Principal Secretary Ravi Bhagat: ਜਾਣੋ ਮੁੱਖ ਮੰਤਰੀ ਦੇ ਨਵੇਂ ਬਣੇ ਪ੍ਰਿੰਸੀਪਲ ਸਕੱਤਰ ਰਵੀ ਭਗਤ ਬਾਰੇ

Principal Secretary Ravi Bhagat
Principal Secretary Ravi Bhagat: ਜਾਣੋ ਮੁੱਖ ਮੰਤਰੀ ਦੇ ਨਵੇਂ ਬਣੇ ਪ੍ਰਿੰਸੀਪਲ ਸਕੱਤਰ ਰਵੀ ਭਗਤ ਬਾਰੇ

Principal Secretary Ravi Bhagat: ਪੰਜਾਬ ਸਰਕਾਰ ਨੇ ਦਿੱਤੀ ਪਰਮੋਸ਼ਨ, ਸਪੈਸ਼ਲ ਸਕੱਤਰ ਤੋਂ ਬਣਾਇਆ ਗਿਆ ਪ੍ਰਿੰਸੀਪਲ ਸਕੱਤਰ

  • ਲੰਮੇ ਸਮੇਂ ਤੋਂ ਮੁੱਖ ਮੰਤਰੀ ਦਫ਼ਤਰ ਨਾਲ ਜੁੜੇ ਹੋਏ ਹਨ ਰਵੀ ਭਗਤ | Principal Secretary Ravi Bhagat

ਚੰਡੀਗੜ੍ਹ (ਅਸ਼ਵਨੀ ਚਾਵਲਾ) ਪੰਜਾਬ ਦੇ ਆਈਏਐੱਸ ਅਧਿਕਾਰੀ ਰਵੀ ਭਗਤ ਨੂੰ ਪੰਜਾਬ ਸਰਕਾਰ ਨੇ ਤਰੱਕੀ ਦਿੰਦੇ ਹੋਏ ਸਪੈਸ਼ਲ ਸਕੱਤਰ ਤੋਂ ਪ੍ਰਿੰਸੀਪਲ ਸਕੱਤਰ ਬਣਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਰਵੀ ਭਗਤ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪਿ੍ਰੰਸੀਪਲ ਸਕੱਤਰ ਵੀ ਤੈਨਾਤ ਕਰ ਦਿੱਤਾ ਗਿਆ ਹੈ। ਰਵੀ ਭਗਤ ਪਿਛਲੇ ਤਿੰਨ ਸਾਲ ਤੋਂ ਮੁੱਖ ਮੰਤਰੀ ਦਫ਼ਤਰ ਵਿੱਚ ਹੀ ਤੈਨਾਤ ਹਨ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਬਤੌਰ ਸਪੈਸ਼ਲ ਸਕੱਤਰ ਕੰਮ ਕਰ ਰਹੇ ਹਨ ਪਰ ਹੁਣ ਉਨ੍ਹਾਂ ਨੂੰ ਤਰੱਕੀ ਦਿੰਦੇ ਹੋਏ ਪ੍ਰਿੰਸੀਪਲ ਸਕੱਤਰ ਬਣਾ ਦਿੱਤਾ ਗਿਆ ਹੈ। Principal Secretary Ravi Bhagat

Read Also : Ludhiana News: ਦੁੱਧ ਦਾ ਉਤਪਾਦਨ ਵਧਾਉਣ ਤੇ ਨਸਲ ਸੁਧਾਰਨ ਦਾ ਸੁਨੇਹਾ ਦੇ ਗਿਆ ਇਹ ਸ਼ਾਨਦਾਰ ਮੇਲਾ

ਮੁੱਖ ਮੰਤਰੀ ਭਗਵੰਤ ਮਾਨ ਨੇ ਰਵੀ ਭਗਤ ਨੂੰ ਤਰੱਕੀ ਦਿੰਦੇ ਹੋਏ ਇੱਕ ਤੀਰ ਨਾਲ ਕਈ ਵਾਰ ਕੀਤੇ ਗਏ ਹਨ। ਮੁੱਖ ਮੰਤਰੀ ਦਫ਼ਤਰ ਵਿੱਚ ਪ੍ਰਿੰਸੀਪਲ ਸਕੱਤਰ ਦਾ ਅਹੁਦਾ ਪਿਛਲੇ 83 ਦਿਨ ਤੋਂ ਖ਼ਾਲੀ ਚਲਦਾ ਆ ਰਿਹਾ ਸੀ ਤਾਂ ਉਸ ਅਹੁਦੇ ’ਤੇ ਕਿਸੇ ਸੀਨੀਅਰ ਅਧਿਕਾਰੀ ਨੂੰ ਤੈਨਾਤ ਕਰਨ ਲਈ ਇਹੋ ਜਿਹੇ ਅਧਿਕਾਰੀ ਦੀ ਭਾਲ ਕੀਤੀ ਜਾ ਰਹੀ ਸੀ, ਜਿਸ ਦਾ ਮੁੱਖ ਸਕੱਤਰ ਨਾਲ ਚੰਗਾ ਤਾਲਮੇਲ ਹੋਵੇ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਭਰੋਸੇਮੰਦ ਵੀ ਹੋਵੇ ਪਰ ਪਿਛਲੇ 3 ਮਹੀਨਿਆਂ ਤੋਂ ਇਹੋ ਜਿਹੇ ਇੱਕ ਦੋ ਅਧਿਕਾਰੀਆਂ ਦੀ ਭਾਲ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਕਿਸੇ ਨਾ ਕਿਸੇ ਕਾਰਨ ਤੈਨਾਤ ਨਹੀਂ ਕੀਤਾ ਗਿਆ।

ਜਿਸ ਕਰਕੇ ਖ਼ਾਲੀ ਪਏ ਇਸ ਅਹੁਦੇ ਨੂੰ ਭਰਨਾ ਵੀ ਜ਼ਰੂਰੀ ਸੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਬੇਹੱਦ ਕਰੀਬੀ ਅਤੇ ਭਰੋਸੇਮੰਦ ਆਈਏਐੱਸ ਅਧਿਕਾਰੀ ਰਵੀ ਭਗਤ ਨੂੰ ਤਰੱਕੀ ਦਿੰਦੇ ਹੋਏ ਪ੍ਰਿੰਸੀਪਲ ਸਕੱਤਰ ਬਣਾ ਦਿੱਤਾ ਤਾਂ ਕਿ ਉਹ ਇਸ ਅਹਿਮ ਅਹੁਦੇ ’ਤੇ ਤੈਨਾਤ ਹੋ ਸਕਣ। ਰਵੀ ਭਗਤ ਦੀ ਤਰੱਕੀ ਦੇ ਨਾਲ ਮੁੱਖ ਮੰਤਰੀ ਦਫ਼ਤਰ ਵਿੱਚ ਖ਼ਾਲੀ ਪਈ ਸੀਟ ਭਰ ਗਈ ਤਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਭਰੋਸੇਮੰਦ ਹੀ ਤੈਨਾਤ ਹੋ ਗਿਆ ਹੈ।