ਸਾਡੇ ਨਾਲ ਸ਼ਾਮਲ

Follow us

19.4 C
Chandigarh
Saturday, January 31, 2026
More
    Home Breaking News RCB vs KKR: ਮ...

    RCB vs KKR: ਮੀਂਹ ਨੇ ਫੇਰਿਆ KKR ਦੀਆਂ ਉਮੀਦਾਂ ’ਤੇ ਪਾਣੀ, ਮੌਜ਼ੂਦਾ ਚੈਂਪੀਅਨ ਦਾ ਸਫਰ ਗਰੁੱਪ ਪੜਾਅ ’ਚ ਸਮਾਪਤ, RCB ਸਿਖਰ ’ਤੇ

    RCB vs KKR
    RCB vs KKR: ਮੀਂਹ ਨੇ ਫੇਰਿਆ KKR ਦੀਆਂ ਉਮੀਦਾਂ ’ਤੇ ਪਾਣੀ, ਮੌਜ਼ੂਦਾ ਚੈਂਪੀਅਨ ਦਾ ਸਫਰ ਗਰੁੱਪ ਪੜਾਅ ’ਚ ਸਮਾਪਤ, RCB ਸਿਖਰ ’ਤੇ

    RCB vs KKR: ਸਪੋਰਟਸ ਡੈਸਕ। ਮੌਜ਼ੂਦਾ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਪਲੇਆਫ ਦੀ ਦੌੜ ਤੋਂ ਬਾਹਰ ਹੋ ਗਈ ਹੈ। ਸ਼ਨਿੱਚਰਵਾਰ ਨੂੰ ਖੇਡਿਆ ਜਾਣ ਵਾਲਾ ਮੈਚ ਬਿਨਾਂ ਕਿਸੇ ਨਤੀਜੇ ਦੇ ਰੱਦ ਕਰ ਦਿੱਤਾ ਗਿਆ। ਇਸ ਮੈਚ ’ਚ ਸ਼ੁਰੂ ਤੋਂ ਹੀ ਮੀਂਹ ਅੜਿੱਕਾ ਬਣਿਆ ਰਿਹਾ, ਜਿਸ ਕਾਰਨ ਟਾਸ ਵੀ ਨਹੀਂ ਹੋ ਸਕਿਆ। ਮੈਚ ਰੱਦ ਹੋਣ ਤੋਂ ਬਾਅਦ, ਦੋਵਾਂ ਟੀਮਾਂ ਨੂੰ ਇੱਕ-ਇੱਕ ਅੰਕ ਦਿੱਤਾ ਗਿਆ। ਆਰਸੀਬੀ 17 ਅੰਕਾਂ ਨਾਲ ਸਿਖਰ ’ਤੇ ਪਹੁੰਚ ਗਿਆ ਹੈ ਜਦੋਂ ਕਿ ਕੇਕੇਆਰ 12 ਅੰਕਾਂ ਨਾਲ ਛੇਵੇਂ ਸਥਾਨ ’ਤੇ ਹੈ। ਹਾਲਾਂਕਿ, ਉਸਦੀ ਯਾਤਰਾ ਦਾ ਅੰਤ ਹੋ ਗਿਆ। ਇਸ ਦੇ ਨਾਲ ਹੀ, ਆਰਸੀਬੀ ਦੀਆਂ ਪਲੇਆਫ ਦੀਆਂ ਉਮੀਦਾਂ ਅਜੇ ਵੀ ਜ਼ਿੰਦਾ ਹਨ।

    ਇਹ ਖਬਰ ਵੀ ਪੜ੍ਹੋ : New Zealand News Today: ਵਿਦੇਸ਼ਾਂ ਦੀ ਧਰਤੀ ’ਤੇ ਵੀ ਮਨੁੱਖਤਾ ਦੀ ਅਲਖ, ਨਿਊਜ਼ੀਲੈਂਡ ’ਚ ਕੀਤੀ ਵੱਡੀ ਸ਼ੁਰੂਆਤ

