ਯੋਜਨਾ ਸ਼ੁਰੂ : 59 ਫੀਸਦੀ ਛੋਟ ਨਾਲ ਮਿਲੇਗਾ ਏਸੀ, 24 ਅਗਸਤ ਬਿਨੈ ਕਰਨ ਦੀ ਆਖਰੀ ਤਾਰੀਕ
- ਡਾਈਕੀਨ, ਬਲੂ ਸਟਾਰ ਤੇ ਵੋਲਟਾਸ ਵਰਗੀਆਂ ਕੰਪਨੀਆਂ ਦੇ ਨਾਲ ਕੀਤਾ ਕਰਾਰ
- ਬਿਜਲੀ ਬਚਾਉਣ ਦੀ ਕਵਾਇਦ ਤਹਿਤ 1.5 ਟਨ ਦਾ ਰਿਪਲਟ ਏਸੀ ਮੁਹੱਈਆ ਕਰਵਾਏਗੀ ਸਰਕਾਰ
- ਪੁਰਾਣਾ ਏਸੀ ਵੀ ਬਦਲ ਕੇ ਸਬਸਿਡੀ ’ਤੇ ਨਵਾਂ ਏਸੀ ਦੇਵੇਗੀ ਸਰਕਾਰ
ਚੰਡੀਗੜ੍ਹ, ਅਨਿਲ ਕੱਕੜ। ਭਾਜਪਾ-ਜਜਪਾ ਸਰਕਾਰ ਹੁਣ ਸੂਬੇ ’ਚ ਏਸੀ ਵੇਚੇਗੀ ਤੇ ਉਹ ਵੀ 59 ਫੀਸਦੀ ਤੱਕ ਛੋਟ ਦੇ ਨਾਲ ਇਸ ਸਬੰਧੀ ਖੁਦ ਬਿਜਲੀ ਮੰਤਰੀ ਰਣਜੀਤ ਸਿੰਘ ਚੌਟਾਲਾ ਨੇ ਬੁੱਧਵਾਰ ਨੂੰ ਐਲਾਨ ਕੀਤਾ ਪ੍ਰੈੱਸ ਕਾਨਫਰੰਸ ’ਚ ਰਣਜੀਤ ਸਿੰਘ ਨੇ ਕਿਹਾ ਕਿ ਊਰਜਾ ਬੱਚਤ ਨੂੰ ਉਤਸ਼ਾਹ ਦੇਣ ਲਈ ਸ਼ਹਿਰੀ ਤੇ ਪੇਂਡੂ ਖੇਤਰਾਂ ਦੇ ਘਰੇਲੂ ਖਪਤਕਾਰਾਂ ਲਈ ਦੇਸ਼ ’ਚ ਆਪਣੀ ਪਹਿਲੀ ਡਿਮਾਂਡ ਸਾਈਡ ਮੈਨੇਜਮੈਂਟ-ਏਸੀ ਯੋਜਨਾ ਦਾ ਸ਼ੁੱਭ ਆਰੰਭ ਕੀਤਾ ਇਸ ਦੇ ਤਹਿਤ ਸੂਬੇ ’ਚ ਲੋਕਾਂ ਨੂੰ 1.05 ਲੱਖ ਏ. ਸੀ. ਘੱਟ ਖੁਦਰਾ ਮੁੱਲ (ਐਮਆਰਪੀ) ਦੇ 59 ਫੀਸਦੀ ਤੱਕ ਛੋਟ ’ਤੇ ਮੁਹੱਈਆ ਕਰਵਾਏ ਜਾਣਗੇ, ਜਿਸ ਦੇ ਲਈ ਚਾਹਵਾਨ ਲੋਕਾਂ ਨੂੰ 24 ਅਗਸਤ 2021 ਤੱਕ ਬਿਨੈ ਕਰਨਾ ਪਵੇਗਾ।
ਬਿਜਲੀ ਮੰਤਰੀ ਨੇ ਕਿਹਾ ਕਿ ਬਿਜਲੀ ਨੇ ਕਿਹਾ ਕਿ ਬਿਜਲੀ ਵਿਭਾਗ ਨੇ ਡਾਈਕੀਨ, ਬਲੂ ਸਟਾਰ ਤੇ ਵੋਲਟਾਸ ਸਮੇਤ ਤਿੰਨ ਨਾਮੀ ਕੰਪਨੀਆਂ ਨਾਲ ਸਮਝੌਤਾ ਕੀਤਾ ਹੈ, ਜੋ ਲੋਕਾਂ ਦੀ ਮੰਗ ’ਤੇ 1.5 ਟਨ ਸਮਰੱਥਾ ਦਾ ਬਿਜਲੀ ਖਰਚ ਦੀ ਬੱਚਤ ਕਰਨ ਵਾਲਾ ਸਪਲਿਟ ਏਸੀ ਘੱਟ ਮੁੱਲ ’ਤੇ ਮੁਹੱਈਆ ਕਰਵਾਏ ਜਾਣਗੇ ਇਸ ਦੇ ਤਹਿਤ ਘਰੇਲੂ ਖਪਤਕਾਰ ਆਪਣੇ ਪੁਰਾਣੇ ਏਸੀ ਨੂੰ ਵੀ ਬਦਲਵਾ ਸਕਣਗੇ।
