ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News ਮੋਗਾ ‘ਚ...

    ਮੋਗਾ ‘ਚ ਮੁੜ ਲਹਿਰਾਇਆ ਗਿਆ ਖ਼ਾਲਿਸਤਾਨੀ ਝੰਡਾ, ਨੌਂ ਦਿਨਾਂ ‘ਚ ਤੀਜੀ ਘਟਨਾ

    ਮੋਗਾ ਪੁਲਿਸ ਲਈ ਝੰਡਾ ਬਣਿਆ ਗਲੇ ਦੀ ਹੱਡੀ

    ਨਿਹਾਲ ਸਿੰਘ ਵਾਲਾ/ਮੋਗਾ, (ਸੁਖਮੰਦਰ ਹਿੰਮਤਪੁਰੀ) ਮੋਗਾ ਦਾ ਮਜਿਸਟ੍ਰੇਟ ਪਿਛਲੇ ਦਿਨਾਂ ਤੋਂ ਕਾਫੀ ਚਰਚਾ ਵਿੱਚ ਹੈ ਡੀ ਸੀ ਕੰਪਲੈਕਸ ਤੇ ਖਾਲਿਸਤਾਨੀ ਝੰਡਾ ਲਹਿਰਾਉਣ ਤੋਂ ਬਾਅਦ ਸੁਰਖੀਆਂ ਵਿੱਚ ਹੈ ਅੱਜ ਮੋਗਾ ਵਿਖੇ ਉਸ ਸਮੇਂ ਸੰਨਸਨੀ ਫੈਲ ਗਈ ਜਦੋਂ ਮੋਗਾ/ ਕੋਟਕਪੂਰਾ ਰੋਡ ਨੂੰ ਜਾਣ ਲਈ ਬਣੇ ਓਵਰਬ੍ਰਿਜ ‘ਤੇ ਅੱਜ ਸਵੇਰੇ ਖ਼ਾਲਿਸਤਾਨ ਦਾ ਝੰਡਾ ਲਹਿਰਾਇਆ ਗਿਆ। ਭਾਵੇਂ ਝੰਡਾ ਲਹਿਰਾਉਣ ਵਾਲਿਆਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਪਰ ਸਵੇਰੇ ਤਕਰੀਬਨ ਸਾਢੇ ਸੱਤ ਵਜੇ ਜਦੋਂ ਇੱਥੋਂ ਲੰਘ ਰਹੇ ਇਕ ਨੌਜਵਾਨ ਨੇ ਝੰਡਾ ਦੇਖਿਆ ਤਾਂ ਉਸ ਨੇ ਤੁਰੰਤ ਸ਼ਿਵ ਸੈਨਾ ਹਿੰਦ ਦੇ ਕੌਮੀ ਯੂਥ ਵਿੰਗ ਸਟੂਡੈਂਟ ਪ੍ਰਧਾਨ ਨੂੰ ਦੱਸਿਆ। ਉਨ੍ਹਾਂ ਵੱਲੋਂ ਪੁਲ਼ ਅਧੀਨ ਆਉਂਦੇ ਫੋਕਲ ਪੁਆਇੰਟ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਤੁਰੰਤ ਹਰਕਤ ਕਰਦਿਆਂ ਝੰਡਾ ਲਹਾਉਣ ਲਈ ਮੁਲਾਜ਼ਮ ਭੇਜੇ। ਜਾਣਕਾਰੀ ਮੁਤਾਬਿਕ ਦੋ ਮੁਲਾਜ਼ਮ ਬਿਨਾਂ ਵਰਦੀ ਤੋਂ ਆਏ ਤੇ ਝੰਡੇ ਨੂੰ ਆਪਣੇ ਕਬਜ਼ੇ ‘ਚ ਲੈ ਲਿਆ।

    ਭਾਵੇਂ ਅਜੇ ਤਕ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਕਿਸੇ ਤਰ੍ਹਾਂ ਦੀ ਕੋਈ ਸੂਚਨਾ ਨਹੀਂ ਦਿੱਤੀ ਗਈ ਪਰ ਜ਼ਿਲ੍ਹੇ ‘ਚ ਤੀਸਰੀ ਵਾਰ ਝੰਡਾ ਲਹਿਰਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਇਸ ਤੋਂ ਪਹਿਲਾਂ 14 ਅਗਸਤ ਨੂੰ ਡਿਪਟੀ ਕਮਿਸ਼ਨਰ ਦਫ਼ਤਰ ‘ਤੇ ਖ਼ਾਲਿਸਤਾਨੀ ਝੰਡਾ ਲਹਿਰਾਇਆ ਗਿਆ ਸੀ।

    ਇਸ ਤੋਂ ਬਾਅਦ ਜ਼ਿਲ੍ਹੇ ਦੇ ਹਲਕਾ ਨਿਹਾਲ ਸਿੰਘ ਵਾਲਾ ਦੇ  ਪਿੰਡ ਮਾਣੂੰਕੇ ਗਿੱਲ ਵਿਖੇ ਝੰਡਾ ਫਿਰ ਲਹਿਰਾਇਆ ਗਿਆ ਪਰ ਉਸ ‘ਤੇ ਖ਼ਾਲਿਸਤਾਨ ਨਹੀਂ ਲਿਖਿਆ ਹੋਇਆ ਸੀ। ਇਸ ਤੋਂ ਬਾਅਦ ਅੱਜ ਕੋਟਕਪੂਰਾ ਬਾਈਪਾਸ ‘ਤੇ ਬਣੇ ਓਵਰਬ੍ਰਿਜ ‘ਤੇ ਝੰਡਾ ਲਹਿਰਾਇਆ ਗਿਆ, ਜਿਸ ‘ਤੇ ਖ਼ਾਲਿਸਤਾਨ ਛਪਿਆ ਹੋਇਆ ਸੀ ਜਿਸ ਦੀ ਪੂਰੇ ਸ਼ਹਿਰ ਵਿਚ ਚਰਚਾ ਹੋ ਰਹੀ ਹੈ।ਅਤੇ ਦੂਜੇ ਪਾਸੇ ਪੁਲਿਸ ਨੇ ਵੀ ਸਰਗਰਮੀਆਂ ਵਧਾ ਦਿੱਤੀਆਂ ਹਨ ਇਹ ਪਤਾ ਲਗਾਉਣ ਲਈ ਕਿ ਆਖਿਰ ਵਾਰ ਵਾਰ ਲੱਗ ਰਹੇ ਝੰਡਿਆਂ ਦੇ ਪਿੱਛੇ ਕਿਸ ਦਾ ਹੱਥ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.