Kotkapura News: ਕੋਟਕਪੂਰਾ (ਅਜੈ ਮਨਚੰਦਾ)। ਸਥਾਨਕ ਬਠਿੰਡਾ ਰੋਡ ਤੇ ਸਥਿਤ ਅਰਵਿੰਦ ਨਗਰ ਕਲੋਨੀ ਵਿੱਚ ਅਲਾਇੰਸ ਕਲੱਬ ਕੋਟਕਪੂਰਾ ਸਿਟੀ ਅਤੇ ਅਰਵਿੰਦ ਨਗਰ ਵਿਕਾਸ ਕਮੇਟੀ ਦੇ ਸਹਿਯੋਗ ਨਾਲ ਬਸੰਤ ਪੰਚਮੀ ਮੌਕੇ 8 ਤੋਂ 15 ਸਾਲ ਉਮਰ ਵਰਗ ਦੇ ਬੱਚਿਆਂ ਦੇ ਪਤੰਗ ਉਡਾਉਣ ਦੇ ਮੁਕਾਬਲੇ ਕਰਵਾਏ ਗਏ। ਇਹ ਪਤੰਗ ਮੁਕਾਬਲੇ ਈਲੈਕਟਡ ਪ੍ਰਧਾਨ ਅਲਾਅ ਮਨਦੀਪ ਸਿੰਘ ਸਰਾਂ ਦੀ ਅਗਵਾਈ ਹੇਠ ਕਰਵਾਏ ਗਏ। ਇਸ ਪਤੰਗ ਮੁਕਾਬਲੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਵਾਈਸ ਜਿਲ੍ਹਾ ਗਵਰਨਰ ਨੇ ਦੱਸਿਆ ਕੇ ਜਿਵੇਂ ਬਸੰਤ ਰੁੱਤ ਦੇ ਆਗਾਜ਼ ਨਾਲ ਹਰ ਪਾਸੇ ਬਹਾਰ ਆ ਜਾਂਦੀ ਹੈ, ਓਸੇ ਤਰਾਂ ਹੀ ਬਸੰਤ ਰੁੱਤ ਸਭ ਦੀ ਜਿੰਦਗੀ ਵਿੱਚ ਖੁਸ਼ੀਆਂ ਖੇੜਿਆਂ ਦੀ ਬਹਾਰ ਲੈਕੇ ਆਵੇ। Kotkapura News
ਇਹ ਖਬਰ ਵੀ ਪੜ੍ਹੋ : Khanna Republic Day Incident: ਖੰਨਾ ’ਚ ਗਣਤੰਤਰ ਦਿਵਸ ਸਮਾਰੋਹ ਦੌਰਾਨ ਪ੍ਰੋਟੋਕੋਲ ਦੀ ਉਲੰਘਣਾ
ਅਰਵਿੰਦ ਨਗਰ ਵਿਕਾਸ ਕਮੇਟੀ ਦੇ ਪ੍ਰਧਾਨ ਸੰਤੋਖ ਸਿੰਘ ਚਾਨਾ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਅਲਾਇੰਸ ਕਲੱਬ ਕੋਟਕਪੂਰਾ ਸਿਟੀ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਤੇ ਦੱਸਿਆ ਕੇ ਇਸ ਪਤੰਗ ਮੁਕਾਬਲੇ ਵਿੱਚ 8 ਤੋਂ 15 ਸਾਲ ਵਾਲੇ 40 ਬੱਚਿਆਂ ਨੇ ਹਿੱਸਾ ਲਿਆ ਸੀ ਤੇ ਬੜੇ ਧੂਮ ਧਾਮ ਨਾਲ ਇਹ ਪਤੰਗ ਮੁਕਾਬਲੇ ਸੰਪਨ ਕੀਤੇ ਗਏ। ਅਲਾਅ ਚੰਦਰ ਪ੍ਰਕਾਸ਼ ਅਰੋੜਾ ਜਿਲ੍ਹਾ ਕੈਬਿਨਟ ਕੈਸ਼ੀਅਰ ਅਤੇ ਅਲਾਅ ਬਸੰਤ ਨਰੂਲਾ ਈਲੈਕਟਡ ਸੈਕਟਰੀ ਨੇ ਦੱਸਿਆ ਕੇ ਇਸ ਮੁਕਾਬਲੇ ਵਿੱਚ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਸਾਰੇ ਬੱਚਿਆਂ ਨੂੰ ਨਗਦ ਇਨਾਮ ਦੇਕੇ ਸਨਮਾਨਿਤ ਕੀਤਾ ਗਿਆ।
