ਸਾਡੇ ਨਾਲ ਸ਼ਾਮਲ

Follow us

12.2 C
Chandigarh
Tuesday, January 27, 2026
More
    Home Breaking News Knee Problems...

    Knee Problems In Elderly: ਬਜ਼ੁਰਗਾਂ ਨੂੰ ਗੋਡਿਆਂ ਦੀਆਂ ਸਮੱਸਿਆਵਾਂ ਅਤੇ ਉਪਾਅ

    Knee Problems In Elderly
    Knee Problems In Elderly: ਬਜ਼ੁਰਗਾਂ ਨੂੰ ਗੋਡਿਆਂ ਦੀਆਂ ਸਮੱਸਿਆਵਾਂ ਅਤੇ ਉਪਾਅ

    Knee Problems In Elderly: ਗੋਡਿਆਂ ਦੀ ਸਮੱਸਿਆ ਬਹੁਤ ਸਾਰੇ ਲੋਕਾਂ ਵਿੱਚ ਇੱਕ ਆਮ ਸਿਹਤ ਮੁੱਦਾ ਹੈ, ਖਾਸ ਕਰਕੇ ਵੱਡੀ ਉਮਰ ਵਾਲੇ ਲੋਕਾਂ ਵਿੱਚ। ਇਹ ਸਮੱਸਿਆ ਕਿਸੇ ਵੀ ਉਮਰ ਵਿੱਚ ਹੋ ਸਕਦੀ ਹੈ, ਪਰ ਬਜ਼ੁਰਗ ਲੋਕਾਂ ਵਿੱਚ ਜ਼ਿਆਦਾ ਪਾਈ ਜਾਂਦੀ ਹੈ। ਨੌਜਵਾਨ ਵੀ ਪ੍ਰਭਾਵਿਤ ਹੁੰਦੇ ਹਨ, ਖਾਸ ਕਰਕੇ ਐਥਲੀਟ। ਗੋਡਿਆਂ ਦੀਆਂ ਸੱਟਾਂ ਐਥਲੀਟਾਂ ਅਤੇ ਸਰਗਰਮ ਵਿਅਕਤੀਆਂ ਵਿੱਚ ਆਮ ਹਨ। ਜਿਵੇਂ ਕਿ ਏਸੀਐੱਲ ਟੀਅਰ, ਲਿਗਾਮੈਂਟ ਡੈਮੇਜ ਅਤੇ ਮੇਨਿਸਕਸ ਟੀਅਰ। ਇੱਕ ਅਧਿਐਨ ਅਨੁਸਾਰ ਗੋਡਿਆਂ ਦੀ ਸਮੱਸਿਆ ਔਰਤਾਂ ਵਿੱਚ (31.6%), ਮਰਦਾਂ (28.1%) ਨਾਲੋਂ ਜ਼ਿਆਦਾ ਹੈ। ਆਮ ਭਾਰ ਅਤੇ ਜ਼ਿਆਦਾ ਭਾਰ ਵਾਲੇ ਲੋਕਾਂ ਵਿੱਚ (33%) ਦੇ ਮੁਕਾਬਲੇ ਘੱਟ ਭਾਰ ਵਾਲੇ ਲੋਕਾਂ (28%) ਵਿੱਚ ਗੋਡਿਆਂ ਦੀ ਸਮੱਸਿਆ ਘੱਟ ਸੀ।

    ਇਹ ਖਬਰ ਵੀ ਪੜ੍ਹੋ : Indore Water Crisis: ਇੰਦੌਰ ’ਚ ਦੂਸ਼ਿਤ ਪਾਣੀ ਕਾਰਨ ਇੱਕ ਹੋਰ ਮੌਤ, 20 ਨਵੇਂ ਮਰੀਜ਼ ਮਿਲੇ

