ਕਿਸਾਨ ਅੰਦੋਲਨ ਦਾ ਅੱਜ 25ਵਾਂ ਦਿਨ
ਨਵੀਂ ਦਿੱਲੀ। ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਕਿਸਾਨਾਂ ਦੇ ਜਾਰੀ ਅੰਦੋਲਨ ਦੇ ਮੱਦੇਨਜ਼ਰ ਦਿੱਲੀ ਪੁਲਿਸ ਨੇ ਸੋਮਵਾਰ ਲਈ ਲੋਕਾਂ ਨੂੰ ਮੁਸ਼ਕਲਾਂ ਤੋਂ ਬਚਣ ਲਈ ਆਵਾਜਾਈ ਐਡਵਾਇਜ਼ਰੀ ਜਾਰੀ ਕੀਤੀ ਹੈ। ਕਿਸਾਨਾਂ ਦੇ ਅੰਦੋਲਨ ਦੀ ਵਜ੍ਹਾ ਨਾਲ ਕਈ ਹੱਦਾਂ ਅੱਜ ਵੀ ਬੰਦ ਹਨ। ਇਸ ਨੂੰ ਵੇਖਦਿਆਂ ਦਿੱਲੀ ਪੁਲਿਸ ਨੇ ਅੱਜ ਆਵਾਜਾਈ ਐਡਵਾਇਜ਼ਰੀ ਜਾਰੀ ਕਰਕੇ ਦੱਸਿਆ ਹੈ ਕਿ ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਸਿੰਘੂ, ਔਚੰਦੀ, ਪਿਆਊ ਮਨਿਆਰੀ ਤੇ ਮੰਗੇਸ਼ ਬਾਰਡਰ ਬੰਦ ਹਨ।
ਪੁਲਿਸ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਲਾਮਪੁਰ, ਸਫੀਆਬਾਦ ਸਾਬੋਲੀ ਤੇ ਸਿੰਘੂ ਸਕੂਲ ਟੋਲ ਟੈਕਸ ਬਾਰਡਰ ਦੀ ਵਰਤੋਂ ਕਰੋ। ਟਿਕਰੀ ਤੇ ਢਾਂਸਾ ਬਾਰਡਰ ਵੀ ਕਿਸੇ ਵੀ ਆਵਾਜਾਈ ਲਈ ਬੰਦ ਹਨ। ਝਟੀਕਾਰਾ ਬਾਰਡਰ ਨੂੰ ਪੈਦਲ ਯਾਤਰੀਆਂ ਤੇ ਦੋਪਹੀਆ ਵਾਹਨਾਂ ਲਈ ਖੋਲਿ੍ਹਆ ਗਿਆ ਹੈ। ਝਰੋਦਾ ਬਾਰਡਰ ਦਾ ਇੱਕ ਕੈਰੀਜਵੇ ਖੁੱਲਿ੍ਹਆ ਹੈ। ਇਸ ਤੋਂ ਇਲਾਵਾ ਦੌਰਾਲਾ, ਕਾਪਸਹੇੜਾ, ਬਦੁਸਰਾਏ, ਰਾਜੋਕਰੀ ਐਨਐਚ-8, ਬਿਜਵਾਸਨ, ਪਾਲਮ ਵਿਹਾਰ ਤੇ ਦੁੰਲਦਾਹੇੜਾ ਬਾਰਡਰ ਖੁੱਲਿ੍ਹਆ ਹੋਇਆ ਹੈ। ਦਿੱਲੀ-ਨੋਇਡਾ ਮੋੜ ’ਤੇ ਚਿਲਾ ਬਾਰਡਰ ਦਾ ਇੱਕ ਕੈਰੀਜਵੇ ਬੰਦ ਹੈ। ਦਿੱਲੋ ਤੋਂ ਨੋਇਡਾ ਦਾ ਰੂਟ ਖੁੱਲ੍ਹਾ ਹੈ। ਪਰ ਨੋਇਡਾ ਤੋਂ ਦਿੱਲੀ ਜਾਣ ਵਾਲੇ ਰੂਟ ’ਤੇ ਕਿਸਾਨ ਇਕੱਠੇ ਹੋਏ ਹਨ। ਗਾਜੀਆਬਾਦ ਤੋਂ ਦਿੱਲੀ ਜਾਣ ਵਾਲੇ ਮਾਰਗ ’ਤੇ ਕਿਸਾਨਾਂ ਦੇ ਪ੍ਰਦਰਸ਼ਨ ਦੇ ਕਾਰਨ ਇੱਕ ਰੂਟ ਬੰਦ ਹੈ। ਕਿਸਾਨ ਅੰਦੋਲਨ ਦਾ ਅੱਜ 25ਵਾਂ ਦਿਨ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.