9 ਅਗਸਤ ਨੂੰ ਕਰਨਾਲ ਤੋਂ ‘ਸੱਤਾ ਛੱਡੋ ਜਾਂ ਕਰਜ਼ਾ ਛੱਡੋ’ ਅੰਦੋਲਨ ਸ਼ੁਰੂ
ਸੱਚ ਕਹੂੰ ਨਿਊਜ਼, ਚੰਡੀਗੜ੍ਹ: ਭਾਰਤੀ ਕਿਸਾਨ ਯੂਨੀਅਨ ਦੇ ਬੈਨਰ ਹੇਠ ਕਿਸਾਨ ਆਗੂਆਂ ਨੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕਰਨ ਤੇ ਹੋਰ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਤੇ ਖੇਤੀ ਮੰਤਰੀ ਨਾਲ ਮੁਲਾਕਾਤ ਕੀਤੀ ਕਈ ਘੰਟੇ ਚੱਲੀ ਗੱਲਬਾਤ ਅਸਫਲ ਰਹੀ ਜਿਸ ਤੋਂ ਬਾਅਦ ਮੁੱਖ ਮੰਤਰੀ ਨਿਵਾਸ ਦੇ ਬਾਹਰ ਕਿਸਾਨਾਂ ਨੇ 9 ਅਗਸਤ ਨੂੰ ਕਰਨਾਲ ਨੂੰ ‘ਸੱਤਾ ਛੱਡੋ ਜਾਂ ਕਰਜ਼ਾ ਛੱਡੋ’ ਅੰਦੋਲਨ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ ਸੂਬੇ ਦੇ ਖੇਤੀ ਮੰਤਰੀ ਓਮ ਪ੍ਰਕਾਸ਼ ਧਨਖੜ ਨੇ ਕਿਹਾ ਕਿ ਕਿਸਾਨਾਂ ਦੀਆਂ ਕਈ ਮੰਗਾਂ ਹਨ ਜਿਨ੍ਹਾਂ ‘ਤੇ ਸਰਕਾਰ ਵਿਚਾਰ ਕਰ ਰਹੀ ਹੈ, ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇੱਕ ਵਾਰ ‘ਚ ਬਿਨਾਂ ਵਿਚਾਰ ਕੀਤੇ ਸਾਰੀਆਂ ਗੱਲਾਂ ਤੈਅ ਨਹੀਂ ਹੋ ਸਕਦੀਆਂ
ਕਿਸਾਨ ਯੂਨੀਅਨਾਂ ਨੇ ਸਰਕਾਰ ‘ਤੇ ਚੋਣਾਂ ਦੌਰਾਨ ਕੀਤੇ ਵਾਅਦੇ ਭੁੱਲਣ ਦਾ ਲਾਇਆ ਦੋਸ਼
ਮੁੱਖ ਮੰਤਰੀ ਨਿਵਾਸ ‘ਤੇ ਮੀਟਿੰਗ ਕਰਕੇ ਬਾਹਰ ਆਏ ਕਿਸਾਨ ਆਗੂ ਰਤਨ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਅੱਜ ਹੋਈ ਮੀਟਿੰਗ ਨਕਾਰਾਤਮਕ ਰਹੀ ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦੇ ਮੁੱਦਿਆਂ ‘ਤੇ ਗੰਭੀਰ ਨਜ਼ਰ ਨਹੀਂ ਆ ਰਹੀ ਉਨ੍ਹਾਂ ਨੇ ਦੋਸ਼ ਲਾਇਆ ਕਿ ਸੂਬਾ ਸਰਕਾਰ ਚੋਣਾਂ ਦੌਰਾਨ ਕੀਤੇ ਵਾਅਦੇ ਭੁੱਲ ਗਈ ਹੈ ਤੇ ਕਿਸਾਨਾਂ ਵੱਲੋਂ ਮੂੰਹ ਮੋੜ ਰਹੀ ਹੈ