    ਪੱਛਮੀ ਟਾਇਲਟ ਦੀ ਵਰਤੋਂ ਕਰਨ ਵਾਲੇ ਲੋਕਾਂ ’ਚ ਗੋਡਿਆਂ ਦੀ ਸਮੱਸਿਆ(42.1%)ਹੈ ਜਦੋਂਕਿ ਭਾਰਤੀ ਟਾਇਲਟ ਦੀ ਵਰਤੋਂ ਕਰਨ ਵਾਲੇ ਲੋਕਾਂ ਵਿੱਚ (29.7%)ਹੈ। ਹਰ ਰੋਜ ਕਸਰਤ ਕਰਨ ਵਾਲੇ ਲੋਕਾਂ ਵਿੱਚ (36%) ਦੇ ਮੁਕਾਬਲੇ ਕਸਰਤ ਨਾ ਕਰਨ ਵਾਲੇ ਲੋਕਾਂ ਵਿੱਚ ਗੋਡਿਆਂ ਦੀ ਸਮੱਸਿਆ (82.9%) ਹੈ। ਗੋਡਿਆਂ ਵਿੱਚ ਦਰਦ ਅਤੇ ਸਮੱਸਿਆਵਾਂ ਕਈ ਵੱਖ-ਵੱਖ ਕਾਰਨਾਂ ਕਰਕੇ ਹੋ ਸਕਦੀਆਂ ਹਨ ਜਿਵੇਂ ਕਿ- ਓਸਟਿਓ ਆਰਥਰਾਈਟਿਸ ਗੋਡਿਆਂ ਦੇ ਦਰਦ ਦਾ ਸਭ ਤੋਂ ਮੁੱਖ ਕਾਰਨ ਹੈ, ਜਿਸ ਵਿੱਚ ਹੱਡੀਆਂ ਦੇ ਦਰਮਿਆਨ ਮੋਸ਼ਨ ਦੇ ਲਈ ਲਗਣ ਵਾਲਾ ਕਾਰਟਿਲੇਜ ਕਮਜ਼ੋਰ ਹੋ ਜਾਂਦਾ ਹੈ। ਇਸ ਦਾ ਨਤੀਜਾ ਗੋਡਿਆਂ ਦਾ ਦਰਦ ਹੁੰਦਾ ਹੈ।

    ਇਸ ਦੇ ਮੁੱਖ ਕਾਰਨ 13 ਟੀਅਰ, 3 ਸੱਟਾਂ, ਮੇਨਿਸਕਸ ਟੀਅਰ ਅਤੇ ਪੈਟੇਲਰ ਡਿਸਲੋਕੇਸ਼ਨ। ਇਸ ਦੇ ਇਲਾਜ ਲਈ ਸਰੀਰਕ ਥੈਰੇਪੀ, ਦਰਦ ਤੋਂ ਰਾਹਤ ਪਾਉਣ ਵਾਲੀਆਂ ਦਵਾਈਆਂ ਤੇ ਗੰਭੀਰ ਮਾਮਲਿਆਂ ਵਿੱਚ ਗੋਡੇ ਬਦਲਣ ਦੀ ਸਰਜਰੀ ਵਰਗੇ ਇਲਾਜ ਹਨ। ਗੋਡੇ ਦੇ ਆਲੇ-ਦੁਆਲੇ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਲਈ ਨਿਯਮਤ ਕਸਰਤ, ਬਹੁਤ ਜ਼ਿਆਦਾ ਦਬਾਅ ਤੋਂ ਬਚਣਾ ਅਤੇ ਸਿਹਤਮੰਦ ਭਾਰ ਬਣਾਈ ਰੱਖਣਾ ਜ਼ਰੂਰੀ ਹੈ। ਰਿਊਮੈਟਾਇਡ ਆਰਥਰਾਈਟਿਸ ਇੱਕ ਆਟੀਮਿਊਨ ਬਿਮਾਰੀ ਹੈ, ਜਿਸ ਵਿੱਚ ਸਰੀਰ ਆਪਣੇ ਹੀ ਹੱਡੀਆਂ ਤੇ ਜੋੜਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਹ ਵੀ ਗੋਡਿਆਂ ਵਿੱਚ ਦਰਦ ਦਾ ਇੱਕ ਮੁੱਖ ਕਾਰਨ ਬਣ ਸਕਦਾ ਹੈ।

    ਪੈਟੇਲਾਫੈਮੋਰਲ ਸਿੰਡਰੋਮ ਗੋਡਿਆਂ ਦੇ ਅੱਗੇ ਵਾਲੇ ਹਿੱਸੇ ਵਿੱਚ ਦਰਦ ਪੈਦਾ ਕਰਦਾ ਹੈ ਅਤੇ ਇਹ ਜ਼ਿਆਦਾ ਤੌਰ ’ਤੇ ਦੌੜਦਿਆਂ ਜਾਂ ਜ਼ਿਆਦਾ ਖੇਡ-ਕੂਦ ਕਰਨ ਵਾਲੇ ਲੋਕਾਂ ਵਿੱਚ ਹੁੰਦਾ ਹੈ। ਯੂਟੀਬੈਂਟ ਅਤੇ ਸਾਫਟ ਟਿਊਸ਼ੂ ਇੰਜਰੀ: ਇਹ ਗੋਡਿਆਂ ਦੇ ਲੀਗਮੈਂਟ ਜਾਂ ਸਾਫਟ ਟਿਸ਼ੂਜ਼ ਵਿੱਚ ਖਿੱਚ ਜਾਂ ਦੂਜੀਆਂ ਇੰਜਰੀਆਂ ਵਿੱਚ ਦਰਦ ਦਾ ਕਾਰਨ ਹੋ ਸਕਦੀਆਂ ਹਨ। ਗੋਡਿਆਂ ਦੀ ਸਮੱਸਿਆ ਵਿੱਚ ਕਈ ਤਰ੍ਹਾਂ ਦੇ ਲੱਛਣ ਵੱਖ-ਵੱਖ ਲੋਕਾਂ ਵਿੱਚ ਵੇਖੇ ਜਾ ਸਕਦੇ ਹਨ। ਜਿਵੇਂ ਗੋਡਿਆਂ ਵਿੱਚ ਦਰਦ ਹੋਣਾ, ਖਾਸ ਕਰਕੇ ਜਦੋਂ ਵੱਧ ਕਮਰ ਵਾਲੇ ਜਾਂ ਉਮਰ ਵਾਲੇ ਲੋਕ ਤੁਰਦੇ ਹਨ ਜਾਂ ਬੈਠ ਕੇ ਉੱਠਦੇ ਹਨ। ਗੋਡਿਆਂ ਦੇ ਆਲੇ-ਦੁਆਲੇ ਖ਼ਾਸ ਤੌਰ ’ਤੇ ਸੋਜ ਹੋਣਾ। Knee Problems In Elderly

