ਨਹਿਰੀ ਪਾਣੀ ਦੇ ਮੁੱਦੇ ’ਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਚੰਡੀਗੜ੍ਹ ਸੂਬਾ ਪੱਧਰੀ ਰੋਸ ਮੁਜ਼ਾਹਰੇ ਦੀਆਂ ਤਿਆਰੀਆਂ ਨੂੰ ਲੈ ਕੇ ਕੀਤੀ ਮੀਟਿੰਗ

meeting

ਚੰਡੀਗੜ੍ਹ ਕੀਤੇ ਜਾ ਰਹੇ ਸੂਬਾ ਪੱਧਰੀ ਰੋਸ ਮੁਜ਼ਾਹਰੇ ਦੀਆਂ ਤਿਆਰੀਆਂ ਮੁਕੰਮਲ

ਲੌਂਗੋਵਾਲ, (ਹਰਪਾਲ)। ਨਹਿਰੀ ਪਾਣੀ ਦੇ ਮੁੱਦੇ ’ਤੇ ਕਿਰਤੀ ਕਿਸਾਨ ਯੂਨੀਅਨ (Kirti Kisan Union) ਵੱਲੋਂ ਚੰਡੀਗੜ੍ਹ ਕੀਤੇ ਜਾ ਰਹੇ ਸੂਬਾ ਪੱਧਰੀ ਰੋਸ ਮੁਜ਼ਾਹਰੇ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਅੱਜ ਕਿਰਤੀ ਕਿਸਾਨ ਯੂਨੀਅਨ ਵੱਲੋਂ ਸਿੱਧ ਸਮਾਧਾਂ ਲੌਂਗੋਵਾਲ, ਅਤੇ ਕੈਂਬੋਵਾਲ ਸਾਹਿਬ ਵਿਖੇ ਮੀਟਿੰਗ ਕਰਕੇ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਗਈਆਂ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਲੌਂਗੋਵਾਲ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਸੁਰਿੰਦਰ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਰਸਾਇਣਕ ਖੇਤੀ ਮਾਡਲ ਨੇ ਪੰਜਾਬ ਦਾ ਹਵਾ ਪਾਣੀ ਮਿੱਟੀ ਅਤੇ ਵਾਤਾਵਰਣ ਪ੍ਰਦੂਸ਼ਿਤ ਕਰ ਦਿੱਤਾ ਅਤੇ ਪੰਜਾਬ ਦੇ ਕਿਸਾਨਾਂ ਨੂੰ ਕਰਜਈ ਕਰ ਦਿੱਤਾ, ਪੰਜਾਬ ਗਹਿਰੇ ਸੰਕਟ ’ਚ ਹੈ। ਇਸ ਸੰਕਟ ’ਚੋਂ ਨਿਕਲਣ ਦਾ ਹੱਲ ਇਹੀ ਹੈ ਕਿ ਮੌਜੂਦਾ ਖੇਤੀ ਮਾਡਲ ਨੂੰ ਬਦਲਿਆ ਜਾਵੇ ਅਤੇ ਕੁਦਰਤ ਅਤੇ ਮਨੁੱਖ ਪੱਖੀ ਹੰਡਣਸਾਰ” ਕੁਦਰਤੀ ਉਤਪਾਦਕ ਇਲਾਕਿਆਂ ” ਅਨੁਸਾਰ ਖੇਤੀ ਮਾਡਲ ਉਸਾਰਿਆ ਜਾਵੇ ਅਤੇ ਨਾਲ ਹੀ ਇਸ ਖੇਤੀ ਮਾਡਲ ਧਰਤੀ ਹੇਠਲੇ ਪਾਣੀ ਦੀ ਵੱਡੀ ਬੱਚਤ ਹੋਵੇਗੀ ।

ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਕਿਰਤੀ ਕਿਸਾਨ ਯੂਨੀਅਨ ਨੇ ਸ਼ੰਘਰਸ਼ ਵਿੱਢਿਆ

ਇਸ ਮਾਡਲ ਲਈ ਨਹਿਰੀ ਪਾਣੀ ਦੀ ਸਖਤ ਲੋੜ ਹੈ। ਪੰਜਾਬ ਨਾਲ ਕੇਂਦਰ ਲਗਾਤਾਰ ਮਤਰੇਈ ਮਾਂ ਵਾਲਾ ਸਲੂਕ ਕਰ ਰਿਹਾ ਹੈ। ਇਸ ਕਰਕੇ ਪੰਜਾਬ ਦੇ ਦਰਿਆਈ ਪਾਣੀਆਂ ਦਾ ਹੱਕ ਦੂਸਰੇ ਸੂਬਿਆਂ ਨੂੰ ਦਿੱਤਾ ਜਾ ਰਿਹਾ ਹੈ। ਭਾਖੜਾ ਮੈਨੇਜਮੈਂਟ ਬੋਰਡ ’ਚੋਂ ਪੰਜਾਬ ਦੀ ਨੁਮਾਇੰਦਗੀ ਖਤਮ ਕਰ ਦਿੱਤੀ ਗਈ ਹੈ ਅਤੇ ਡੈਮ ਸੇਫਟੀ ਐਕਟ ਬਣਾ ਕੇ ਪੰਜਾਬ ਦੇ ਹੈੱਡ ਵਰਕਸਾਂ ਦਾ ਕੰਟਰੋਲ ਕੇਂਦਰ ਨੇ ਆਪਣੇ ਹੱਥ ਲੈ ਲਿਆ ਹੈ । ਇਸ ਕਰਕੇ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਕਿਰਤੀ ਕਿਸਾਨ ਯੂਨੀਅਨ ਨੇ ਸ਼ੰਘਰਸ਼ ਵਿੱਢਿਆ ਹੈ।

