ਸਾਡੇ ਨਾਲ ਸ਼ਾਮਲ

Follow us

11.8 C
Chandigarh
Monday, February 2, 2026
More
    Home Breaking News Khadoor Sahib...

    Khadoor Sahib Lok Sabha Seat LIVE: ਖਡੂਰ ਸਾਹਿਬ ਸੀਟ ’ਤੇ 3 ਵਜੇ ਤੱਕ 42.54 ਫੀਸਦੀ ਵੋਟਿੰਗ

    Khadoor Sahib Lok Sabha Seat LIVE

    ਬੂਥਾਂ ’ਤੇ ਔਰਤਾਂ ਦੀ ਲੱਗੀ ਭੀੜ | Khadoor Sahib Lok Sabha Seat LIVE

    ਤਰਨਤਾਰਨ (ਸੱਚ ਕਹੂੰ ਨਿਊਜ਼)। ਪੰਜਾਬ ਦੀ ਖਡੂਰ ਸਾਹਿਬ ਸੀਟ ’ਤੇ ਵੀ ਸਵੇਰੇ 7 ਵਜੇ ਤੋਂ ਵੋਟਿੰਗ ਲਗਾਤਾਰ ਜਾਰੀ ਹੈ। ਖਡੂਰ ਸਾਹਿਬ ’ਚ ਦੁਪਹਿਰ 3 ਵਜੇ ਦੀ ਰਿਪੋਰਟ ਮੁਤਾਬਕ ਖਡੂਰ ਸਾਹਿਬ ‘ਚ 42.54 ਫੀਸਦੀ ਵੋਟਿੰਗ ਹੋਈ ਹੈ। ਇੱਥੇ ਪਹਿਲਾਂ 9 ਵਜੇ ਤੱਕ ਪੱਟੀ ਸਭ ਤੋਂ ਅੱਗੇ ਸੀ ਪਰ ਹੁਣ 11 ਵਜੇ ਤੱਕ ਜੀਰਾ ਸਭ ਤੋਂ ਅੱਗੇ ਨਿਕਲ ਗਿਆ ਹੈ। ਜੀਰਾ ਵਿਧਾਨਸਭਾ ’ਚ ਹੁਣ ਤੱਕ ਸਭ ਤੋਂ ਜ਼ਿਆਦਾ 27.20 ਫੀਸਦੀ ਵੋਟਿੰਗ ਹੋਈ ਹੈ। ਨਾਲ ਹੀ ਤਰਨਤਾਰਨ ’ਚ ਸਭ ਤੋਂ ਘੱਟ ਵੋਟਾਂ ਪਈਆਂ ਹਨ। (Khadoor Sahib Lok Sabha Seat LIVE)

    ਇਹ ਵੀ ਪੜ੍ਹੋ : Fatehgarh Sahib Lok Sabha Election LIVE: ਫਤਿਹਗੜ੍ਹ ਸਾਹਿਬ ਸੀਟ ’ਤੇ 22.69 ਫੀਸਦੀ ਵੋਟਿੰਗ, ਲਗਾਤਾਰ ਜਾਰੀ

    ਤਰਨਤਾਰਨ ’ਚ 18.90 ਫੀਸਦੀ ਵੋਟਾਂ ਪਈਆਂ ਹਨ। ਵੋਟਿੰਗ ਸ਼ਾਮ 6 ਵਜੇ ਤੱਕ ਚੱਲੇਗੀ। ਇਸ ਖਡੂਰ ਸਾਹਿਬ ਸੀਟ ’ਤੇ ਕੁਲ 16 ਲੱਖ 67 ਹਜ਼ਾਰ 797 ਵੋਟਰ ਹਨ। ਜਿਸ ਵਿੱਚੋਂ ਪੁਰਸ਼ਾਂ ਦੀ ਗਿਣਤੀ 8 ਲੱਖ 76 ਹਜ਼ਾਰ 281 ਹੈ। ਜਦਕਿ ਮਹਿਲਾ ਵੋਟਰਾਂ ਦੀ ਗਿਣਤੀ 7 ਲੱਖ 91 ਹਜ਼ਾਰ 449 ਹੈ। ਖਡੂਰ ਸਾਹਿਬ ਸੀਟ ’ਤੇ 67 ਟਰਾਂਸਜੈਂਡਰ ਵੀ ਹਨ। ਇਸ ਸੀਟ ’ਤੇ ਜੇਕਰ ਮੁਕਾਬਲੇ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਆਜ਼ਾਦ ਉਮੀਦਵਾਰ ਦੇ ਖਾਲਿਸਤਾਨੀ ਸਮਰਥਕ ਅਮ੍ਰਿਤਪਾਲ ਸਿੰਘ, ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਤੇ ਕਾਂਗਰਸ ਦੇ ਕੁਲਬੀਰ ਸਿੰਘ ਜੀਰਾ ਵਿਚਕਾਰ ਮੁਕਾਬਲਾ ਹੈ। ਇੱਥੇ ਕੁਲ 27 ਉਮੀਦਵਾਰ ਮੈਦਾਨ ’ਤੇ ਹਨ। (Khadoor Sahib Lok Sabha Seat LIVE)

    ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਨੇ ਪਰਿਵਾਰ ਸਮੇਤ ਪਾਈ ਵੋਟ

    Khadoor Sahib Lok Sabha Seat LIVE

    LEAVE A REPLY

    Please enter your comment!
    Please enter your name here