ਕਾਂਗਰਸ ਨੇ ਕੀਤੀ ਤੁਰੰਤ ਰਾਸ਼ਟਰਪਤੀ ਸ਼ਾਸਨ ਲਾਉਣ ਦੀ ਮੰਗ
ਚੰਡੀਗੜ੍ਹ (ਅਨਿਲ ਕੱਕੜ)। ਹਰਿਆਣਾ ਸੂਬੇ ‘ਚ ਧੀਆਂ ਨਾਲ ਵਾਪਰ ਰਹੀਆਂ ਹੈਵਾਨੀਅਤ ਭਰੀਆਂ ਘਟਨਾਵਾਂ ਦਾ ਸਿਲਸਿਲਾ ਰੁਕਣ ਦਾ ਨਾਂਅ ਹੀ ਲੈ ਰਿਹਾ ਪਾਣੀਪਤ, ਜੀਂਦ, ਫਰੀਦਾਬਾਦ, ਹਿਸਾਰ, ਫਤਿਆਬਾਦ, ਪਿੰਜੌਰ ਤੋਂ ਬਾਅਦ ਸਰਸਾ ‘ਚ ਵੀ ਇੱਕ ਸਕੂਲੀ ਵਿਦਿਆਰਥਣ ਨੂੰ ਅਗਵਾ ਕਰਕੇ ਦੁਰਾਚਾਰ ਦੀ ਕੋਸ਼ਿਸ਼ ਕੀਤੀ ਗਈ। ਅਪਰਾਧੀਆਂ ‘ਤੇ ਨੱਕ ਪਾਉਣ ਤੇ ਸੂਬੇ ਨੂੰ ਸੁਰੱਖਿਅਤ ਬਣਾਉਣ ਦੇ ਕਦਮ ਚੁੱਕਣ ਦੀ ਬਜਾਇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵਿਵਾਦਿਤ ਬਿਆਨ ਦੇ ਕੇ ਨਵੀਂ ਮੁਸੀਬਤ ਮੁੱਲ ਲੈ ਲਈ ਹੈ ਜੀਂਦ ਪਹੁੰਚੇ ਖੱਟਰ ਨੇ ਕਿਹਾ ਕਿ ਪਿਛਲੇ 10 ਸਾਲਾਂ ਤੋਂ ਹਰਿਆਣਾ ‘ਚ ਕਾਨੂੰਨ ਵਿਵਸਥਾ ਵਿਗੜੀ ਹੋਈ ਹੈ
ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਠ੍ਹੀਕਰਾ ਉਨ੍ਹਾਂ ਪਿਛਲੀਆਂ ਸਰਕਾਰਾਂ ‘ਤੇ ਭੰਨਦਿਆਂ ਕਿਹਾ ਕਿ ਜੋ ਅਪਰਾਧ ਹੋ ਰਹੇ ਹਨ, ਉਨ੍ਹਾਂ ਦੀ ਜ਼ਿੰਮੇਵਾਰ ਪਿਛਲੀ ਸਰਕਾਰ ਹੈ ਖੱਟਰ ਦੀ ਪਾਰਟੀ ਦੇ ਹੀ ਆਗੂ ਤੇ ਕੁਰੂਕਸ਼ੇਤਰ ਤੋਂ ਵਿਵਾਦਿਤ ਸਾਂਸਦ ਰਾਜਕੁਮਾਰ ਸੈਣੀ ਉਨ੍ਹਾਂ ਤੋਂ ਵੀ ਅੱਗੇ ਨਿਕਲ ਗਏ ਕੈਥਲ ‘ਚ ਉਨ੍ਹਾਂ ਨਿਗਰਾਨ ਕਮੇਟੀ ਦੀ ਮੀਟਿੰਗ ‘ਚ ਇੱਕ ਸਵਾਲ ਦੇ ਜਵਾਬ ‘ਚ ਕਿਹਾ ਕਿ ਦੁਰਾਚਾਰ ਦੀਆਂ ਘਟਨਾਵਾਂ ਆਦਿਕਾਲ ਤੋਂ ਵਾਪਰਦੀਆਂ ਆ ਰਹੀਆਂ ਹਨ ਅਜਿਹੀਆਂ ਘਟਨਾਵਾਂ ਸਰਕਾਰ ਤੋਂ ਪੁੱਛ ਕੇ ਨਹੀਂ ਵਾਪਰਦੀਆਂ ਦੇਸ਼ ਦੀ ਅਬਾਦੀ ਵਧਾਉਣਾ ਵੀ ਦੁਰਾਚਾਰ ਦੀਆਂ ਘਟਨਾਵਾਂ ਨੂੰ ਉਤਸ਼ਾਹ ਦਿੰਦਾ ਹੈ।
