ਸੋਲ (ਏਜੰਸੀ)। ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਨੇ ਨਵੇਂ ਦੇ ਪਹਿਲੇ ਹੀ ਦਿਨ ਅਮਰੀਕਾ ਨੂੰ ਧਮਕੀ ਦਿੰਦਿਆਂ ਕਿਹਾ ਕਿ ਪਰਮਾਣੂ ਬੰਬ ਦਾ ਬਟਨ ਹਮੇਸ਼ਾ ਉਸ ਦੇ ਹੱਥ ਵਿੱਚ ਰਹਿੰਦਾ ਹੈ। ਜੇਕਰ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਖ਼ਤਰਾ ਮਹਿਸੂਸ ਹੁੰਦਾ ਹਾਂ ਤਾਂ ਉਹ ਇਸ ਦਾ ਤੁਰੰਤ ਬਟਨ ਦਬਾ ਦੇਣਗੇ। ਇਸ ਦੇ ਨਾਲ ਹੀ ਇਸ ਤਾਨਾਸ਼ਾਹ ਨੇ ਦੱਖਣੀ ਕੋਰੀਆ ਦੇ ਸਾਹਮਣੇ ਗੱਲਬਾਤ ਕਰਨ ਦੀ ਪੇਸ਼ਕਸ਼ ਵੀ ਰੱਖੀ। ਕਿਮ ਨੇ ਅੱਜ ਦੇਸ਼ ਦੀ ਅਵਾਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਯੂਐੱਸ ਦਾ ਪੂਰਾ ਹਿੱਸਾ ਉਸ ਦੇ ਨਿਸ਼ਾਨੇ ‘ਤੇ ਹੈ ਉਨ੍ਹਾਂ ਹਿਕਾ ਕਿ ਅਮਰੀਕਾ ਨੂੰ ਚੌਕਸ ਰਹਿੰਦਾ ਚਾਹੀਦਾ ਹੈ ਕਿਉਂਕਿ ਇਹ ਕੋਈ ਸੁਫ਼ਨਾ ਨਹੀਂ, ਸਗੋਂ ਸੱਚ ਹੈ।
ਕਿੰਮ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਇੱਕ ਜਿੰਮੇਵਾਰ ਪਰਮਾਣੂ ਸੰਪੰਨ ਦੇਸ਼ ਹੈ, ਜੋ ਸ਼ਾਂਤੀ ਦੇ ਨਾਲ ਰਹਿਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਕਾਫ਼ੀ ਸਮੇਂ ਤੋਂ ਕੋਈ ਆਕਰਮਕ ਰਵੱਈਆ ਨਹੀਂ ਅਪਣਾਇਆ ਹੈ। ਸਾਡਾ ਪਰਮਾਣੂ ਹਥਿਆਰਾਂ ਦੇ ਪ੍ਰਯੋਗ ਕਰਨ ਦਾ ਕੋਈ ਇਰਾਦਾ ਨਹੀਂ ਹੈ। ਕਿਮ ਨੇ ਕਿਹਾ ਕਿ ਉਹ ਆਪਣੇ ਪਰਮਾਣੂ ਹਥਿਆਰਾਂ ਨੂੰ ਵਿਕਸਿਤ ਕਰਨ ਦੇ ਕੰਮ ਵਿੱਚ ਤੇਜ਼ੀ ਲਿਆਉਣਗੇ। ਉਨ੍ਹਾਂ ਕਿਹਾ ਕਿ ਪਰਮਾਣੂ ਸੰਪੰਨ ਬਣਨ ਦੀ ਦਿਸ਼ਾ ਵਿੱਚ ਕੰਮ ਵਿੱਚ ਸਾਨੂੰ ਤੇਜ਼ੀ ਲਿਆਉਣ ਦੀ ਜ਼ਰੂਰਤ ਹੈ। ਕਿਮ ਨੇ ਇÂ ਵੀ ਕਿ ਸਾਨੂੰ ਦੁਸ਼ਮਣ ਦੇਸ਼ਾਂ ਤੋਂ ਹਮੇਸ਼ਾ ਚੌਕਸ ਰਹਿਣ ਦੀ ਲੋੜ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਮ ਦੀ ਪਰਮਾਣੂ ਬਟਨ ਦਬਾਉਣ ਦੀ ਧਮਕੀ ਬਾਰੇ ਪੁੱਛਣ ‘ਤੇ ਸੰਖੇਪ ਵਿੱਚ ਕਿਹਾ ਕਿ ਉਹ ਵੇਖਣਗੇ।