ਸਰਕਾਰ ਦਾ ਵੱਡਾ ਐਲਾਨ, ਧੀਆਂ ਨੂੰ ਕਾਲਜਾਂ ’ਚ ਮਿਲੇਗੀ ਮੁਫ਼ਤ ਸਿੱਖਿਆ, ਜਾਣੋ ਪ੍ਰਕਿਰਿਆ…

Haryana News

ਪਾਣੀਪਤ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਵੱਡਾ ਐਲਾਨ ਕਰਦੇ ਹੋਏ ਸੂਬੇ ਦੇ 1 ਲੱਖ 80 ਹਜ਼ਾਰ ਰੁਪਏ ਆਮਦਨ ਵਾਲੇ ਪਰਿਵਾਰਾਂ ਦੀਆਂ ਧੀਆਂ ਦੀ ਸਰਕਾਰੀ ਤੇ ਪ੍ਰਾਈਵੇਟ ਕਾਲਜਾਂ ’ਚ ਸਿੱਖਿਆ ਮੁਫ਼ਤ ਕਰਨ ਦਾ ਐਲਾਨ ਕੀਤਾ ਹੈ। ਇਹੀ ਨਹੀਂ ਉਨ੍ਹਾਂ ਕਿਹਾ ਕਿ 1 ਲੱਖ 80 ਹਜ਼ਾਰ ਰੁਪਏ ਤੋਂ 3 ਲੱਖ ਆਮਦਨ ਤੱਕ ਦੇ ਪਰਿਵਾਰਾਂ ਦੀਆਂ ਲੜਕੀਆਂ ਦੀ ਕਾਲਜ ਦੀ ਅੱਧੀ ਫੀਸ ਸਰਕਾਰ ਦੇਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਪ੍ਰਾਈਵੇਟ ਕਾਲਜਾਂ ’ਚ ਫੀਸ ਦੇਣੀ ਹੋਵੇਗੀ, ਉਹ ਹਰਿਆਣਾ ਸਰਕਾਰ ਦੇਵੇਗੀ। ਉਨ੍ਹਾਂ ਸਮਾਲਖਾ ਨੂੰ ਨਗਰ ਪਾਲਿਕਾ ਤੋਂ ਨਗਰ ਪਰਿਸ਼ਦ ਬਣਾਉਣ ਦਾ ਐਲਾਨ ਕੀਤਾ। ਮੁੱਖ ਮੰਤਰੀ ਮਨੋਹਰ ਲਾਲ ਨੇ ਇਹ ਐਲਾਨ ਐਤਵਾਰ ਨੂੰ ਪਾਣੀਪਤ ਜ਼ਿਲ੍ਹੇ ਦੇ ਸਮਾਲਖਾ ’ਚ ਹੋਈ ਜਨ ਆਸ਼ੀਰਵਾਦ ਰੈਲੀ ਦੌਰਾਨ ਕੀਤਾ। (Haryana News)

Also Read : ਨੂਰੇ-ਜਲਾਲ ਹੈ ਛਾ ਗਿਆ ਸਤਿਗੁਰੂ ਪਿਆਰਾ ਆ ਗਿਆ

ਇਸ ਦੇ ਤਹਿਤ ਮੁੱਖ ਮੰਤਰੀ ਮਨੋਹਰ ਲਾਲ ਨੇ ਸਮਾਲਖਾ ਵਾਸੀਆਂ ਲਈ ਕਰੋੜਾਂ ਰੁਪਏ ਦੀ ਸੌਗਾਤ ਦਾ ਪਿਟਾਰਾ ਖੋਲ੍ਹ ਦਿੱਤਾ। ਉਨ੍ਹਾਂ ਕਿਹਾ ਕਿ ਜਿੱਥੇ ਜ਼ਮੀਨ ਮਿਲੇਗੀ ਉੱਥੇ 100-100 ਏਕੜ ਦੇ ਦੋ ਸੈਕਟਰ ਸਮਾਲਖਾ ’ਚ ਬਣਾਏ ਜਾਣਗੇ। ਸਮਾਲਖਾ ’ਚ 50 ਬੈੱਡ ਦੇ ਸੀਐੱਸੀ ਨੂੰ 100 ਬੈੱਡ ਦਾ ਹਸਪਤਾਲ ਬਣਾਏ ਜਾਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਹਸਪਤਾਲ ਤੋਂ ਮਿੰਨੀ ਸਕੱਤਰੇਤ ਤੱਕ ਜਾਣ ਲਈ ਕਰੀਬ 4 ਚਾਰ ਕਿਲੋਮੀਟਰ ਦਾ ਲੰਮਾਂ ਰਸਤਾ ਹੈ ਇਸ ਰਸਤੇ ਦੇ ਵਿੱਚ ਜ਼ਮੀਨ ਪਈ ਹੈ, ਜੋ ਲੋਕ ਜ਼ਮੀਨ ਦੇਣਾ ਚਾਹੁੰਦੇ ਹਨ ਇਸ ਜ਼ਮੀਨ ਦੇ ਮਿਲ ਜਾਣ ’ਤੇ ਮਿੰਨੀ ਸਕੱਤਰੇਤ ਤੋਂ ਹਸਪਤਾਲ ਤੱਕ ਸਿੱਧਾ ਕਰੀਬ 1 ਕਿਲੋਮੀਟਰ ਰਸਤਾ ਬਣਾਇਆ ਜਾਵੇਗਾ। (Haryana News)

ਮੁੱਖ ਮੰਤਰੀ ਨੇ ਕਿਹਾ ਕਿ ਕਰਹੰਸ ਪਿੰਡ ਤੋਂ ਪੱਟੀਕਲਿਆਣ ਦੇ ਕੋਲ ਜੋ ਮਾਈਨਰ ਹੈ, ਉਸ ’ਤੇ ਬਾਈਪਾਸ ਦੇ ਰੂਪ ’ਚ 9 ਕਿਲੋਮੀਟਰ ਲੰਮੀ ਸੜਕ ਬਣਾਈ ਜਾਵੇਗੀ। ਉਨ੍ਹਾਂ ਰਵੀਦਾਸ ਸਭਾ ਅਤੇ ਕਸ਼ਯਪ ਰਾਜਪੂਤ ਧਰਮਸ਼ਾਲਾ ਨੂੰ 11-11 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਸਮਾਲਖਾ ਤੋਂ ਨਰਾਇਣਾ ਫਾਟਕ ’ਤੇ ਅੰਡਰਪਾਸ ਲਈ 6 ਕਰੋੜ 80 ਲੱਖ ਰੁਪਏ ਦੇ ਕੰਮ ਨੂੰ ਕਰਵਾਉਣ ਦਾ ਐਲਾਨ ਕੀਤਾ।