    ਜਿਸ ਨਾਲ ਲੋਕਾਂ ਨੂੰ ਖ਼ਾਸ ਕਰਕੇ ਹਿੱਲਜੁੱਲ ਕਰਨ ਵਿੱਚ ਮੁਸ਼ਕਲ ਹੁੰਦੀ ਹੈ। ਕਈ ਵਾਰੀ ਗੋਡਿਆਂ ਵਿੱਚ ਕੜ-ਕੜ ਦੀਆਂ ਆਵਾਜ਼ਾਂ ਸੁਣੀਆਂ ਜਾਂਦੀਆਂ ਹਨ, ਜੋ ਇਸ ਗੱਲ ਦਾ ਸੰਕੇਤ ਹੋ ਸਕਦੀਆਂ ਹਨ ਕਿ ਮੈਨਿਸਕਸ ਹੋ ਗਿਆ ਹੈ। ਗੋਡਿਆਂ ਦਾ ਗਠੀਆ, ਗਠੀਏ ਦੇ ਸਭ ਤੋਂ ਆਮ ਰੂਪਾਂ ਵਿੱਚੋਂ ਇੱਕ ਹੈ, ਅਤੇ ਇਹ ਆਮ ਤੌਰ ’ਤੇ ਵੱਡੀ ਉਮਰ ਦੇ ਬਾਲਗਾਂ ਨੂੰ ਪ੍ਰਭਾਵਿਤ ਕਰਦਾ ਹੈ। ਇਸ ਦੇ ਮੁੱਖ ਲੱਛਣ- ਦਰਦ, ਕਠੋਰਤਾ, ਸੋਜ, ਤੇ ਗਤੀ ਦੀ ਘਟੀ ਹੋਈ ਸੀਮਾ ਹੈ। ਜੋੜਾਂ ’ਤੇ ਤਣਾਅ ਘਟਾਉਣ ਲਈ ਦਵਾਈਆਂ, ਸਰੀਰਕ ਥੈਰੇਪੀ ਅਤੇ ਭਾਰ ਪ੍ਰਬੰਧਨ ਸ਼ਾਮਲ ਹਨ। ਗੰਭੀਰ ਮਾਮਲਿਆਂ ਵਿੱਚ, ਗੋਡਿਆਂ ਦੇ ਆਰਥਰੋਸਕੋਪੀ ਜਾਂ ਜੋੜਾਂ ਨੂੰ ਬਦਲਣ ਵਰਗੇ ਵਿਕਲਪ ਜ਼ਰੂਰੀ ਹੋ ਸਕਦੇ ਹਨ।

    ਮੋਟੇ ਤੌਰ ’ਤੇ, ਗੋਡਿਆਂ ਦੇ ਦਰਦ ਨੂੰ ਘਟਾਉਣ ਲਈ ਦਵਾਈਆਂ ਜਿਵੇਂ ਪੇਨਕਿਲਰ ਅਤੇ ਐਂਟੀ-ਇਨਫਲਾਮੇਟਰੀ ਦਵਾਈਆਂ ਵਰਤੀਆਂ ਜਾਂਦੀਆਂ ਹਨ। ਇਨ੍ਹਾਂ ਦਾ ਉਦੇਸ਼ ਦਰਦ ਤੇ ਸੋਜ ਨੂੰ ਕਾਬੂ ਕਰਨਾ ਹੈ। ਇਸਦੇ ਨਾਲ ਹੀ ਫਿਜੀਓਥੈਰੇਪੀ ਵੀ ਉਪਯੋਗੀ ਸਾਬਿਤ ਹੋ ਸਕਦੀ ਹੈ, ਜਿਸ ਵਿੱਚ ਮਾਸਪੇਸ਼ੀਆਂ ਦੀ ਮਜ਼ਬੂਤੀ ਲਈ ਵਿਸ਼ੇਸ਼ ਅਭਿਆਸ ਕਰਵਾਏ ਜਾਂਦੇ ਹਨ। ਘਰੇਲੂ ਉਪਾਵਾਂ ਵਿਚ ਸਰ੍ਹੋਂ ਦਾ ਤੇਲ, ਤਿਲ ਦਾ ਤੇਲ ਜਾਂ ਮਹਾਨਾਰਾਇਣ ਤੇਲ ਕੋਸਾ ਕਰਕੇ ਗੋਡੇ ’ਤੇ ਰੋਜ਼ ਮਾਲਿਸ਼ ਕਰੋ। ਰੋਜ਼ 10–15 ਮਿੰਟ ਗਰਮ ਪਾਣੀ ਦੀ ਟਕੋਰ ਕਰੋ। ਰਾਤ ਨੂੰ ਇੱਕ ਗਲਾਸ ਗਰਮ ਦੁੱਧ ਵਿੱਚ ਅੱਧਾ ਚਮਚ ਹਲਦੀ ਮਿਲਾ ਕੇ ਪੀਓ। Knee Problems In Elderly

    ਅਦਰਕ ਦੀ ਚਾਹ ਜਾਂ ਕੱਚਾ ਲਸਣ ਰੋਜ਼ ਖਾਓ, ਕਿਉਂਕਿ ਇਹ ਖੂਨ ਦਾ ਪ੍ਰਵਾਹ ਵਧਾਉਂਦਾ ਹੈ ਤੇ ਜੋੜਾਂ ਦੀ ਸੋਜ ਘਟਾਉਂਦਾ ਹੈ। ਅਸ਼ਵਗੰਧਾ, ਗੁੱਗੂਲੂ, ਸ਼ਾਲਕੀ / ਬੋਸਵੇਲੀਆ ਜੜ੍ਹੀ-ਬੂਟੀਆਂ ਮਾਸਪੇਸ਼ੀਆਂ ਅਤੇ ਜੋੜਾਂ ਨੂੰ ਮਜ਼ਬੂਤ ਕਰਦੀਆਂ ਹਨ ਤੇ ਜੋੜਾਂ ਦੀ ਸੋਜ ਘਟਾਉਂਦੀਆਂ ਹਨ। ਤਾਜਾ ਫਲ, ਸਬਜ਼ੀਆਂ, ਅਲਸੀ ਦੇ ਬੀਜ, ਅਖਰੋਟ, ਬਦਾਮ ਅਤੇ ਘੱਟ ਤੇਲ ਵਾਲੇ ਭੋਜਨ ਆਦਿ ਗੋਡਿਆਂ ਦਾ ਦਰਦ ਘਟਾਉਣ ਲਈ ਲਾਭਦਾਇਕ ਹਨ।ਵਧੇਰੇ ਮਸਾਲੇ ਵਾਲੇ ਖਾਣੇ ਤੋਂ ਪਰਹੇਜ ਕਰੋ। ਗੋਡਿਆਂ ਦੀ ਸਮੱਸਿਆ ਇੱਕ ਗੰਭੀਰ ਮੁੱਦਾ ਬਣ ਸਕਦੀ ਹੈ, ਪਰ ਜੇਕਰ ਇਸ ਨੂੰ ਸਮੇਂ ਸਿਰ ਪਛਾਣਿਆ ਜਾਵੇ ਅਤੇ ਸਹੀ ਇਲਾਜ ਕੀਤਾ ਜਾਵੇ, ਤਾਂ ਇਸ ਦਾ ਇਲਾਜ ਸੰਭਵ ਹੈ। ਇਸ ਲਈ, ਜੇਕਰ ਤੁਸੀਂ ਗੋਡਿਆਂ ਦੇ ਦਰਦ ਜਾਂ ਸੋਜ ਦਾ ਸਾਹਮਣਾ ਕਰ ਰਹੇ ਹੋ ਤਾਂ ਮਾਹਿਰ ਡਾਕਟਰ ਜਾਂ ਆਯੁਰਵੈਦਿਕ ਚਿਕਿਤਸਕ ਦੀ ਸਲਾਹ ਲਓ ਅਤੇ ਜਲਦੀ ਇਲਾਜ ਸ਼ੁਰੂ ਕਰੋ। Knee Problems In Elderly

    ਡਾ. ਕ੍ਰਿਸ਼ਨ ਲਾਲ,
    ਚੌੜੀ ਗਲੀ, ਬੁਢਲਾਡਾ (ਮਾਨਸਾ)