meeting 2
ਲੌਂਗੋਵਾਲ : ਸੂਬਾ ਪੱਧਰੀ ਰੋਸ ਮੁਜਾਹਰੇ ਦੀਆਂ ਤਿਆਰੀਆਂ ਲਈ ਮੀਟਿੰਗ ਕਰਦੇ ਕਿਸਾਨ ਆਗੂ। ਤਸਵੀਰ : ਹਰਪਾਲ

ਰੋਸ ਮੁਜ਼ਾਹਰੇ ਦੌਰਾਨ ਮੰਗ ਕੀਤੀ ਜਾਵੇਗੀ ਕਿ ਨਹਿਰੀ ਪਾਣੀ ਸਾਰਾ ਸਾਲ ਸਾਰੀ ਜ਼ਮੀਨ ਤੱਕ ਪਹੁੰਚਦਾ ਕੀਤਾ ਜਾਵੇ, ਮੋਘਿਆਂ ਦੇ ਮੁੱਢ ਵਿੱਚ ਰੀਚਾਰਜ਼ ਪੋਆਇੰਟ ਬਣਾਏ ਜਾਣ , ਨਹਿਰਾਂ ਢਾਂਚੇ ਦੀ ਮੁਰੰਮਤ ਤੇ ਸਫ਼ਾਈ ਲਈ ਛਿਮਾਹੀ ਬੰਦੀ ਸਿਰਫ 15 ਦਿਨਾਂ ਲਈ ਹੋਵੇ, ਪੰਜਾਬ ਦੇ ਹੈੱਡ ਵਰਕਸ ਦਾ ਕੰਟਰੋਲ ਪੰਜਾਬ ਨੂੰ ਦਿੱਤਾ ਜਾਵੇ ,ਖੇਤੀ ਲਈ ਵਰਤੇ ਜਾਂਦੇ ਪਾਣੀ ਲਈ ਖਾਲਿਆਂ ਦੀ ਥਾਂ ਪਾਈਪਾਂ ਪਾਈਆਂ ਜਾਣ, ਪੰਜਾਬ ਦੇ ਦਰਿਆਈ ਪਾਣੀਆਂ ਚ ਲੁਧਿਆਣਾ ਦੀ ਇੰਡਸਟਰੀ ਸਮੇਤ ਸਮੁੱਚੀ ਇੰਡਸਟਰੀ ਵੱਲੋਂ ਜ਼ਹਿਰੀਲਾ ਮਾਦਾ ਸੁੱਟਣਾ ਬੰਦ ਕੀਤਾ ਜਾਵੇ, ਪੰਜਾਬ ’ਚੋਂ ਲੰਘਦੀਆਂ ਨਹਿਰਾਂ ਨੂੰ ਪੱਕਾ ਕਰਨਾ ਬੰਦ ਕੀਤਾ ਜਾਵੇ ।

ਅਖੀਰ ਵਿੱਚ ਮੀਟਿੰਗ ਵਿੱਚ ਹਾਜ਼ਰ ਕਿਸਾਨਾਂ ਨੂੰ ਚੰਡੀਗੜ੍ਹ ਵਿਖੇ ਰੋਸ ਮੁਜ਼ਾਹਰੇ ਵਿੱਚ ਵੱਡੀ ਗਿਣਤੀ ਸ਼ਾਮਲ ਹੋਣ ਦਾ ਸੱਦਾ ਦਿੱਤਾ। ਮੀਟਿੰਗ ਵਿੱਚ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਜੱਗੀ, ਇਕਾਈ ਪ੍ਰਧਾਨ ਹਰਦੇਵ ਸਿੰਘ ਦੁੱਲਟ, ਸਤਵੰਤ ਸਿੰਘ ਦੁਲਟ,ਯੂਥ ਆਗੂ ਜਸਪ੍ਰੀਤ ਸਿੰਘ ਪ੍ਰਿੰਸ,ਖਜਾਨਚੀ ਭੋਲਾ ਸਿੰਘ ਪਨਾਂਚ, ਸਹਾਇਕ ਖਜ਼ਾਨਚੀ ਅੰਮ੍ਰਿਤ ਸਿੰਘ ,ਸੀਨੀਅਰ ਮੀਤ ਪ੍ਰਧਾਨ ਕਰਮ ਸਿੰਘ ਜੈਦ, ਕੁਲਵੰਤ ਸਿੰਘ, ਨਿੱਕਾ ਸਿੰਘ, ਗੁਰਜੰਟ ਸਿੰਘ, ਮੁਕੰਦ ਸਿੰਘ, ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