ਇਸ ਤਰ੍ਹਾਂ ਜਿੱਥੇ ਉਕਤ ਕੰਪਨੀਆਂ ਨਵੇਂ ਏ. ਸੀ. ਖਰੀਦਣ ਤੇ ਪੁਰਾਣੇ ਏਸੀ ਬਦਲਵਾਉਣ ’ਤੇ ਖਪਤਕਾਰਾਂ ਐਮਆਰਪੀ ’ਤੇ ਛੋਟ ਦੇਵੇਗੀ ਤੇ ਹਰਿਆਣਾ ਸਰਕਾਰ ਵੱਲੋਂ ਵੀ ਇਨ੍ਹਾਂ ’ਤੇ ਸਬਸਿਡੀ ਦਿੱਤੀ ਜਾਵੇਗੀ ਇਸ ਯੋਜਨਾ ਦਾ ਲਾਭ ਲੈਣ ਲਈ ਚਾਹਵਾਨ ਵਿਅਕਤੀ ਬਿਜਲੀ ਵਿਭਾਗ ਦੀ ਵੈੱਬ ਪੋਰਟਲ ’ਤੇ ਜਾ ਕੇ ਬਿਨੈ ਕਰ ਸਕਦਾ ਹੈ।
ਪੁਰਾਣਾ ਏਸੀ ਬਦਲੋ ਤੇ ਬਦਲੇ ’ਚ ਨਵਾਂ ਲਓ, ਨਾਲ ਸਬਸਿਡੀ ਵੀ ਤੇ ਗਾਰੰਟੀ-ਵਾਰੰਟੀ ਵੀ
ਸਰਕਾਰ ਨੇ ਐਲਾਨ ਕੀਤਾ ਕਿ ਸ਼ਹਿਰੀ ਖੇਤਰਾਂ ’ਚ ਨਵਾਂ ਏਸੀ ਖਰੀਦਣ ’ਤੇ 2 ਹਜ਼ਾਰ ਤੇ ਪੁਰਾਣਾ ਏਸੀ ਬਦਲਵਾਉਣ ’ਤੇ 4 ਹਜ਼ਾਰ ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ ਇਸ ਤਰ੍ਹਾਂ ਪੇਂਡੂ ਖੇਤਰਾਂ ’ਚ ਨਵਾਂ ਏਸੀ ਖਰੀਦਣ ’ਤੇ 4 ਹਜ਼ਾਰ ਤੇ ਪੁਰਾਣਾ ਏ. ਸੀ. ਬਦਲਾਉਣ ’ਤੇ 8 ਹਜ਼ਾਰ ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਖਪਤਕਾਰਾਂ ਦੇ ਬਿੱਲ ’ਚ ਵੀ ਬੱਚਤ ਹੋਵੇਗੀ।
ਇਨ੍ਹਾਂ ਊਰਜਾ ਬੱਚਤ ਕਰਨ ਵਾਲੇ ਨਵੇਂ ਏਸੀ ਲਗਵਾਉਣ ਨਾਲ 3 ਸਟਾਰ ਸਮਰੱਥਾ ਤੱਕ ਦੇ ਪੁਰਾਣੇ ਏਸੀ ਦੇ ਮੁਕਾਬਲੇ 657 ਬਿਜਲੀ ਦੀ ਯੂਨਿਟ ਤੇ ਕਰੀਬ 5 ਹਜ਼ਾਰ ਰੁਪਏ ਤੱਕ ਸਾਲਾਨਾ ਬੱਚਤ ਹੋਵੇਗੀ ਇਨ੍ਹਾਂ ਨਾਲ ਹੀ ਕੰਪ੍ਰੈਸਰ ਦੀ 10 ਸਾਲਾਂ ਤੱਕ ਤੇ ਹੋਰ ਸਾਰੇ ਉਪਕਰਾਂ ’ਤੇ ਇੱੱਕ ਸਾਲ ਤੱਕ ਦੀ ਵਾਰੰਟੀ ਮਿਲੇਗੀ ਇਸ ਯੋਜਨਾ ਤਹਿਤ ਖਪਤਕਾਰ ਦੇ ਘਰਾਂ ’ਚ ਮੁਫ਼ਤ ਏਸੀ ਫਿੱਟ ਕਰਨ ਦੀ ਪੂਰੀ ਜ਼ਿੰਮੇਵਾਰੀ ਸਬੰਧਿਤ ਡੀਲਰ ਦੀ ਹੋਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter , Instagram, link din , YouTube‘ਤੇ ਫਾਲੋ ਕਰੋ।