Amloh News: (ਅਨਿਲ ਲੁਟਾਵਾ) ਅਮਲੋਹ। ਅੱਜ ਕਿਸਾਨ ਸੰਘਰਸ਼ ਕਮੇਟੀ ਦਾ ਵਫ਼ਦ ਸ਼ੂਗਰ ਮਿੱਲ ਖੁੰਮਣਾ ਵਿਖੇ ਸਰਪੰਚ ਦਵਿੰਦਰ ਸਿੰਘ ਜੱਗਾ ਦੀ ਅਗਵਾਈ ਹੇਠ ਮੈਨੇਜਰ ਨਾਹਰ ਸ਼ੂਗਰ ਮਿੱਲ ਖੁੰਮਣਾ, ਸੁਧੀਰ ਕੁਮਾਰ ਨੂੰ ਮਿਲਿਆ। ਜਿਸ ਵਿੱਚ ਕਿਸਾਨਾਂ ਨੂੰ ਗੰਨੇ ਦੀ ਫ਼ਸਲ ਸਬੰਧੀ ਆਉਂਦੀਆਂ ਮੁਸ਼ਕਿਲਾ ਨੂੰ ਹੱਲ ਕਰਨ ਅਤੇ ਕਿਸਾਨਾਂ ਦੀ ਗੰਨਾ ਬਿਜਾਈ ਕੀਤੀਆਂ ਫ਼ਸਲਾਂ ਜੋ ਕਿ ਮਿਲ ਵੱਲੋਂ ਕਰਵਾਈਆਂ ਗਈਆਂ ਸਨ। ਜਿਨ੍ਹਾਂ ਵਿੱਚ 238, 95, 118, 14201, 5011,ਆਦਿ ਕਿਸਮਾਂ ਸ਼ਾਮਿਲ ਹਨ।
ਇਹ ਵੀ ਪੜ੍ਹੋ: World Cancer Day: ਵਿਸ਼ਵ ਕੈਂਸਰ ਦਿਵਸ ਮੌਕੇ ਜਾਗਰੂਕਤਾ ਸੈਮੀਨਾਰ ਲਾਇਆ
ਇਨ੍ਹਾਂ ਫ਼ਸਲਾ ਦੀ ਖਰੀਦ ਸ਼ਰੂ ਕਰਨ ਲਈ ਕਿਹਾ ਗਿਆ ਤਾਂ ਜ਼ੋ ਕਿਸਾਨਾਂ ਨੂੰ ਉਨ੍ਹਾਂ ਦੀ ਪੂਰੀ ਫਸਲ ਦਾ ਸਹੀ ਮੁੱਲ ਮਿਲ ਸਕੇ। ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਏਰੀਏ ਦਾ ਗੰਨਾ ਪਹਿਲਾਂ ਅਤੇ ਆਊਟ ਏਰੀਆ ਗੰਨਾ ਬਾਅਦ ਵਿੱਚ ਖਰੀਦਿਆ ਜਾਵੇ। ਇਸ ਮੌਕੇ ਮੈਨੇਜਰ ਸੁਧੀਰ ਕੁਮਾਰ ਨੇ ਵਿਸ਼ਵਾਸ ਦਿਵਾਇਆ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਕਿਸਾਨਾਂ ਦੀ ਬਿਜੜ ਕਿਸਮਾਂ ਦੀ ਖਰੀਦ 8 ਫਰਵਰੀ ਨੂੰ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਮੌਕੇ ਕਿਸਾਨ ਸੰਘਰਸ਼ ਕਮੇਟੀ ਸੁਖਦੇਵ ਸਿੰਘ ਟੌਹੜਾ,ਬਾਬਾ ਬਲਜੀਤ ਸਿੰਘ, ਰਾਜਿੰਦਰ ਸਿੰਘ ਸੁਹਾਗਹੇੜੀ, ਕੁਲਦੀਪ ਸਿੰਘ ਭੁਮਾਰਸੀ ਜੇਰ, ਬਚਿੱਤਰ ਸਿੰਘ ਦੰਦਰਾਲਾ, ਮਨਜੀਤ ਸਿੰਘ ਦੰਦਰਾਲਾ ਤੋਂ ਇਲਾਵਾ ਮਿੱਲ ਮਨੇਜਮੈਂਟ ਅਧਿਕਾਰੀ ਤੇ ਕਿਸਾਨ ਸੰਘਰਸ਼ ਕਮੇਟੀ ਦੇ ਮੈਂਬਰ ਤੇ ਕਿਸਾਨ ਹਾਜ਼ਰ ਸਨ। Amloh News