ਖੰਨਾ ਪੁਲਿਸ ਨੇ ਕੀਤਾ 20 ਕਰੋੜ ਕੀਮਤ ਦੀ ਹੈਰੋਇਨ ਸਮੇਤ ਨੌਜਵਾਨ ਕਾਬੂ

Khanna Police, Interferes, 20 Million, Heroin, Youth

ਕਰੀਬ 4 ਕਿਲੋ ਹੈਰੋਇਨ ਬਰਾਮਦ ਹੋਈ

ਖੰਨਾ, ਰਘਬੀਰ ਸਿੰਘ/ਸੱਚ ਕਹੂੰ ਨਿਊਜ਼

ਖੰਨਾ ਪੁਲਿਸ ਨੇ ਦੋਰਾਹਾ ਹਾਈਟੈਕ ਨਾਕੇ ਤੇ 4 ਕਿਲੋ ਹੈਰੋਇਨ ਸਮੇਤ ਇਕ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਕਾਬੂ ਕੀਤਾ ਹੈ। ਬਰਾਮਦ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 20 ਕਰੋੜ ਰੁਪਏ ਦੇ ਨੇੜੇ ਦੱਸੀ ਜਾ ਰਹੀ ਹੈ। ਗ੍ਰਿਫਤਾਰ ਵਿਅਕਤੀ ਦੀ ਪਛਾਣ 21 ਸਾਲਾ ਨੌਜਵਾਨ ਮਨਪ੍ਰੀਤ ਸਿੰਘ ਵਾਸੀ ਹਰਗੋਬਿੰਦਵਾਲ ਜ਼ਿਲਾ ਤਰਨਤਾਰਨ ਵਜੋਂ ਹੋਈ ਹੈ।

ਐੱਸਐੱਸਪੀ ਖੰਨਾ ਨੇ ਪੱਤਰਕਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੰਨਾ ਪੁਲਿਸ ਨੇ ਦੋਰਾਹਾ ਹਾਈਟੈਕ ਨਾਕੇ ਦੌਰਾਨ ਉਸ ਸਮੇਂ ਉੱਕਤ ਨੌਜਵਾਨ ਨੂੰ ਸ਼ੱਕ ਦੇ ਅਧਾਰ ਤੇ ਕਾਬੂ ਕਰ ਲਿਆ ਜਦੋਂ ਉਹ ਮੋਟਰਸਾਈਕਲ ਨੰਬਰ ਪੀਬੀ 46 ਐਕਸ 0710 ‘ਤੇ ਲੁਧਿਆਣਾ ਤੋਂ ਖੰਨਾ ਵੱਲ ਆ ਰਿਹਾ ਸੀ।

ਪੁਲਿਸ ਨੇ ਦੱਸਿਆ ਕਿ ਉਕਤ ਨੌਜਵਾਨ ਨੇ ਨਾਕਾ ਦੇਖ ਕੇ ਮੋਟਰਸਾਈਕਲ ਭਜਾਉਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੂੰ ਸ਼ੱਕ ਹੋਣ ਤੇ ਉਸ ਨੂੰ ਰੋਕ ਲਿਆ ਅਤੇ ਤਲਾਸ਼ੀ ਲਈ। ਤਲਾਸ਼ੀ ਦੌਰਾਨ ਉਸ ਕੋਲੋਂ ਪੁਲਿਸ ਨੂੰ 4 ਕਿੱਲੋ ਹੈਰੋਇਨ ਬਰਾਮਦ ਹੋਈ, ਜਿਸ ਦੀ ਅੰਤਰਰਾਸ਼ਟਰੀ ਕੀਮਤ 20 ਕਰੋੜ ਰੁਪਏ ਦੇ ਨੇੜੇ ਹੈ। ਪੁਲਿਸ ਨੇ ਉਕਤ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।