    ਕੇਕੇਆਰ ਪਲੇਆਫ ਦੀ ਦੌੜ ਤੋਂ ਬਾਹਰ | RCB vs KKR

    ਕੇਕੇਆਰ ਆਈਪੀਐਲ 2025 ਤੋਂ ਬਾਹਰ ਹੋਣ ਵਾਲੀ ਚੌਥੀ ਟੀਮ ਬਣ ਗਈ। ਇਸ ਤੋਂ ਪਹਿਲਾਂ ਸਨਰਾਈਜ਼ਰਜ਼ ਹੈਦਰਾਬਾਦ (ਅੱਠਵਾਂ ਸਥਾਨ), ਰਾਜਸਥਾਨ ਰਾਇਲਜ਼ (ਨੌਵਾਂ ਸਥਾਨ) ਤੇ ਚੇਨਈ ਸੁਪਰ ਕਿੰਗਜ਼ (ਦਸਵਾਂ ਸਥਾਨ) ਦਾ ਸਫ਼ਰ ਖਤਮ ਹੋ ਗਿਆ ਸੀ। ਆਰਸੀਬੀ 12 ’ਚੋਂ ਅੱਠ ਮੈਚ ਜਿੱਤ ਕੇ ਸਿਖਰ ’ਤੇ ਪਹੁੰਚ ਗਿਆ ਹੈ। ਇਸਨੇ ਗੁਜਰਾਤ ਟਾਈਟਨਸ ਨੂੰ ਪਿੱਛੇ ਛੱਡ ਦਿੱਤਾ ਜਿਸ ਦੇ ਖਾਤੇ ’ਚ 16 ਅੰਕ ਹਨ। ਇਸ ਦੇ ਨਾਲ ਹੀ, ਪੰਜਾਬ ਕਿੰਗਜ਼ ਲੜੀਵਾਰ 15 ਅੰਕਾਂ ਤੇ 14 ਅੰਕਾਂ ਨਾਲ ਤੀਜੇ ਤੇ ਮੁੰਬਈ ਇੰਡੀਅਨਜ਼ ਚੌਥੇ ਸਥਾਨ ’ਤੇ ਹਨ। ਦਿੱਲੀ ਦੀ ਟੀਮ 13 ਅੰਕਾਂ ਨਾਲ ਪੰਜਵੇਂ ਸਥਾਨ ’ਤੇ ਹੈ।

    ਕੋਹਲੀ ਦੀ ਟੈਸਟ ਜਰਸੀ ਪਹਿਨ ਕੇ ਪ੍ਰਸ਼ੰਸਕ ਪਹੁੰਚੇ ਸਨ ਚਿੰਨਾਸਵਾਮੀ ਸਟੇਡੀਅਮ

    ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਦੇ ਪ੍ਰਸ਼ੰਸਕ ਵਿਰਾਟ ਕੋਹਲੀ ਦਾ ਸਨਮਾਨ ਕਰਨ ਲਈ ਟੈਸਟ ਜਰਸੀ ਪਹਿਨ ਕੇ ਚਿੰਨਾਸਵਾਮੀ ਸਟੇਡੀਅਮ ਪਹੁੰਚੇ। ਕੋਹਲੀ ਨੇ ਹਾਲ ਹੀ ’ਚ ਆਪਣੇ ਟੈਸਟ ਕਰੀਅਰ ਤੋਂ ਸੰਨਿਆਸ ਲੈ ਲਿਆ ਹੈ ਤੇ ਇਸ ਲਈ, ਆਰਸੀਬੀ ਪ੍ਰਸ਼ੰਸਕਾਂ ਨੇ ਕੋਹਲੀ ਦੀ ਜਰਸੀ ਨੰਬਰ 18 ਪਹਿਨ ਕੇ ਸਟੇਡੀਅਮ ਆਉਣ ਦਾ ਫੈਸਲਾ ਕੀਤਾ। ਆਈਪੀਐਲ 2025 ਦਾ ਮੈਚ ਆਰਸੀਬੀ ਤੇ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਵਿਚਕਾਰ ਹੋਣਾ ਸੀ, ਪਰ ਮੀਂਹ ਕਾਰਨ ਟਾਸ ਵੀ ਨਹੀਂ ਹੋ ਸਕਿਆ।