ਚੀਨ ਦਾ ਰਾਜਾ

China

ਚੀਨ ਦਾ ਰਾਜਾ

ਸੰਸਾਰ ਭਰ ਦੇ ਬੁੱਧੀਜੀਵੀਆਂ ਨੇ ਮੰਨਿਆ ਕਿ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਮਨੁੱਖ ਜੇਕਰ ਚਾਹੇ ਤਾਂ ਕਿਸੇ ਵੀ ਉਮਰ ਵਿਚ ਗਿਆਨ ਪ੍ਰਾਪਤ ਕਰ ਸਕਦਾ ਹੈ ਇੱਕ ਵਾਰ ਚੀਨ ਰਾਜ(King) ਦੇ ਰਾਜਾ ਫਿਡ ਨੇ ਆਪਣੇ ਮੰਤਰੀ ਸ਼ਿਖਵਾੜ ਨੂੰ ਕਿਹਾ, ”ਮੈਂ ਹੁਣ ਸੱਤਰ ਸਾਲ ਦਾ ਹੋ ਗਿਆ ਹਾਂ ਜਦੋਂਕਿ ਅਧਿਐਨ ਕਰਨ ਅਤੇ ਕਿਤਾਬਾਂ ਪੜ੍ਹਨ ਦੀ ਲਾਲਸਾ ਮੇਰੇ ਮਨ ਵਿਚ ਹਾਲੇ ਵੀ ਬਣੀ ਹੋਈ ਹੈ, ਫਿਰ ਵੀ ਮੈਨੂੰ ਲੱਗਦਾ ਹੈ। ਕਿ ਹੁਣ ਇਸ ਲਈ ਮੇਰੀ ਉਮਰ ਨਹੀਂ ਰਹੀ” ਮੰਤਰੀ ਨੇ ਸੁਝਾਅ ਦਿੱਤਾ, ”ਰਾਜਨ!(King) ਤੁਸੀਂ ਦੀਵਾ ਕਿਉਂ ਨਹੀਂ ਬਣ ਜਾਂਦੇ!” ਰਾਜਾ ਗੁੱਸੇ ਨਾਲ ਭਰ ਕੇ ਬੋਲਿਆ, ”ਮੈਂ ਤਾਂ ਤੁਹਾਡੇ ਨਾਲ ਗੰਭੀਰਤਾ ਨਾਲ ਗੱਲ ਕਰ ਰਿਹਾ ਹਾਂ ਅਤੇ ਤੁਸੀਂ ਮੈਨੂੰ ਮਜ਼ਾਕ ਕਰ ਰਹੇ ਹੋ?” ”ਅਜਿਹੀ ਗੱਲ ਨਹੀਂ ਹੈ ਰਾਜਨ!” ।

ਮੰਤਰੀ ਨੇ ਸ਼ਾਂਤੀਪੂਰਵਕ ਉੱਤਰ ਦਿੱਤਾ ”ਮੈਂ ਤਾਂ ਤੁਹਾਡਾ ਮੰਤਰੀ ਹਾਂ, ਭਲਾ ਤੁਹਾਡੇ ਨਾਲ ਮਜ਼ਾਕ ਕਰਨ ਦੀ ਹਿੰਮਤ ਕਿਵੇਂ ਕਰ ਸਕਦਾ ਹਾਂ! ਮੈਂ ਸੁਣਿਆ ਹੈ ਜੇਕਰ ਕੋਈ ਆਦਮੀ ਜਵਾਨੀ ਵਿਚ ਅਧਿਐਨ ਵਿਚ ਰੁਚੀ ਲੈਂਦਾ ਹੈ ਤਾਂ ਉਸਦਾ ਭਵਿੱਖ ਸਵੇਰ ਦੇ ਸੂਰਜ ਵਾਂਗ ਹੁੰਦਾ ਹੈ, ਜੇਕਰ ਉਹ ਬਜ਼ੁਰਗ ਅਵਸਥਾ ਵਿਚ ਅਧਿਐਨ ਸ਼ੁਰੂ ਕਰਦਾ ਹੈ ਤਾਂ ਉਸਦਾ ਭਵਿੱਖ ਦੀਵੇ ਦੀ ਲੌਅ ਦੇ ਸਮਾਨ ਹੁੰਦਾ ਹੈ ਜਦੋਂਕਿ ਦੀਵੇ ਵਿਚ ਜ਼ਿਆਦਾ ਰੌਸ਼ਨੀ ਨਹੀਂ ਹੁੰਦੀ, ਫਿਰ ਵੀ ਉਸਦਾ ਉਜਾਲਾ ਹਨ੍ਹੇਰੇ ਵਿਚ ਭਟਕਣ ਤੋਂ ਬਿਹਤਰ ਹੀ ਹੁੰਦਾ ਹੈ” ਰਾਜੇ(King) ਨੂੰ ਲੱਗਾ ਕਿ ਮੰਤਰੀ ਨੇ ਉਸ ਦੀ ਸ਼ੰਕਾ ਦਾ ਸਹੀ ਹੱਲ ਕਰ ਦਿੱਤਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।