Killing Cow is Wrong | ਗਊਆਂ ਨੂੰ ਮਾਰਨਾ ਗਲਤ
ਪੰਜਾਬ ਵਿਧਾਨ ਸਭਾ ਨੇ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਵੱਲੋਂ ਅਮਰੀਕੀ ਨਸਲ ਦੀਆਂ ਅਵਾਰਾ ਗਊਆਂ ਦੇ ਕਤਲ ਦਾ ਮਤਾ ਰੱਦ ਕਰ ਦਿੱਤਾ ਹੈ ਇਹ ਬਹੁਤ ਹੀ ਸ਼ਲਾਘਾਯੋਗ ਫੈਸਲਾ ਹੈ ਇਸ ਕਦਮ ਨਾਲ ਭਾਰਤੀ ਤੇ ਪੰਜਾਬੀ ਸੱਭਿਆਚਾਰ ਦੀ ਜਿੱਤ ਹੋਈ ਹੈ ਜੋ ਅਹਿੰਸਾ ‘ਚ ਵਿਸ਼ਵਾਸ ਰੱਖਣ ਦੇ ਨਾਲ-ਨਾਲ ਪਸ਼ੂਆਂ ਪ੍ਰਤੀ ਉਪਯੋਗਿਤਾ ਲਈ ਸ਼ੁਕਰਗੁਜ਼ਾਰ ਹੈ ਇਹ ਫੈਸਲਾ ਪੂਰੇ ਦੇਸ਼ ਲਈ ਮਾਰਗ-ਦਰਸ਼ਕ ਬਣ ਸਕਦਾ ਹੈ ਗਊਆਂ ਨੂੰ ਮਾਰਨ ਲਈ ਲਿਆਂਦੇ ਗਏ ਮਤੇ ਦੀ ਵਿਰੋਧਤਾ ਨਾ ਸਿਰਫ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਸਗੋਂ ਆਮ ਆਦਮੀ ਪਾਰਟੀ ਨੇ ਵੀ ਇਸ ਦੀ ਨਿੰਦਿਆ ਕੀਤੀ
ਜਿਸ ਦੇ ਵਿਧਾਇਕ ਵੱਲੋਂ ਮਤਾ ਲਿਆਂਦਾ ਗਿਆ ਸੀ ਆਮ ਆਦਮੀ ਪਾਰਟੀ ਦਾ ਇਹ ਵਿਚਾਰ ਵੀ ਬੜਾ ਮਹੱਤਵਪੂਰਨ ਹੈ ਕਿ ਪਸ਼ੂਆਂ ਨਾਲ ਵਿਤਕਰਾ ਨਹੀਂ ਕੀਤਾ ਜਾ ਸਕਦਾ ਜਿਹੜੇ ਪਸ਼ੂ ਮਨੁੱਖੀ ਸਮਾਜ ਨੂੰ ਦੁੱਧ ਦੇ ਕੇ ਸਹਿਯੋਗੀ ਬਣਦੇ ਹਨ, ਉਨ੍ਹਾਂ ਪਸ਼ੂਆਂ ਨੂੰ ਨਕਾਰਾ ਹੋਣ ‘ਤੇ ਮਾਰਨਾ ਗਲਤ ਹੈ ਉਂਜ ਵੀ ਇਹ ਸਮਾਜਿਕ ਸਿਧਾਂਤ ਹੈ ਕਿ ਜਿਸ ਤਰ੍ਹਾਂ ਪਰਿਵਾਰ ਦੇ ਮੁਖੀ ਦੇ ਬਜ਼ੁਰਗ ਹੋਣ ‘ਤੇ ਉਸ ਨੂੰ ਘਰੋਂ ਨਹੀਂ ਕੱਢਿਆ ਜਾ ਸਕਦਾ ਸਗੋਂ ਉਸ ਦਾ ਸਤਿਕਾਰ ਕੀਤਾ ਜਾਂਦਾ ਹੈ ਇਸ ਲਈ ਉਪਯੋਗੀ ਪਸ਼ੂਆਂ ਨਾਲ ਵੀ ਅਜਿਹਾ ਵਿਹਾਰ ਹੋਣਾ ਚਾਹੀਦਾ ਹੈ
