ਕਿਸਾਨ ਅੰਦੋਲਨ : ਸਰਕਾਰ  ਦੇ ਡ੍ਰਾਫਟ ਤੇ ਸਹਿਮਤੀ ਬਣੀ, ਕਿਸਾਨ ਦੀ ਕੱਲ੍ਹ ਫਿਰ ਹੋਵੇਗੀ ਮੀਟਿੰਗ

ਅੰਦਲਨ ਮੁਲਤਵੀ ਕਰਨ ‘ਤੇ ਰਾਏ ਬਣੀ

  • ਅੰਦੋਲਨ ਖਤਮ ਕਰਨ ਦਾ ਫੈਸਲਾ ਨਹੀਂ, ਕਿਸਾਨ ਆਗੂ ਚਢੂਣੀ

(ਸੱਚ ਕਹੂੰ ਨਿਊਜ਼), ਨਵੀਂ ਦਿੱਲੀ। ਦਿੱਲੀ ਸਰਹੱਦ ‘ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਲੈ ਕੇ ਸਾਂਝੇ ਕਿਸਾਨ ਮੋਰਚਾ ਦੀ ਮੀਟਿੰਗ ਖਤਮ ਹੋ ਗਈ ਹੈ। ਮੀਟਿੰਗ ਚ ਕਿਸਾਨ ਆਗੂ ਸਰਕਾਰ ਦੇ ਡ੍ਰਾਫਟ ਤੇ ਸਹਿਮਤ ਹੋ ਗਏ ਹਨ। ਕਿਸਾਨ ਆਗੂ ਗੁਰਨਾਮ ਸਿੰਘ ਚਢੂਣੀ ਦਾ ਕਹਿਣਾ ਹੈ ਕਿ ਹਾਲੇ ਅੰਦਲਨ ਖਤਮ ਨਹੀਂ ਹੋਇਆ ਹੈ। ਅੰਦਲਨ ਮੁਲਤਵੀ ਕਰਨ ਤੇ ਰਾਏ ਬਣੀ ਹੈ। ਅੰਦਲਨ ਖਤਮ ਕਰਨ ਦਾ ਫੈਸਲਾ ਕੱਲ੍ਹ ਦੀ ਮੀਟਿੰਗ ਚ ਕੀਤਾ ਜਾਵੇਗਾ। ਇਲ ਤੋਂ ਪਹਿਲਾਂ ਸਾਂਝੇ ਕਿਸਾਨ ਮੋਰਚੇ ਦੀ ਮੀਟਿੰਗ ‘ਚ ਵੱਡੀ ਗਿਣਤੀ ‘ਚ ਕਿਸਾਨ ਪਹੁੰਚੇ। ਕਿਸਾਨਾਂ ਦੀ 5 ਮੈਂਬਰੀ ਹਾਈ ਪਾਵਰ ਕਮੇਟੀ ਦੀ ਸਰਕਾਰ ਨਾਲ ਗੱਲਬਾਤ ਹੋਈ। ਇਸ ਤੋਂ ਬਾਅਦ ਮੋਰਚੇ ਦੀ ਮੀਟਿੰਗ ਲਈ ਸਾਰੇ ਆਗੂ ਸਿੰਘੂ ਬਾਰਡਰ ਤੇ ਮੀਟਿੰਗ ਲਈ ਪਹੁੰਚੇ ਸਨ। ਇਸ ਦੌਰਾਨ ਹਰਿਆਣਾ ਸਰਕਾਰ ਨੇ ਵੀ ਕਿਸਾਨਾਂ ਨੂੰ ਮੁਆਵਜ਼ੇ ਵਜੋਂ 5 ਲੱਖ ਦੀ ਸਹਾਇਤਾ ਦੇਣ ਅਤੇ ਕੇਸ ਵਾਪਸ ਲੈਣ ਦੀ ਹਾਮੀ ਭਰੀ ਹੈ। ਸਾਂਝੇ ਕਿਸਾਨ ਮੋਰਚਾ ਵੱਲੋਂ ਸਿੰਘੂ ਬਾਰਡਰ ‘ਤੇ ਪੰਜਾਬ ਅਤੇ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਨਾਲ ਲਗਾਤਾਰ ਗੱਲਬਾਤ ਕੀਤੀ ਜਾ ਰਹੀ ਹੈ।