ਮੌਜ਼ੂਦਾ ਮੁੱਖ ਮੰਤਰੀ ਮਨੋਹਰ ਲਾਲ ‘ਤੇ ਸਵਾਲੀਆ ਨਿਸ਼ਾਨ ਲਾਉਂਦਿਆਂ ਕਿਹਾ ਕਿ ਉਨ੍ਹਾਂ ਕਿਹਾ ਕਿ ਪਿਛਲੇ 25 ਸਾਲਾਂ ਤੋਂ ਜੋ ਮੁੱਖ ਮੰਤਰੀ ਪ੍ਰਦੇਸ਼ ‘ਚ ਬਣੇ ਹਨ, ਉਨ੍ਹਾਂ ਦਾ ਪ੍ਰਸ਼ਾਸਨ ਨਾਲ ਤਾਲਮੇਲ ਨਹੀਂ ਬਣ ਪਾ ਰਿਹਾ ਹੈ ਮੌਜ਼ੂਦਾ ਮੁੱਖ ਮੰਤਰੀ ਨਾਲ ਵੀ ਅਜਿਹਾ ਹੀ ਹੈ।
ਨੀਂਦ ‘ਚ ਭਾਜਪਾ ਸਰਕਾਰ, ਤੁਰੰਤ ਲਾਗੂ ਹੋਵੇ ਰਾਸ਼ਟਰਪਤੀ ਸ਼ਾਸਨ
ਚੰਡੀਗੜ੍ਹ ਸਾਂਸਦ ਦੀਪੇਂਦਰ ਨੇ ਅੱਜ ਕਿਹਾ ਕਿ ਹਰਿਆਣਾ ਦੇ ਚਰਖੀ ਦਾਦਰੀ ਪਿੰਡ ਮਾਨਕਾਵਾਸ ‘ਚ ਇੱਕ ਸਕੂਲੀ ਵਿਦਿਆਰਥੀ ਨੂੰ ਅਗਵਾ ਕਰਕੇ ਚਾਕੂ ਦੀ ਨੋਕ ‘ਤੇ ਸਮੂਹਿਕ ਦੁਰਾਚਾਰ ਦੀ ਦਰਦਨਾਕ ਘਟਨਾ ਨੇ ਹੁਣ ਸਬਰ ਦਾ ਬੰਨ੍ਹ ਤੋੜ ਦਿੱਤਾ ਹੈ ਸਮੂਹਿਕ ਦੁਰਾਚਾਰ ਨਾਲ ਜੁੜੀ ਇਹ ਛੇਵੀਂ ਘਟਨਾ ਹੈ ਜੋ ਸਾਹਮਣੇ ਆਈ ਹੈ। ਇਸ ਤੋਂ ਪਹਿਲਾਂ ਪਿਛਲੇ ਪੰਜ ਦਿਨਾਂ ‘ਚ ਪੰਜ ਸਮੂਹਿਕ ਦੁਰਾਚਾਰ ਤੇ ਕਤਲ ਦੀ ਦਿਲ ਦਹਿਲਾ ਦੇਣ ਵਾਲੀਆਂ ਘਟਨਾਵਾਂ ਤੋਂ ਹੁਣ ਤਾਂ ਅਜਿਹਾ ਲੱਗਦਾ ਹੈ ਕਿ ਹਰਿਆਣਾ ਪੂਰੇ ਦੇਸ਼ ਦਾ ਸਭ ਤੋਂ ਅਸੁਰੱਖਿਅਤ ਸੂਬਾ ਬਣ ਗਿਆ ਹੈ। ਹੁਣ ਤਾਂ ਸਿਰਫ਼ ਇੱਕ ਹੀ ਚਾਰਾ ਬਚਿਆ ਹੈ ਕਿ ਬਿਨਾ ਇੱਕ ਪਲ਼ ਦੀ ਦੇਰੀ ਕੀਤੇ ਹਰਿਆਣਾ ਸਰਕਾਰ ਨੂੰ ਬਰਖਾਸਤ ਕੀਤਾ ਜਾਵੇ ਤੇ ਧੀਆਂ ਨੂੰ ਬਚਾਉਣ ਲਈ ਇੱਥੇ ਰਾਸ਼ਟਰਪਤੀ ਸ਼ਾਸਨ ਲਾਗੂ ਕੀਤਾ ਜਾਵੇ।