ਜਿੱਥੋਂ ਤੱਕ ਪੰਜਾਬ ਦਾ ਸੰਬੰਧ ਹੈ, ਇਹ ਉਹ ਧਰਤੀ ਹੈ ਜਿੱਥੇ ਬਲਦ ਦੇ ਮਰ ਜਾਣ ‘ਤੇ ਉਸ ਨੂੰ ਪੂਰੀ ਇੱਜ਼ਤ ਦੇ ਨਾਲ ਚਾਦਰ ਪਾ ਕੇ ਜ਼ਮੀਨ ‘ਚ ਦੱਬਿਆ ਜਾਂਦਾ ਸੀ ਅਜਿਹੀ ਵਿਰਾਸਤ ਦੇ ਹੁੰਦਿਆਂ ਕਿਸੇ ਜਾਨਵਰ ਨੂੰ ਬੁੱਚੜਖਾਨੇ ਭੇਜਣਾ ਗਲਤ ਹੈ ਉਂਜ ਵੀ ਅਵਾਰਾ ਪਸ਼ੂਆਂ ਨੂੰ ਜੇਕਰ ਢੰਗ ਨਾਲ ਸੰਭਾਲ ਲਿਆ ਜਾਵੇ ਤਾਂ ਇਹ ਸਮਾਜ ਲਈ ਕੋਈ ਖਤਰਾ ਨਹੀਂ ਹਨ
ਇਹ ਤਾਂ ਸਮਾਜ ਤੇ ਪ੍ਰਸ਼ਾਸਨਿਕ ਨਾਕਾਮੀਆਂ ਦਾ ਨਤੀਜਾ ਹੈ ਕਿ ਪਸ਼ੂ ਅਵਾਰਾ ਹੋ ਕੇ ਸੜਕ ‘ਤੇ ਘੁੰਮਦੇ ਹਨ ਸਮਾਜ ਦੀ ਗਲਤੀ ਦਾ ਖਾਮਿਆਜਾ ਪਸ਼ੂਆਂ ਨੂੰ ਭੁਗਤਣਾ ਪੈ ਰਿਹਾ ਹੈ ਇੱਕ ਪਾਸੇ ਸਰਕਾਰ ਨੇ ਸੱਪਾਂ ਤੇ ਬਾਂਦਰਾਂ ਨੂੰ ਮਾਰਨ ‘ਤੇ ਪਾਬੰਦੀ ਲਾਈ ਹੈ ਤਾਂ ਕਦੇ ਉਪਯੋਗੀ ਰਹੇ ਪਸ਼ੂਆਂ ‘ਤੇ ਜ਼ੁਲਮ ਕਿਉਂ? ਚੰਗਾ ਹੋਵੇ ਸਰਕਾਰ ਅਵਾਰਾ ਪਸ਼ੂਆਂ ਦੇ ਹੱਲ ਲਈ ਹੋਰ ਗਊਸ਼ਾਲਾਵਾਂ ਦਾ ਨਿਰਮਾਣ ਕਰਵਾਏ ਤੇ ਪਹਿਲੀਆਂ ਬਣੀਆਂ ਗਊਸ਼ਾਲਾਵਾਂ ਦੀਆਂ ਖਾਮੀਆਂ ਦੂਰ ਕਰੇ ਤਾਂ ਕਿ ਕਿਸਾਨਾਂ ਤੇ ਰਾਹਗੀਰਾਂ ਦੀਆਂ ਮੁਸ਼ਕਲਾਂ ਦੂਰ ਹੋਣ ਕਿਸਾਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਫਸਲਾਂ ਦੀ ਰਾਖੀ ਲਈ ਕੰਡਿਆਲੀ ਤਾਰ ‘ਤੇ ਖਰਚ ਕਰਨ ਦੀ ਬਜਾਇ ਅਵਾਰਾ ਪਸ਼ੂਆਂ ਨੂੰ ਪੰਚਾਇਤੀ ਪੱਧਰ ‘ਤੇ ਵੰਡ ਕੇ ਉਹਨਾਂ ਨੂੰ ਸੰਭਾਲਣ ਇਸ ਮਾਮਲੇ ‘ਚ ਸਰਕਾਰ ਨੂੰ ਕਿਸਾਨਾਂ ਦੀ ਮੱਦਦ ਕਰਨੀ ਚਾਹੀਦੀ ਹੈ ਇਹ ਵੀ ਜ਼ਰੂਰੀ ਹੈ ਪਸ਼ੂ ਪਾਲਣ ਦੇ ਖੇਤਰ ‘ਚ ਹੋਰ ਖੋਜਾਂ ਕੀਤੀਆਂ ਜਾਣ ਤਾਂ ਕਿ ਪਸ਼ੂ ਲੰਮੇ ਸਮੇਂ ਤੱਕ ਉਪਯੋਗੀ ਬਣੇ ਰਹਿਣ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।