ਕਿਸਾਨ ਯੂਨੀਅਨ ਵਾਲਿਆਂ ਨੇ ਲੈ ਲਿਆ ਅਹਿਮ ਫੈਸਲਾ, ਕੀ ਹੈ ਮਾਮਲਾ?

Kisan Union

ਕੇਂਦਰ ਸਰਕਾਰ ਦੀ ਸਖਤ ਅਲੋਚਨਾ | Kisan Union

ਫਾਜ਼ਿਲਕਾ (ਰਜਨੀਸ਼ ਰਵੀ)। ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਫਾਜਿਲਕਾ ਦੀ ਅਹਿਮ ਮੀਟਿੰਗ ਫ਼ਾਜ਼ਿਲਕਾ ਮਾਰਕੀਟ ਕਮੇਟੀ ਦਫ਼ਤਰ ਵਿੱਚ ਕੀਤੀ ਗਈ, ਜਿਸ ਦੀ ਪ੍ਰਧਾਨਗੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਿਲ੍ਹਾ ਆਗੂ ਪ੍ਰਲਾਦ ਸਿੰਘ ਧਾਲੀਵਾਲ ਨੇ ਕੀਤੀ।ਜਿਸ ਵਿੱਚ
ਸੰਯੁਕਤਤ ਕਿਸਾਨ ਮੋਰਚਾ ਵੱਲੋਂ 18 ਅਪ੍ਰੈਲ ਕੀਤੇ ਜਾ ਰਹੇ ਰੇਲ ਰੋਕੋ ਅੰਦੋਲਨ ਬਾਰੇ ਵਿਚਾਰ ਚਰਚਾ ਕੀਤੀ ਗਈ। (Kisan Union)

ਆਗੂਆ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਕੇਂਦਰ ਸਰਕਾਰ ਵੱਲੋਂ ਕਣਕ ਦੇ ਰੇਟ ਤੇ ਕਟੌਤੀ ਲਗਉਣ ਸੰਬੰਧੀ ਫੈਸਲੇ ਨੂੰ ਜਲਦ ਵਾਪਿਸ ਲਏ ਨਹੀਂ ਤਾ ਆਉਣ ਵਾਲੇ ਸਮੇਂ ਤੇ ਵੱਡਾ ਐਕਸ਼ਨ ਪ੍ਰੋਗਰਾਮ ਕੀਤਾ ਜਾਏ ਗਾ।ਕਿਉੰਕਿ ਪੰਜਾਬ ਦੇ ਕਿਸਾਨ ਪਹਿਲਾ ਹੀ ਗੜੇਮਾਰੀ ਬਰਸਾਤ ਕਾਰਨ ਫ਼ਸਲ ਖਰਾਬੀ ਦੀ ਮਾਰ ਝਲ ਰਹੇ ਹਨ,ਉਪਰੋ ਕੇਂਦਰ ਸਰਕਾਰ ਰਾਹਤ ਦੇਣ ਦੀ ਬਜਾਏ ਕਿਸਾਨਾਂ ਦੇ ਜਖਮਾਂ ਤੇ ਲੂਣ ਛਿੜਕਨ ਦਾ ਕੰਮ ਕਰ ਰਹੀ ਹੈ।

ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਜਿਲਾ ਫ਼ਾਜ਼ਿਲਕਾ ਕਨਵੀਨਰ ਅਤਰਪ੍ਰੀਤ ਬਰਾੜ, ਸੁਰਿੰਦਰ ਲਾਧੂਕਾ,ਕਿਸਾਨ ਸਭਾ ਪੰਜਾਬ ਤੋਂ ਰਮੇਸ਼ ਵਡੇਰਾ,ਅਮਰ ਸਿੰਘ, ਕੁੱਲਹਿੰਦ ਕਿਸਾਨ ਸਭਾ (ਅਜੇ ਭਵਨ) ਸੁਬੇਗ ਸਿੰਘ, ਕੁਲਦੀਪ ਬਖੁਸ਼ਾਹ, bku ਡਕੌਂਦਾ (ਬੂਟਾ ਸਿੰਘ) ਬਿਸਨ ਸਿੰਘ,ਭਾਰਤੀ ਕਿਸਾਨ ਯੂਨੀਅਨ ਡਕੌਦਾ ਪੰਜਾਬ ਸੂਬਾ ਮੀਤ ਪ੍ਰਧਾਨ ਹਰੀਸ਼ ਨੱਢਾ, ਹਰਮੀਤ ਸਿੰਘ ਢਾਬਾ,ਕਿਰਤੀ ਕਿਸਾਨ ਯੂਨੀਅਨ ਸੁਖਚੈਨ ਸਿੰਘ ਆਦਿ ਸ਼ਾਮਿਲ ਰਹੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here