ਨਾਭਾ ਪੁੱਜੀ ਖੇਡਾਂ ਵਤਨ ਪੰਜਾਬ ਦੀਆਂ

kheda Watan Punjab Diya
ਹਲਕਾ ਨਾਭਾ ਪੁੱਜੀ ਖੇਡਾਂ ਵਤਨ ਪੰਜਾਬ ਦੀਆਂ-2023 ਦੀ ਮਸ਼ਾਲ ਨੂੰ ਖਿਡਾਰੀਆਂ ਅਤੇ ਨੌਜਵਾਨਾਂ ਨਾਲ ਲੈ ਕੇ ਦੌੜਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਅਤੇ ਐਸ.ਡੀ.ਐਮ ਤਰਸੇਮ ਚੰਦ। (ਤਸਵੀਰ : ਸ਼ਰਮਾ)

2023 ਦੀ ਮਸ਼ਾਲ ਦਾ ਆਪ ਆਗੂਆਂ ਅਤੇ ਪ੍ਰਸ਼ਾਸ਼ਨ ਵੱਲੋ ਨਿੱਘਾ ਸਵਾਗਤ

ਖਿਡਾਰੀਆਂ ਅਤੇ ਨੌਜਵਾਨਾਂ ਨਾਲ ਮਸ਼ਾਲ ਲੈ ਕੇ ਦੋੜੇ ਐਸ.ਡੀ.ਐਮ ਨਾਭਾ ਅਤੇ ਚੇਅਰਮੈਨ ਜੱਸੀ ਸੋਹੀਆਂ ਵਾਲਾ

(ਤਰੁਣ ਕੁਮਾਰ ਸ਼ਰਮਾ) ਨਾਭਾ। ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਸ਼ੁਰੂ ਕੀਤੀਆ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸ਼ੁਰੂ ਹੋਣ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2023’ (kheda Watan Punjab Diya) ਦੇ ਆਗਾਜ ਨੂੰ ਲੈ ਕੇ ਲੁਧਿਆਣਾ ਤੋਂ ਸ਼ੁਰੂ ਹੋਈ ਮਸ਼ਾਲ ਦੇ ਹਲਕਾ ਨਾਭਾ ਪੁੱਜਣ ’ਤੇ ਆਪ ਆਗੂਆਂ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਵੱਲੋ ਨਿੱਘਾ ਸਵਾਗਤ ਕੀਤਾ ਗਿਆ। ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦਾ ਸੁਨੇਹਾ ਦਿੰਦੀ ਇਸ ਮਸ਼ਾਲ ਨੂੰ ਆਪਣੇ ਹੱਥੀਂ ਲੈ ਕੇ ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ ਚੇਅਰਮੈਨ ਜੱਸੀ ਸੋਹੀਆਂ ਵਾਲਾ ਅਤੇ ਐਸ.ਡੀ.ਐਮ ਨਾਭਾ ਤਰਸੇਮ ਚੰਦ ਵੀ ਦੌੜੇ। ਇਸ ਮੌਕੇ ਖਿਡਾਰੀਆ ਅਤੇ ਸ਼ਹਿਰ ਵਾਸੀਆ ਵੱਲੋਂ ਦੋਨੋਂ ਆਗੂਆਂ ਨਾਲ ਦੌੜ ਲਗਾ ਕੇ ਆਪਣਾ ਅਹਿਮ ਯੋਗਦਾਨ ਪਾਇਆ ਗਿਆ ਅਤੇ ਮਸ਼ਾਲ ਨੂੰ ਰੋਹਟੀਪੁਲ ਮਾਰਗ ਰਾਹੀ ਵਿਦਾਇਗੀ ਦੇ ਕੇ ਅਗਲੇ ਪੜਾਅ ਲਈ ਰਵਾਨਾ ਕੀਤਾ ਗਿਆ।

ਖੇਡਾਂ ਵਤਨ ਪੰਜਾਬ ਦੀਆਂ ਨੂੰ ਲੈ ਕੇ ਹਰੇਕ ਵਰਗ ਦੇ ਖਿਡਾਰੀਆ ਵਿੱਚ ਭਾਰੀ ਉਤਸ਼ਾਹ : ਜੱਸੀ ਸੋਹੀਆਂ ਵਾਲਾ (kheda Watan Punjab Diya)

