ਆਸਟਰੇਲੀਆ ਨੇ ਮੈਚ ਦੇ ਚੌਥੇ ਦਿਨ 462 ਦੌੜਾਂ ਦਾ ਪਿੱਛਾ ਕਰਦਿਆਂ 136 ਦੌੜਾਂ ‘ਤੇ ਤਿੰਨ ਵਿਕਟਾਂ ਗੁਆ ਦਿੱਤੀਆਂ ਸਨ
ਆਖ਼ਰੀ ਦਿਨ ਆਸਟਰੇਲੀਆ ਨੇ 8 ਵਿਕਟਾਂ ਦੇ ਨੁਕਸਾਨ ‘ਤੇ 362 ਦੌੜਾਂ ਬਣਾਈਆਂ
ਨਵੀਂ ਦਿੱਲੀ, 11 ਅਕਤੂਬਰ
ਪਾਕਿਸਤਾਨ ਵਿਰੁੱਧ ਦੂਸਰੀ ਪਾਰੀ ‘ਚ ਆਸਟਰੇਲੀਆ ਦੇ ਓਪਨਰ ਬੱਲੇਬਾਜ਼ ਉਸਮਾਨ ਖ਼ਵਾਜ਼ਾ ਦੀ 141 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਅਤੇ ਕਪਤਾਨ ਟਿਮ ਪੇਨ ਦੀ ਨਾਬਾਦ 61 ਦੌੜਾਂ ਦੀਆਂ ਪਾਰੀਆਂ ਦੇ ਦਮ ‘ਤੇ ਕੰਗਾਰੂ ਟੀਮ ਨੇ ਪਹਿਲਾ ਟੈਸਟ ਮੈਚ ਡਰਾਅ ਖੇਡਣ ‘ਚ ਕਾਮਯਾਬੀ ਹਾਸਲ ਕਰ ਲਈ ਖੇਡ ਦੇ ਪੰਜਵੇਂ ਅਤੇ ਆਖ਼ਰੀ ਦਿਨ ਆਸਟਰੇਲੀਆ ਨੇ 8 ਵਿਕਟਾਂ ਦੇ ਨੁਕਸਾਨ ‘ਤੇ 362 ਦੌੜਾਂ ਬਣਾਈਆਂ ਅਤੇ ਮੈਚ ਨੂੰ ਬਚਾ ਲਿਆ ਉਸਮਾਨ ਖ਼ਵਾਜਾ ਨੇ ਇਸ ਮੈਚ ‘ਚ 85 ਅਤੇ 141 ਦੌੜਾਂ ਦੀਆਂ ਪਾਰੀਆਂ ਖੇਡੀਆਂ ਅਤੇ ਉਸਨੂੰ ਮੈਨ ਆਫ਼ ਦ ਮੈਚ ਦਾ ਖ਼ਿਤਾਬ ਮਿਲਿਆ
ਮੈਚ ‘ਚ ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪਹਿਲੀ ਪਾਰੀ ‘ਚ 482 ਦੌੜਾਂ ਬਣਾਈਆਂ ਅਤੇ ਇਸ ਦੇ ਜਵਾਬ ‘ਚ ਕੰਗਾਰੂ ਟੀਮ ਪਹਿਲੀ ਪਾਰੀ ‘ਚ 202 ਦੌੜਾਂ ਹੀ ਬਣਾ ਸਕੀ ਇਸ ਤੋਂ ਬਾਅਦ ਪਾਕਿਸਤਾਨ ਨੇ ਦੂਸਰੀ ਪਾਰੀ ‘ਚ 6 ਵਿਕਟਾਂ ‘ਤੇ 181 ਦੌੜਾਂ ਬਣਾ ਕੇ ਪਾਰੀ ਘੋਸ਼ਿਤ ਕਰ ਦਿੱਤੀ ਆਸਟਰੇਲੀਆ ਨੂੰ ਜਿੱਤ ਲਈ ਵੱਡਾ ਟੀਚਾ ਦਿੱਤਾ ਪਰ ਖ਼ਵਾਜਾ ਅਤੇ ਪੇਨ ਦੀ ਭਾਈਵਾਲੀ ਨੇ ਪਾਕਿਸਤਾਨ ਦੀ ਖੇਡ ਵਿਗਾੜ ਦਿੱਤੀ ਅਤੇ ਪਹਿਲੇ ਟੈਸਟ ‘ਚ ਜਿੱਤ ਤੋਂ ਵਾਂਝਾ ਕਰ ਦਿੱਤਾ ਆਸਟਰੇਲੀਆ ਵੱਲੋਂ ਇਹਨਾਂ ਦੋਵਾਂ ਤੋਂ ਇਲਾਵਾ ਦੂਸਰੀ ਪਾਰੀ ‘ਚ ਟਰੇਵਿਸ ਹੇਡ ਨੇ 72 ਦੌੜਾਂ ਦੀ ਉਪਯੋਗੀ ਪਾਰੀ ਖੇਡੀ ਮੈਚ ਦੀ ਦੂਸਰੀ ਪਾਰੀ ‘ਚ ਪਾਕਿਸਤਾਨ ਵੱਲੋਂ ਯਾਸਿਰ ਸ਼ਾਹ ਨੇ ਸਭ ਤੋਂ ਜ਼ਿਆਦਾ ਚਾਰ ਵਿਕਟਾਂ ਲਈਆਂ
ਆਸਟਰੇਲੀਆ ਨੇ ਮੈਚ ਦੇ ਚੌਥੇ ਦਿਨ 462 ਦੌੜਾਂ ਦਾ ਪਿੱਛਾ ਕਰਦਿਆਂ 136 ਦੌੜਾਂ ‘ਤੇ ਤਿੰਨ ਵਿਕਟਾਂ ਗੁਆ ਦਿੱਤੀਆਂ ਸਨ ਪੰਜਵੇਂ ਦਿਨ ਬੱਲੇਬਾਜ਼ ਉਸਮਾਨ ਖ਼ਵਾਜਾ ਨੇ ਆਪਣੀ ਨਾਬਾਦ 50 ਦੌੜਾਂ ਅਤੇ ਟਰੇਵਿਸ ਹੇਡ ਨੇ ਨਾਬਾਦ 34 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਸਕੋਰ ਨੂੰ 219 ਤੱਕ ਪਹੁੰਚਾਇਆ ਇਹਨਾਂ ਦੋਵਾਂ ਨੇ ਚੌਥੀ ਵਿਕਟ ਲਈ 132 ਦੌੜਾਂ ਦੀ ਭਾਈਵਾਲੀ ਕੀਤੀ ਇਸ ਤੋਂ ਬਾਅਦ ਖ਼ਵਾਜਾ ਨੇ ਛੇਵੀਂ ਵਿਕਟ ਲਈ ਕਪਤਾਨ ਅਤੇ ਵਿਕਟਕੀਪਰ ਟਿਮ ਪੇਨ ਨਾਲ 79 ਦੌੜਾਂ ਦੀ ਭਾਈਵਾਲੀ ਕੀਤੀ ਇੱਸ ਸਮੇਂ ਆਸਟਰੇਲੀਆ ਆਰਾਮ ਨਾਲ ਡਰਾਅ ਕਰਾਉਣ ਦੀ ਹਾਲਤ ‘ਚ ਪਹੁੰਚ ਚੁੱਕਾ ਸੀ ਪਰ ਖ਼ਵਾਜਾ ਸਮੇਤ ਸਟਾਰਕ ਅਤੇ ਪੀਟਰ ਸਿਡਲ ਦੇ 12 ਗੇਂਦਾਂ ‘ਚ ਆਊਟ ਹੋਣ ਕਾਰਨ ਪਾਕਿਸਤਾਨ ਜਿੱਤ ਦੇ ਕਰੀਬ ਪਹੁੰਚ ਗਿਆ ਹਾਲਾਂਕਿ ਪੇਨ ਨੇ ਕਪਤਾਨੀ ਪਾਰੀ ਖੇਡਦਿਆਂ ਇੱਕ ਪਾਸਾ ਸੰਭਾਲੀ ਰੱਖਿਆ ਅਤੇ ਨਾਥਨ ਲਿਓਨ ਦੇ ਸਾਥ ਨਾਲ 194 ਗੇਂਦਾਂ ‘ਚ 61 ਦੌੜਾਂ ਦੀ ਨਾਬਾਦ ਪਾਰੀ ਖੇਡ ਕੇ ਟੀਮ ਨੂੰ ਹਾਰ ਤੋਂ ਬਚਾਉਣ ‘ਚ ਕਾਮਯਾਬੀ ਹਾਸਲ ਕੀਤੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।