ਇਸ ਪਤੰਗ ਮੁਕਾਬਲੇ ਦੇ ਪ੍ਰੋਜੈਕਟ ਇੰਚਾਰਜ ਅਲਾਅ ਬਲਜਿੰਦਰ ਸਿੰਘ ਬੱਲੀ ਦੁਆਰਾ ਦੱਸਿਆ ਗਿਆ ਕੇ ਹਿੱਸਾ ਲੈਣ ਵਾਲੇ ਸਾਰੇ ਬੱਚਿਆਂ ਨੂੰ ਪਤੰਗਾਂ ਕਲੱਬ ਵੱਲੋਂ ਦਿੱਤੀਆਂ ਗਈਆਂ ਅਤੇ ਇਹ ਵੀ ਦੱਸਿਆ ਕੇ ਇਹਨਾ ਪਤੰਗ ਮੁਕਾਬਲੇ ’ਚ ਚਾਈਨਾ ਡੋਰ ਦੀ ਵਰਤੋਂ ਪੂਰਨ ਤੌਰ ਤੇ ਬੰਦ ਕੀਤੀ ਗਈ। ਚਾਈਨਾ ਡੋਰ ਨਾਲ ਹੋਣ ਵਾਲੇ ਨੁਕਸਾਨ ਬਾਰੇ ਬੱਚਿਆਂ ਨੂੰ ਜਾਗਰੂਕ ਵੀ ਕੀਤਾ ਗਿਆ ਤੇ ਦੱਸਿਆ ਕਿ ਬਸੰਤ ਪੰਚਮੀ ਲਾਗੇ ਤਾਂ ਚਾਈਨਾ ਡੋਰ ਨਾਲ ਸਬੰਧਤ ਕਈ ਹਾਦਸੇ ਸਾਹਮਣੇ ਆਉਂਦੇ ਹਨ ਜਿਸ ਕਾਰਨ ਕਈ ਲੋਕਾਂ ਨੇ ਆਪਣੀਆਂ ਜਾਨਾਂ ਵੀ ਗੁਆਈਆਂ ਹਨ। ਇਸੇ ਤਰ੍ਹਾਂ ਲੋਕ ਇਸ ਡੋਰ ਦੀ ਲਪੇਟ ਵਿੱਚ ਆ ਕੇ ਜ਼ਖ਼ਮੀ ਵੀ ਹੁੰਦੇ ਰਹਿੰਦੇ ਹਨ।
ਅਸੀਂ ਆਪਣੇ ਮਨੋਰੰਜਨ ਖ਼ਾਤਰ ਹੋਰਾਂ ਦਾ ਨੁਕਸਾਨ ਕਰ ਦਿੰਦੇ ਹਾਂ। ਇਸ ਖ਼ੂਨੀ ਡੋਰ ਦੇ ਬਿਜਲੀ ਦੇ ਸੰਪਰਕ ਵਿੱਚ ਆਉਣ ਕਾਰਨ ਕਰੰਟ ਆ ਜਾਦਾ ਹੈ। ਬੀਤੇ ਦਿਨਾਂ ਵਿੱਚ ਕਈ ਬੱਚੇ ਕਰੰਟ ਲੱਗਣ ਕਾਰਨ ਝੁਲਸ ਗਏ ਤੇ ਕਈਆਂ ਦੀ ਮੌਤ ਹੋ ਗਈ। ਚਾਈਨਾ ਡੋਰ ਬਹੁਤ ਪੱਕੀ ਹੁੰਦੀ ਹੈ। ਇਸ ’ਚ ਪੰਛੀਆਂ ਦੇ ਫਸਣ ਕਾਰਨ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ। ਲੋਕਾਂ ਨੂੰ ਚਾਹੀਦਾ ਹੈ ਕਿ ਪਤੰਗ ਉਡਾਉਣ ਲਈ ਚਾਈਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ। ਇਸ ਪਤੰਗ ਮੁਕਾਬਲੇ ਵਿੱਚ ਉੱਪਰ ਤੋਂ ਇਲਾਵਾ ਅਜਮੇਰ ਬਰਾੜ, ਬਿੱਟੂ ਦਾਬਡਾ, ਮਾਸਟਰ ਲਖਵਿੰਦਰ ਸਿੰਘ, ਲਖਵਿੰਦਰ ਅਰੋੜਾ, ਨਵਦੀਪ ਸਿੰਘ ਚਾਨਾ, ਰਾਜਿੰਦਰ ਬਰਾੜ, ਰਾਜਿੰਦਰ ਥਾਪਰ, ਪ੍ਰੋਫੈਸਰ ਮਨਵਿੰਦਰ ਸਿੰਘ, ਹਾਕਮ ਸਿੰਘ, ਰਾਜੂ ਮੋਂਗਾ ਹੋਰ ਪਤਵੰਤੇ ਮੌਜ਼ੂਦ ਰਹੇ। Kotkapura News