ਮਾਨ ਨੇ ਕਿਹਾ ਕਿ ਮੀਟਿੰਗ ‘ਚ ਮੁੱਖ ਮੰਤਰੀ ਨਾਲ ਵੀ ਮੁਲਾਕਾਤ ਹੋਈ ਜਿੱਥੇ ਸਿਰਫ ਵਿਸ਼ਵਾਸ ਮਿਲਿਆ ਦੂਜੇ ਪਾਸੇ ਖੇਤੀ ਮੰਤਰੀ ਨਾਲ ਹੋਈ ਮੀਟਿੰਗ ‘ਚ ਖੇਤੀ ਮੰਤਰੀ ਨੇ ਇੱਕ ਵੀ ਮੰਗ ‘ਤੇ ਹਾਮੀ ਨਹੀਂ ਭਰੀ ਉਨ੍ਹਾਂ ਕਿਹਾ ਕਿ ਅਜੇ ਸਰਕਾਰ ਕਿਸਾਨਾਂ ਦੀਆਂ ਮੰਗਾਂ ਤੋਂ ਪੂਰੀ ਤਰ੍ਹਾਂ ਵਾਕਿਫ ਨਹੀਂ ਹੈ ਅਜਿਹੇ ‘ਚ ਕਿਸਾਨਾਂ ਦੇ ਹਿੱਤਾਂ ਦੀਆਂ ਮੰਗਾਂ ਨੂੰ ਲਾਗੂ ਕਰਨ ‘ਚ ਪਤਾ ਨਹੀਂ ਕਿੰਨਾ ਸਮਾਂ ਲੱਗੇਗਾ
ਯੂਪੀ, ਪੰਜਾਬ ਦੀ ਤਰਜ਼ ‘ਤੇ ਹੋਵੇ ਕਰਜ਼ਾ ਮੁਆਫ਼ੀ
ਮਾਨ ਨੇ ਕਿਹਾ ਕਿ ਹੁਣ ਕੇਂਦਰ ‘ਚ ਵੀ ਭਾਜਪਾ ਸਰਕਾਰ ਤੇ ਸੂਬੇ ‘ਚ ਵੀ ਉਨ੍ਹਾਂ ਦੀ ਹੀ ਸਰਕਾਰ ਹੈ ਇਸ ਲਈ ਤੁਰੰਤ ਉੱਤਰ ਪ੍ਰਦੇਸ਼ ਤੇ ਪੰਜਾਬ ਦੀ ਤਰ੍ਹਾਂ ਫੈਸਲਾ ਲੈ ਕੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨਾ ਚਾਹੀਦਾ ਹੈ ਪਰ ਸਰਕਾਰ ਕਿਸਾਨਾਂ ਦੀ ਇਸ ਮੰਗ ‘ਤੇ ਧਿਆਨ ਨਹੀਂ ਦੇ ਰਹੀ ਉਨ੍ਹਾਂ ਕਿਹਾ ਕਿ ਅੱਜ ਖੇਤੀ ਉਪਕਰਨ, ਖਾਦ, ਬੀਜ ਆਦਿ ਇੰਨਾ ਮਹਿੰਗਾ ਹੈ ਕਿ ਕਿਸਾਨ ਦੀ ਲਾਗਤ ਤੱਕ ਨਹੀਂ ਨਿਕਲ ਰਹੀ ਉਸਦਾ ਕਰਜ਼ ਘੱਟ ਹੋਣ ਦੀ ਬਜਾਇ ਵਧ ਰਿਹਾ ਹੈ ਅਜਿਹੇ ‘ਚ ਕਿਸਾਨਾਂ ‘ਤੇ ਵਧ ਰਹੇ ਬੋਝ ਨੂੰ ਖਤਮ ਕਰਨ ਲਈ ਸਰਕਾਰ ਨੂੰ ਤੁਰੰਤ ਫੈਸਲਾ ਲੈਣਾ ਚਾਹੀਦਾ ਹੈ