ਇਸ ਤੋਂ ਪਹਿਲਾਂ ਕੇਂਦਰ ਨੇ ਕਿਸਾਨ ਆਗੂਆਂ ਨਾਲ ਗੱਲਬਾਤ ਕਰਕੇ ਕੇਸ ਵਾਪਸ ਕਰਨ ਦੀ ਹਾਮੀ ਭਰੀ ਹੈ। ਉਂਜ, ਇਸ ਵਿੱਚ ਹਾਲੇ ਵੀ ਇਹੀ ਸਥਿਤੀ ਬਣੀ ਹੋਈ ਹੈ ਕਿ ਪਹਿਲਾਂ ਅੰਦੋਲਨ ਖ਼ਤਮ ਹੋਵੇਗਾ ਜਾਂ ਕੇਸ ਵਾਪਸ ਹੋਣਗੇ। ਕਿਸਾਨ ਆਗੂ ਅੜੇ ਹੋਏ ਹਨ ਕਿ ਪਹਿਲਾਂ ਕੇਸ ਵਾਪਸ ਲਏ ਜਾਣਗੇ, ਉਸ ਤੋਂ ਬਾਅਦ ਹੀ ਅੰਦੋਲਨ ਖ਼ਤਮ ਕਰਨ ਦਾ ਰਸਮੀ ਐਲਾਨ ਕੀਤਾ ਜਾਵੇਗਾ। ਕੇਂਦਰ ਨੇ ਵੀ ਐਮਐਸਪੀ ਕਮੇਟੀ ਵਿੱਚ ਸਿਰਫ਼ ਫਰੰਟ ਆਗੂਆਂ ਨੂੰ ਰੱਖਣ ਲਈ ਸਹਿਮਤੀ ਜਤਾਈ ਹੈ।

ਦਿੱਲੀ ਬਾਰਡਰ ‘ਤੇ 377 ਦਿਨਾਂ ਤੋਂ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ। ਲੰਮੇਂ ਸਮੇਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਨੂੰ ਸਰਕਾਰ ਛੇਤੀ ਖਤਮ ਕਰਨਾ ਚਾਹੁੰਦੀ ਹੈ। ਕੇਂਦਰ ਸਰਕਾਰ ਨੇ ਇਸ ਸਬੰਧੀ ਤੰਨੇ ਖੇਤੀ ਕਾਨੂੰਨ ਰੱਦ ਕਰ ਦਿੱਤੇ ਹਨ। ਪਰੂੰਤ ਕਿਸਾਨ ਆਪਣੀਆਂ ਕੁਝ ਮੰਗਾਂ ਨੂੰ ਲੈ ਕੇ ਅੜੇ ਹੋਏ ਹਨ। ਇਸ ਅੰਦੋਲਨ ਨੂੰ ਖਤਮ ਕਰਨ ਲਈ ਜਿਆਦਾਤਰ ਕਿਸਾਨ ਅੰਦਲਨ ਖਤਮ ਕਰਨ ਦੇ ਹੱਕ ਚ ਹਨ।  ਇਸ ਦੇ ਲਈ ਅਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵਿੱਚੋਂ ਜ਼ਿਆਦਾਤਰ ਘਰ ਵਾਪਸੀ ਲਈ ਤਿਆਰ ਹਨ। ਖੇਤੀ ਕਾਨੂੰਨ ਦੀ ਵਾਪਸੀ ਦੀ ਉਨ੍ਹਾਂ ਦੀ ਮੁੱਖ ਮੰਗ ਪੂਰੀ ਹੋ ਗਈ ਹੈ। ਉਂਜ ਕਿਸਾਨਾਂ ਖ਼ਿਲਾਫ਼ ਦਰਜ ਕੇਸ ਨੂੰ ਲੈ ਕੇ ਉਹ ਹਰਿਆਣਾ ਦੇ ਨਾਲ ਹਨ। ਪੰਜਾਬ ਵਿੱਚ ਕਿਸਾਨਾਂ ਖ਼ਿਲਾਫ਼ ਕੇਸ ਦਰਜ ਨਹੀਂ ਹੋਏ ਪਰ ਹਰਿਆਣਾ ਵਿੱਚ ਹਜ਼ਾਰਾਂ ਕਿਸਾਨਾਂ ਖ਼ਿਲਾਫ਼ ਕੇਸ ਦਰਜ ਕੀਤੇ ਗਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here