ਇਸ ਮੌਕੇ ਗੱਲਬਾਤ ਕਰਦਿਆ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਸੂਬੇ ਅੰਦਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਉਤਸ਼ਾਹਿਤ ਕਰਨ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਨਾਲ ਨੌਜਵਾਨਾਂ ਵਿੱਚ ਮੁੜ ਤੋਂ ਖੇਡਾਂ ਖੇਡਣ ਲਈ ਉਤਸ਼ਾਹ ਵਧਿਆ ਹੈ ਅਤੇ ਇਨ੍ਹਾਂ ਖੇਡਾਂ ਵਿੱਚ ਹਰ ਵਰਗ ਦੀ ਉਮਰ ਦੇ ਖਿਡਾਰੀ ਭਾਗ ਲੈ ਕੇ ਆਪਣੀ ਖੇਡ ਦਾ ਪ੍ਰਦਰਸ਼ਨ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ-2023 ਜੋ 1 ਸਤੰਬਰ ਤੋਂ ਸੁਰੂ ਹੋਣਗੀਆਂ ਜਿਨਾਂ ਵਿੱਚ ਭਾਗ ਲੈਣ ਲਈ ਖਿਡਾਰੀਆਂ ਵੱਲੋਂ ਆਨਲਾਈਨ ਰਜਿਸਟੇਸ਼ਨ ਦਾ ਕਾਰਜ ਸਿਖਰਾਂ ’ਤੇ ਚੱਲ ਰਿਹਾ ਹੈ।

ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ ਦੌਰਾਨ 1 ਸਤੰਬਰ ਤੋਂ 10 ਸਤੰਬਰ ਤੱਕ ਬਲਾਕ ਪੱਧਰੀ ਟੂਰਨਾਂਮੈਂਟ, 16 ਸਤੰਬਰ ਤੋਂ 26 ਸਤੰਬਰ ਤੱਕ ਜ਼ਿਲ੍ਹਾ ਪੱਧਰੀ ਅਤੇ 1 ਅਕਤੂਬਰ ਤੋਂ 20 ਅਕਤੂਬਰ ਤੱਕ ਰਾਜ ਪੱਧਰੀ ਟੂਰਨਾਂਮੈਂਟ ਕਰਵਾਏ ਜਾਣਗੇ। ਐਸ.ਡੀ.ਐਮ ਤਰਸੇਮ ਚੰਦ ਨੇ ਦੱਸਿਆ ਕਿ ਸੂਬਾ ਸਰਕਾਰ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਵਚਨਬੱਧ ਹੈ ਅਤੇ ਖੇਡਾਂ ਵਤਨ ਪੰਜਾਬ ਦੀਆਂ ਲਈ ਨੌਜਵਾਨਾਂ ਅਤੇ ਖਿਡਾਰੀਆਂ ਦਾ ਰੁਝਾਨ ਦੇਖਣਯੋਗ ਹੈ। ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ, ਰਣਧੀਰ ਸਿੰਘ ਮੰਡੌਰ ਰੈਸਲਿੰਗ ਕੋਚ, ਰੁਪਿੰਦਰ ਸਿੰਘ ਬਾਲੀਵਾਲ ਕੋਚ, ਮਨਪ੍ਰੀਤ ਸਿੰਘ ਐਮ.ਡੀ. ਕਰਤਾਰ ਕੰਬਾਈਨ ਭਾਦਸੋਂ, ਪ੍ਰੋਂ. ਦੀਪਕ ਕੌਸ਼ਲ, ਪ੍ਰੋਂ.ਸੁਨੀਤਾ ਰਾਣੀ, ਮਾ. ਸਤਪਾਲ ਸਿੰਘ ਚੌਹਾਨ, ਤਰਨੀਂ ਭੁੱਲਰ, ਜਸਕਰਨਵੀਰ ਸਿੰਘ ਤੇਜੇ, ਤਰਨੀਂ ਭੁੱਲਰ ਆਦਿ ਵੀ ਮੌਜੂਦ ਸਨ। kheda Watan Punjab Diya