(ਮਨੋਜ ਗੋਇਲ) ਘੱਗਾ। Kisan Mela: ਅੱਜ ਅਨਾਜ ਮੰਡੀ ਘੱਗਾ ਵਿਖੇ ਪੈਸਟੀਸਾਈਡ ਦੀ ਪ੍ਰਸਿੱਧ ਕੰਪਨੀ ਬੈਸਟ ਐਗਰੋ ਲਾਈਫ ਵੱਲੋਂ ਇੱਕ ਵਿਸ਼ਾਲ ਕਿਸਾਨ ਮੇਲਾ ਕਰਵਾਇਆ ਗਿਆ। ਇਸ ਕਿਸਾਨ ਮੇਲੇ ਦਾ ਆਯੋਜਨ ਸ਼ਾਰਦਾ ਐਗਰੋ ਕੈਮੀਕਲ ਘੱਗਾ ਵੱਲੋਂ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਕੰਪਨੀ ਦੇ ਨੈਸ਼ਨਲ ਮਾਰਕੀਟ ਹੈਡ ਸਾਰਾ ਨਰਸੀਆ ਅਤੇ ਨੌਰਥ ਹੈਡ ਸਤਿੰਦਰ ਸਿੰਘ ਅਤੇ ਉਨਾਂ ਦੀ ਵਿਸ਼ੇਸ਼ ਟੀਮ ਪਹੁੰਚੀ।
ਇਹ ਵੀ ਪੜ੍ਹੋ: Action Against Drugs: ਪੰਜਾਬ ਪੁਲਿਸ ਵੱਲੋਂ ਹੈਰੋਇਨ ਬਰਾਮਦਗੀ ਮਾਮਲੇ ’ਚ ਲੋੜੀਂਦਾ ਵੱਡਾ ਤਸਕਰ ਗ੍ਰਿਫ਼ਤਾਰ
ਜਿਨ੍ਹਾਂ ਨੇ ਆਏ ਹੋਏ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਕਿਸਾਨੀ ਸਬੰਧੀ ਆ ਰਹੀਆਂ ਮੁਸ਼ਕਲਾਂ ਦਾ ਸਰਲ ਹੱਲ ਦੱਸਿਆ। ਕਿਹੜੀ ਦਵਾਈ ਦਾ ਕਦੋਂ ਅਤੇ ਕਿਵੇਂ ਉਪਯੋਗ ਕਰਨਾ ਹੈ ਉਸ ਦਾ ਵੀ ਸਹੀ ਢੰਗ ਦੱਸਿਆ ਗਿਆ ਅਤੇ ਕਿਸਾਨਾਂ ਦੇ ਸਾਰੇ ਹੀ ਸਵਾਲਾਂ ਦਾ ਜਵਾਬ ਵੀ ਦਿੱਤਾ ਗਿਆ। ਬੈਸਟ ਐਗਰੋ ਲਾਈਫ ਦੇ ਵਧੀਆ ਨਤੀਜੇ ਮਿਲਣ ਕਾਰਨ ਕੁਝ ਕਿਸਾਨਾਂ ਨੇ ਆਪਣੇ ਤਜ਼ਰਬੇ ਵੀ ਮਾਈਕ ’ਤੇ ਦੱਸੇ।

ਇਸ ਦੇ ਨਾਲ ਹੀ ਇਸ ਕੰਪਨੀ ਵੱਲੋਂ ਕੁਝ ਸਪੈਸ਼ਲ ਪ੍ਰੋਡਕਟ ਟਰਾਈ ਕਲਰ, ਡਿਫੈਂਡਰ, ਨਿਮਾਜਨ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ। ਵੱਡੀ ਗਿਣਤੀ ਵਿੱਚ ਪਹੁੰਚੇ ਕਿਸਾਨ ਭਰਾਵਾਂ ਦਾ ਸੋਮਨਾਥ ਸ਼ਰਮਾ ਜੀ ਵੱਲੋਂ ਵਿਸ਼ੇਸ਼ ਧੰਨਵਾਦ ਵੀ ਕੀਤਾ ਗਿਆ ਅਤੇ ਇਸ ਮੌਕੇ ਬਘੇਲ ਪ੍ਰਧਾਨ ਘੱਗਾ, ਜਸਕਰਨ ਸਰਪੰਚ ਕਲਵਾਣੂ, ਹਰਵਿੰਦਰ ਸਿੰਘ ਕੰਗ ਧੂੜੀਆਂ,ਰੋਹੀ ਸਰਪੰਚ ਸਿਆਹਾਲ, ਡਾਕਟਰ ਮਗਰ ਸਿੰਘ ਸਿਆਲ, ਮਿੱਠੂ ਸਰਪੰਚ , ਰੂਪ ਚੰਦ ਸ਼ਰਮਾ ਅਤੇ ਹੋਰ ਵੱਡੀ ਗਿਣਤੀ ਵਿੱਚ ਕਿਸਾਨ ਮੌਜੂਦ ਰਹੇ। Kisan Mela