ਵੱਖ-ਵੱਖ ਮਾਮਲਿਆਂ ’ਚ ਖੰਨਾ ਪੁਲਿਸ ਵੱਲੋਂ 8 ਪਿਸਟਲਾਂ ਸਮੇਤ 5 ਜਣੇ ਗ੍ਰਿਫ਼ਤਾਰ

Kahanna
ਖੰਨਾ ਵਿਖੇ ਹਥਿਆਰ ਸਪਲਾਈ ਕਰਨ ਦੇ ਦੋਸ਼ ’ਚ ਗਿ੍ਰਫ਼ਤਾਰ ਕੀਤੇ ਗਏ ਵਿਅਕਤੀਆਂ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲਾ ਪੁਲਿਸ ਮੁਖੀ ਡਾ. ਪ੍ਰਗਿਆ ਜੈਨ।

ਹਥਿਆਰ ਤਸਕਰਾਂ ਦੀ ਗ੍ਰਿਫ਼ਤਾਰੀ ਨਾਲ ਵੱਡੀਆਂ ਵਾਰਦਾਤਾਂ ਹੋਣ ਹੋਇਆ ਬਚਾਅ : ਡਾ. ਜੈਨ | Khanna

ਖੰਨਾ/ ਲੁਧਿਆਣਾ (ਜਸਵੀਰ ਸਿੰਘ ਗਹਿਲ)। ਮਾੜੇ ਅਨਸਰਾਂ ਨੂੰ ਨੱਥ ਪਾਉਣ ਦੇ ਮੰਤਵ ਨਾਲ ਵਿੱਢੀ ਮੁਹਿੰਮ ਤਹਿਤ ਖੰਨਾ ਪੁਲਿਸ ਵੱਲੋਂ ਹਥਿਆਰਾਂ ਦੀ ਸਪਲਾਈ ਕਰਨ ਦੇ ਦੋਸ਼ ਵਿੱਚ ਦੋ ਵੱਖ ਵੱਖ ਮਾਮਲਿਆਂ ਵਿੱਚ 5 ਜਣਿਆਂ ਨੂੰ ਗਿ੍ਰਫ਼ਤਾਰ ਕੀਤਾ ਹੈ। ਜਦਕਿ ਦੋ ਹਾਲੇ ਪੁਲਿਸ ਦੀ ਗਿ੍ਰਫ਼ਤ ’ਚੋਂ ਬਾਹਰ ਹਨ। ਪੁਲਿਸ ਮੁਤਾਬਕ ਗਿ੍ਰਫ਼ਤਾਰ ਵਿਅਕਤੀਆਂ ਪਾਸੋਂ 8 ਪਿਸਟਲ, 10 ਮੈਗਜੀਨ ਤੇ ਰੌਂਦ ਬਰਾਮਦ ਹੋਏ ਹਨ।

