ਪਤੰਗ

ਪਤੰਗ

ਬਜਾਰੋਂ ਲਿਆਇਆ ਨਵੇਂ ਪਤੰਗ,
ਸਭ ਦੇ ਵੱਖੋ-ਵੱਖਰੇ ਰੰਗ
ਖੁੱਲੇ੍ਹ ਮੈਦਾਨ ’ਚ ਦੋਸਤ ਜਾਂਦੇ,
ਇਕੱਠੇ ਹੋ ਕੇ ਪਤੰਗ ਉਡਾਂਦੇ
ਮੈਂ ਵੀ ਉੱਥੇ ਜਾਵਾਂਗਾ,
ਆਪਣਾ ਪਤੰਗ ਉਡਾਵਾਂਗਾ
ਵੱਡੀ ਰੀਲ ’ਤੇ ਦੇਸੀ ਡੋਰ,
ਉਹ ਵੀ ਲਿਆਇਆ ਨਵੀਂ ਨਕੋਰ
ਕਿਸੇ ਨਾਲ ਨਹੀਂ ਪੇਚਾ ਪਾਉਣਾ,
ਵਾਧੂ ਕਿਸੇ ਨੂੰ ਨਹੀਂ ਸਤਾਉਣਾ
ਅਸਮਾਨ ਵੱਲ ਜਦ ਉੱਡਿਆ ਜਾਊ,
ਪਤੰਗ ਮੇਰਾ ਸਭ ਨੂੰ ਭਾਊ
ਲੰਮੀ-ਡੋਰ ਲੰਮੀ ਉਡਾਰੀ,
‘ਜਿੰਦਲ’ ਕਰ ਲਈ ਫੁੱਲ ਤਿਆਰੀ।
ਡੀ. ਪੀ. ਜਿੰਦਲ ਭੀਖੀ
ਮੋ. 98151-51386

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.