ਕਿਹਾ, ਅਜ਼ਾਦੀ ਦਿਵਸ ’ਤੇ ਝੰਡਾ ਨਾ ਲਹਿਰਾਉਣ ਮੁੱਖ ਮੰਤਰੀ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਖਾਲਿਸਤਾਨ ਹਮਾਇਤੀ ਗੁਰਪਤਵੰਤ ਸਿੰਘ ਨੇ ਧਮਕੀ ਦਿੱਤੀ ਹੈ ਕਿ ਉਹ ਅਜ਼ਾਦੀ ਦਿਵਸ ਦੇ ਦਿਨ ਤਿਰੰਗਾ ਨਾ ਲਹਿਰਾਉਣ ਧਮਕੀ ’ਚ ਕਿਹਾ ਗਿਆ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਆਪਣੇ ਹੀ ਘਰ ’ਚ ਰਹਿਣ, ਇਹੀ ਉਨ੍ਹਾਂ ਲਈ ਚੰਗਾ ਹੋਵੇਗਾ।
ਇਹ ਧਮਕੀਆਂ ਗੁਰਪਤਵੰਤ ਸਿੰਘ ਪੰਨੂੰ ਦੇ ਨਾਂਅ ਤੋਂ ਰਿਕਾਰਡ ਕੀਤੀ ਗਈ ਰੇਂਡਮ ਫੋਨ ਕਾਲ ਰਾਹੀਂ ਦਿੱਤੀ ਗਈ ਹੈ ਦਿੱਲੀ, ਹਰਿਆਣਾ ਤੇ ਐਨਸੀਆਰ ਦੇ ਜ਼ਿਲ੍ਹਿਆਂ ’ਚ ਸਵੇਰੇ ਤੋਂ ਹੀ ਲੋਕਾਂ ਦੇ ਮੋਬਾਇਲ ਫੋਨ ਨੰਬਰ ’ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਧਮਕੀ ਦੇਣ ਦੀ ਰਿਕਾਰਡਿਡ ਫੋਨ ਕਾਲ ਆ ਰਹੀ ਹੈ ਇਸ ਦਰਮਿਆਨ ਹਰਿਆਣਾ ਸਰਕਾਰ ਨੇ ਇਸ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ ਮੀਡੀਆ ਰਿਪੋਰਟ ਅਨੁਸਾਰ ਇਹ ਆਵਾਜ਼ ਗੁਰਪਤਵੰਤ ਸਿੰਘ ਪੰਨੂੰ ਦੀ ਹੈ ਇਸ ਫੋਨ ਕਾਲ ’ਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਿਸਾਨ ਸੰਗਠਨਾਂ ਦੇ ਅੰਦਲਨ ਦੀ ਹਮਾਇਤ ’ਚ ਇਸ ਵਾਰ 15 ਅਗਸਤ ਨੂੰ ਮੁੱਖ ਮੰਤਰੀ ਮਨੋਹਰ ਲਾਲ ਨੂੰ ਤਿੰਰਗਾ ਨਹੀਂ ਲਹਿਰਾਉਣ ਦਿਆਂਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