ਜ਼ਿਲਾ ਪੁਲਿਸ ਮੁਖੀ ਡਾ. ਪ੍ਰਗਿਆ ਜੈਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲੇ ਮਾਮਲੇ ’ਚ ਫੋਕਲ ਪੁਆਇੰਟ ਖੰਨਾ ਵਿਖੇ ਸਰਵਿਸ ਰੋਡ ’ਤੇ ਪੈਦਲ ਆ ਰਹੇ ਦੋ ਨੋਜਵਾਨਾਂ ਨੂੰ ਸ਼ੱਕ ਦੇ ਅਧਾਰ ’ਤੇ ਰੋਕ ਪੁੱਛਗਿੱਛ ਕੀਤੀ ਤਾਂ ਉਨਾਂ ਆਪਣੀ ਪਹਿਚਾਣ ਗੁਰਲਾਲ ਸਿੰਘ ਉਰਫ਼ ਸਾਜਨ ਵਾਸੀ ਪਿੰਡ ਹੋਠੀਆਂ (ਤਰਨ ਤਾਰਨ) ਅਤੇ ਮਨਦੀਪ ਸਿੰਘ ਵਾਸੀ ਜੰਡਿਆਲਾ (ਤਰਨ ਤਾਰਨ) ਦੱਸੀ। ਦੋਵਾਂ ਦੇ ਕਬਜੇ ਵਾਲੇ ਬੈਗ ’ਚ ਤਲਾਸ਼ੀ ਦੌਰਾਨ ਕ੍ਰਮਵਾਰ 2 ਦੇਸੀ ਪਿਸਟਲ .32 ਬੋਰ ਸਮੇਤ ਮੈਗਜੀਨ, 2 ਵਾਧੂ ਮੈਗਜੀਨ .32 ਬੋਰ ਤੇ 2 ਦੇਸੀ ਪਿਸਟਲ ਸਮੇਤ ਮੈਗਜੀਨ ਬਰਾਮਦ ਹੋਣ ’ਤੇ ਥਾਣਾ ਸਿਟੀ ਵਿਖੇ ਮਾਮਲਾ ਦਰਜ਼ ਕਰਦਿਆਂ ਦੋਵਾਂ ਦੀ ਗਿ੍ਰਫ਼ਤਾਰੀ ਪਾ ਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਗਈ।

Khanna
ਗਿ੍ਰਫ਼ਤਾਰ ਕੀਤੇ ਗਏ ਵਿਅਕਤੀ ਖੰਨਾ ਪੁਲਿਸ ਦੀ ਹਿਰਾਸਤ ’ਚ।

ਉਨਾਂ ਦੱਸਿਆ ਕਿ ਗੁਰਲਾਲ ਸਿੰਘ ਉਰਫ਼ ਸਾਜਨ ਖਿਲਾਫ਼ ਪਹਿਲਾਂ ਵੀ ਥਾਣਾ ਬਰਲਾ (ਮੱਧ ਪ੍ਰਦੇਸ਼) ਵਿਖੇ ਅਸਲਾ ਸਪਲਾਈ ਦੇ ਦੋਸ਼ ’ਚ ਇੱਕ ਮੁਕੱਦਮਾ ਦਰਜ਼ ਹੈ। ਦੂਸਰੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡਾ. ਜੈਨ ਨੇ ਦੱਸਿਆ ਕਿ ਥਾਣਾ ਸਦਰ ਖੰਨਾ ਦੀ ਪੁਲਿਸ ਦੁਆਰਾ ਟੀ- ਪੁਆਇੰਟ ਮਹਿੰਦੀਪੁਰ ਸਰਵਿਸ ਰੋਡ ’ਤੇ ਨਾਕਾਬੰਦੀ ਦੌਰਾਨ ਇੱਕ ਕਾਲੇ ਰੰਗ ਦੀ ਵਰਨਾ ਕਾਰ ਨੂੰ ਰੋਕਿਆ। ਜਿਸ ’ਚ 5 ਨੌਜਵਾਨ ਸਵਾਰ ਸਨ। ਜਿੰਨਾਂ ’ਚੋਂ ਚਾਲਕ ਤੇ ਇੱਕ ਹੋਰ ਕਾਰ ਰੁਕਦਿਆਂ ਹੀ ਮੌਕੇ ਤੋਂ ਫ਼ਰਾਰ ਹੋ ਗਿਆ। ਜਦਕਿ ਪਿਛਲੀ ਸੀਟ ’ਤੇ ਬੈਠੇ ਤਿੰਨੋਂ ਨੂੰੂ ਪੁਲਿਸ ਨੇ ਕਾਬੂ ਕਰ ਲਿਆ।