9 ਅਗਸਤ ਤੋਂ ਸ਼ੁਰੂ ਹੋਵੇਗਾ ‘ਸੱਤਾ ਛੱਡੋ ਜਾਂ ਕਰਜ਼ਾ ਛੱਡੋ’ ਅੰਦੋਲਨ
ਕਿਸਾਨ ਆਗੂ ਰਤਨ ਮਾਨ ਨੇ ਕਿਹਾ ਕਿ ਸਰਕਾਰ ਦੀ ਨਕਾਰਾਤਮਕਤਾ ਨੂੰ ਦੇਖਦੇ ਹੋਏ ਸੂਬੇ ਦੀਆਂ ਕਿਸਾਨ ਯੂਨੀਅਨਾਂ 9 ਅਗਸਤ ਤੋਂ ਕਰਨਾਲ ‘ਚ ‘ਸੱਤਾ ਛੱਡੋ ਜਾਂ ਕਰਜ਼ਾ ਛੱਡੋ’ ਅੰਦੋਲਨ ਦੀ ਸ਼ੁਰੂਆਤ ਕਰਨਗੀਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇਹ ਕਦਮ ਗਾਂਧੀ ਜੀ ਤੋਂ ਪ੍ਰੇਰਿਤ ਹੈ ਜਿਨ੍ਹਾਂ ਨੇ ਨਾਅਰਾ ਦਿੱਤਾ ਸੀ ‘ਅੰਗਰੇਜ਼ੋ ਭਾਰਤ ਛੱਡੋ’ ਹੁਣ ਕਿਸਾਨ ਉਸ ਤਰਜ਼ ‘ਤੇ ਆਪਣਾ ਹੱਕ ਲੈਣਗੇਫ
ਕਿਸਾਨਾਂ ਦੀਆਂ ਮੰਗਾਂ ‘ਤੇ ਵਿਚਾਰ ਰਹੀ ਹੈ ਸਰਕਾਰ: ਧਨਖੜ
ਖੇਤੀ ਮੰਤਰੀ ਧਨਖੜ ਨੇ ਕਿਹਾ ਕਿ ਹਰਿਆਣਾ ਸੂਬੇ ਦੇ ਕਿਸਾਨਾਂ ਦੀ ਸਥਿਤੀ ਪੰਜਾਬ ਤੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨਾਲੋਂ ਕਾਫੀ ਵੱਖ ਹੈ ਇੱਥੇ ਕਿਸਾਨ ਨੂੰ ਸਰਕਾਰ ਹਰ ਮੱਦਦ ਮੁਹੱਈਆ ਕਰਵਾ ਰਹੀ ਹੈ ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਕਈ ਮੰਗਾਂ ਹਨ, ਜਿਸ ‘ਤੇ ਸਰਕਾਰ ਵਿਚਾਰ ਕਰ ਰਹੀ ਹੈ ਇੱਕ ਵਾਰ ‘ਚ ਬਿਨਾਂ ਵਿਚਾਰ ਦੇ ਸਾਰੀਆਂ ਗੱਲਾਂ ਤੈਅ ਨਹੀਂ ਕੀਤੀਆਂ ਜਾ ਸਕਦੀਆਂ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕਿਸਾਨ ਹਿਤੈਸ਼ੀ ਸਰਕਾਰ ਹੈ ਜਿਸਦੀ ਗਵਾਹੀ ਪਿਛਲੇ ਢਾਈ ਸਾਲਾਂ ‘ਚ ਇਸ ਸਰਕਾਰ ਵੱਲੋਂ ਕਿਸਾਨਾਂ ਲਈ ਕੀਤੇ ਗਏ ਕੰਮਾਂ ਦੇ ਅੰਕੜੇ ਭਰਦੇ ਹਨ