਾਸ਼ਿੰਗਟਨ ਸੁੰਦਰ ਸਨ, ਹਾਲਾਂਕਿ ਉਨ੍ਹਾਂ ਨੂੰ ਜ਼ਿਆਦਾ ਬੱਲੇਬਾਜ਼ੀ ਦਾ ਮੌਕਾ ਨਹੀਂ ਮਿਲ ਸਕਿਆ ਸੀ। ਐਡੀਲੇਡ ’ਚ ਰਵਿਚੰਦਰਨ ਅਸ਼ਵਿਨ ਦਾ ਰਿਕਾਰਡ ਬਹੁਤ ਚੰਗਾ ਹੈ, ਉਨ੍ਹਾਂ ਐਡੀਲੇਡ ’ਚ ਖੇਡੇ ਗਏ 3 ਟੈਸਟ ਮੈਚਾਂ ’ਚ 16 ਵਿਕਟਾਂ ਲਈਆਂ ਹਨ। ਉਨ੍ਹਾਂ ਨੇ 4 ਵਾਰ ਪਾਰੀ ’ਚ 3 ਜਾਂ ਤਿੰਨ ਤੋਂ ਜ਼ਿਆਦਾ ਵਿਕਟਾਂ ਹਾਸਲ ਕੀਤੀਆਂ ਸਨ। ਪਿਛਲੇ ਦੌਰ ’ਤੇ ਉਨ੍ਹਾਂ ਅਸਟਰੇਲੀਆ ਦੇ 2 ਵੱਡੇ ਬੱਲੇਬਾਜ਼ਾਂ ਨੂੰ ਪਵੇਲੀਅਨ ਭੇਜਿਆ ਸੀ। ਉਹ ਅਭਿਆਸ ਦੌਰਾਨ ਵੀ ਕਾਫੀ ਸਮਾਂ ਗੇਂਦਬਾਜ਼ੀ ਕਰਦੇ ਨਜ਼ਰ ਆਏ ਸਨ। ਜੇਕਰ ਟੀਮ ਮੈਨੇਜਮੈਂਟ ਨੇ ਪਿਛਲੇ ਰਿਕਾਰਡ ’ਤੇ ਗੌਰ ਕੀਤੀ ਤਾਂ ਅਸ਼ਵਿਨ ਦਾ ਖੇਡਣਾ ਤੈਅ ਹੈ। ਉਹ ਬੱਲੇਬਾਜ਼ੀ ਵੀ ਕਰ ਸਕਦੇ ਹਨ। ਅਸ਼ਵਿਨ ਤੋਂ ਇਲਾਵਾ, ਵਾਸ਼ਿੰਗਟਨ ਸੁੰਦਰ ਅਤੇ ਰਵਿੰਦਰ ਜਡੇਜ਼ਾ ਦੇ ਵੀ ਵਿਕਲਪ ਹਨ। ਜਿਹੜੇ ਵੀ ਖਿਡਾਰੀ ਨੂੰ ਮੌਕਾ ਮਿਲੇਗਾ, ਉਹ ਨੰਬਰ-8 ’ਤੇ ਬੱਲੇਬਾਜ਼ੀ ਕਰਨ ਆਵੇਗਾ।
ਹਰਸ਼ਿਤ-ਆਕਾਸ਼ ’ਚ ਤੀਜੇ ਤੇਜ਼ ਗੇਂਦਬਾਜ਼ਾਂ ’ਚ ਜੰਗ
ਪਹਿਲੇ ਟੈਸਟ ’ਚ ਟੈ੍ਰਵਿਸ ਹੈੱਡ ਨੂੰ ਬੋਲਡ ਕਰਨ ਵਾਲੇ ਹਰਸ਼ਿਤ ਰਾਣਾ ਨੇ ਅਭਿਆਸ ਮੈਚ ’ਚ ਪ੍ਰਭਾਵਿਤ ਕੀਤਾ। ਇਸ ਲਈ ਉਨ੍ਹਾਂ ਦੇ ਖੇਡਣ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ। ਅਭਿਆਸ ਮੈਚ ’ਚ ਆਕਾਸ਼ ਦੀਪ ਨੇ ਵੀ ਬਹੁਤ ਵਧੀਆ ਗੇਂਦਬਾਜ਼ੀ ਕੀਤੀ, ਦੋਵੇਂ ਹੀ ਖਿਡਾਰੀਆਂ ’ਚ ਤੀਜੇ ਤੇਜ਼ ਗੇਂਦਬਾਜ਼ ਕੌਣ ਹੋਵੇਗਾ, ਇਸ ’ਤੇ ਸੁਆਲ ਹੈ। ਓਪ ਕਪਤਾਨ ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸਿਰਾਜ਼ ਪਹਿਲੇ 2 ਤੇਜ਼ ਗੇਂਦਬਾਜ਼ ਹਨ। Adelaide Test