ਉਨਾਂ ਦੱਸਿਆ ਕਿ ਗਿ੍ਰਫ਼ਤਾਰ ਕੀਤੇ ਗਏ ਨੌਜਵਾਨਾਂ ਦੀ ਪਹਿਚਾਣ ਸਤਨਾਮ ਸਿੰਘ ਉਰਫ਼ ਸੱਤਾ ਵਾਸੀ ਬਰੋਲੀ (ਐੱਸਏਐੱਸ ਨਗਰ), ਲਵਪ੍ਰੀਤ ਸਿੰਘ ਉਰਫ਼ ਲਵ ਵਾਸੀ ਮਕਬੂਲਪੁਰਾ (ਅੰਮਿ੍ਰਤਸਰ) ਤੇ ਹਰਦੀਪ ਸਿੰਘ ਉਰਫ਼ ਦੀਪਾ ਵਾਸੀ ਭਗਵਾਂ (ਅੰਮਿ੍ਰਤਸਰ) ਹੋਈ। ਜਦਕਿ ਫ਼ਰਾਰ ਕਾਰ ਚਾਲਕ ਦੀ ਪਹਿਚਾਣ ਪਿ੍ਰਥਵੀ ਸਿੰਘ ਵਾਸੀ ਬੁੱਲੋਪੁਰ (ਐੱਸਏਐੱਸ ਨਗਰ) ਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਾਸੀ ਸੈਦਪੁਰਾ (ਐੱਸਏਐੱਸ ਨਗਰ) ਵਜੋ ਹੋਈ ਹੈ। ਉਨਾਂ ਦੱਸਿਆ ਕਿ ਮੌਕੇ ’ਤੇ ਗਿ੍ਰਫ਼ਤਾਰ ਨੌਜਵਾਨਾਂ ਕੋਲੋਂ ਕ੍ਰਮਵਾਰ 1 ਦੇਸੀ ਪਿਸਟਲ.32 ਬੋਰ ਸਮੇਤ ਮੈਗਜੀਨ, 2 ਜਿੰਦਾ ਕਾਰਤੂਸ, 1 ਪਿਸਟਲ .32 ਬੋਰ ਸਮੇਤ ਮੈਗਜੀਨ, 1 ਕਾਰਤੂਸ ਅਤੇ 1 ਪਿਸਟਲ .32 ਬੋਰ ਸਮੇਤ ਮੈਗਜੀਨ ਤੇ 1 ਕਾਰਤੂਸ.32 ਬੋਰ ਬਰਾਮਦ ਹੋਏ। ਜਿਸ ’ਤੇ ਥਾਣਾ ਸਦਰ ਵਿਖੇ ਮਾਮਲਾ ਰਜਿਸਟਰ ਕੀਤਾ ਗਿਆ।

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪੀਐਮ ਮੋਦੀ ਨਾਲ ਕੀਤੀ ਮੁਲਾਕਾਤ

ਇਸ ਤੋਂ ਇਲਾਵਾ ਤਫ਼ਤੀਸ ਦੌਰਾਨ ਬੈਕਵਰਡ ਤੇ ਫਾਰਵਰਡ ਲਿੰਕਾਂ ਨੂੰ ਖੰਗਾਲਦੇ ਹੋਏ 1 ਹੋਰ ਪਿਸਟਲ .31 ਬੋਰ ਸਮੇਤ ਮੈਗਜੀਨ ਵੀ ਬਰਾਮਦ ਹੋਇਆ ਹੈ। ਡਾ. ਜੈਨ ਨੇ ਦਾਅਵਾ ਕੀਤਾ ਕਿ ਅਸਲਾ ਸਪਲਾਈ ਕਰਨ ਵਾਲੇ ਗਿ੍ਰਫ਼ਤਾਰ ਉਕਤਾਨ ਪਾਸੋਂ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਹੋਣ ਵਾਲੀਆਂ ਵਾਰਦਾਤਾਂ ਨੂੰ ਰੋਕਿਆ ਜਾ ਸਕੇ। ਨਾਲ ਹੀ ਫਰਾਰ ਚੱਲ ਰਹੇ ਪਿ੍ਰਥਵੀ ਸਿੰਘ ਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਦੀ ਗਿ੍ਰਫ਼ਤਾਰੀ ਲਈ ਵੀ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਹਨ।