ਸਾਡੇ ਨਾਲ ਸ਼ਾਮਲ

Follow us

13.8 C
Chandigarh
Sunday, February 1, 2026
More
    Home ਸੂਬੇ ਪੰਜਾਬ Sad News: ਸਮਾ...

    Sad News: ਸਮਾਜ ਸੇਵਾ ਨੂੰ ਸਮਰਪਿਤ ਸਵ: ਕੇਸਰ ਸਿੰਘ ਭੁੱਲਰ ਨਹੀਂ ਰਹੇ, ਇਲਾਕੇ ’ਚ ਸੋਗ ਦੀ ਲਹਿਰ

    Sad News
    Sad News: ਸਮਾਜ ਸੇਵਾ ਨੂੰ ਸਮਰਪਿਤ ਸਵ: ਕੇਸਰ ਸਿੰਘ ਭੁੱਲਰ ਨਹੀਂ ਰਹੇ, ਇਲਾਕੇ ’ਚ ਸੋਗ ਦੀ ਲਹਿਰ

    ਸਮਾਜ ਸੇਵਾ ਨੂੰ ਸਮਰਪਿਤ ਸਵ: ਕੇਸਰ ਸਿੰਘ ਭੁੱਲਰ ਦੀ ਹੋਈ ਬੇਵਕਤੀ ਮੌਤ ’ਤੇ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਅਤੇ ਪੱਤਰਕਾਰ ਭਾਈਚਾਰੇ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ

    Sad News: ਮਾਲੇਰਕੋਟਲਾ ,ਫਰਵਰੀ (ਗੁਰਤੇਜ ਜੋਸ਼ੀ)। ਸਮਾਜ ਸੇਵਾ ਅਤੇ ਵਾਤਾਵਰਨ ਦੀ ਸਾਂਭ-ਸੰਭਾਲ ਲਈ ਅਹਿਮ ਯੋਗਦਾਨ ਪਾਉਣ ਵਾਲੇ ਕੇਸਰ ਸਿੰਘ ਭੁੱਲਰ ਜਿੰਨ੍ਹਾਂ ਨੇ ਪੰਜਾਬ ਅਤੇ ਪੰਜਾਬ ਦੇ ਬਾਹਰ ਕਈ ਸ਼ਹਿਰਾਂ ਜਿਲਿਆਂ ਵਿੱਚ ਖੂਨਦਾਨ ਕੈਂਪ ਲਗਾ ਕੇ ਹਜ਼ਾਰਾਂ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਂਣ ਦਾ ਨਾਮਨਾ ਖੱਟਿਆ ਅਤੇ ਵਾਤਾਵਰਨ ਪ੍ਰੇਮੀ ਵੀ ਸਨ, ਜਿਨਾਂ ਨੇ ਹਜ਼ਾਰਾਂ ਰੁੱਖ ਲਗਾ ਕੇ ਉਹਨਾਂ ਦੀ ਸਾਂਭ-ਸੰਭਾਲ ਕੀਤੀ। ਇੱਕ ਗੰਭੀਰ ਬਿਮਾਰੀ ਦੇ ਚਲਦੇ ਕੇਸਰ ਸਿੰਘ ਭੁੱਲਰ ਸਦਾ ਲਈ ਸਦੀਵੀ ਵਿਛੋੜਾ ਦੇ ਗਏ ।

    ਸਮਾਜ ਸੇਵੀ ਕੇਸਰ ਭੁੱਲਰ ਦੀ ਬੇਵਕਤੀ ਮੌਤ ਨੂੰ ਲੈ ਕੇ ਇਲਾਕੇ ਅੰਦਰ ਸੋਗ ਦੀ ਲਹਿਰ ਹੈ, ਕਿਉਂਕਿ ਬਹੁਤ ਘੱਟ ਲੋਕ ਹੁੰਦੇ ਹਨ, ਜੋ ਇਨਸਾਨ, ਇਨਸਾਨੀਅਤ ਕੁਦਰਤ ਅਤੇ ਸਮਾਜ ਸੇਵਾ ਲਈ ਆਪਣਾ ਆਪ ਵਾਰ ਦਿੰਦੇ ਹਨ। ਭੁੱਲਰ ਹਮੇਸ਼ਾਂ ਹੀ ਲੋਕਾਂ ਦੇ ਦਿਲਾਂ ਵਿੱਚ ਵਸਦੇ ਰਹਿਣਗੇ।

    ਇਹ ਵੀ ਪੜ੍ਹੋ: Deportation: ਸੁਨਹਿਰੀ ਭਵਿੱਖ ਦੀ ਭਾਲ ’ਚ ਅਮਰੀਕਾ ਗਿਆ ਗੁਰਨੇ ਖੁਰਦ ਦਾ ਇੰਦਰਜੀਤ ਪਰਤਿਆ ਪਿੰਡ

    ਇਸ ਮੌਕੇ ਸਮਾਜ ਸੇਵੀ ਇੰਦਰਜੀਤ ਸਿੰਘ ਮੁੰਡੇ, ਸ਼੍ਰੋਮਣੀ ਕਮੇਟੀ ਮੈਂਬਰ ਭੁਪਿੰਦਰ ਸਿੰਘ ਭਲਵਾਨ,ਸਤਵੀਰ੍ ਸਿੰਘ ਸੀਰਾ ਬਨਭੋਰਾ, ਨਾਮਧਾਰੀ ਸੇਵਕ ਸਿੰਘ ਮਾਲੇਰਕੋਟਲਾ, ਸਰਦਾਰੀ ਲਹਿਰ ਦੇ ਮੁੱਖ ਸੇਵਾਦਾਰ ਮਨਦੀਪ ਸਿੰਘ ਖੁਰਦ, ਸਾਬਕਾ ਸਰਪੰਚ ਹਰਮੀਤ ਸਿੰਘ ਚਪੜੌਦਾ, ਪ੍ਰਧਾਨ ਕੁਲਵਿੰਦਰ ਸਿੰਘ ਗੋਗੀ ਬਨਭੌਰਾ, ਦੀਪਕ ਕੌੜਾ ਸਰਕਾਰੀ ਹਸਪਤਾਲ ਮਾਲੇਰਕੋਟਲਾ, ਸਮਾਜ ਸੇਵੀ ਜਗਦੀਪ ਸਿੰਘ ਮਾਣਕਮਾਜਰਾ,ਜਸਵੀਰ ਸਿੰਘ ਜੱਸੀ ਸੇਖੋਂ, ਸਰਪੰਚ ਰਾਜਿੰਦਰ ਸਿੰਘ ਟੀਨਾ ਨੰਗਲ, ਚੇਅਰਮੈਨ ਕੇਵਲ ਸਿੰਘ ਜਾਗੋਵਾਲ, ਗੁਰਦਾਸ ਸਿੰਘ ਅਮਰਗੜ੍ਹ, ਗੁਰਵੀਰ ਸਿੰਘ ਸੋਹੀ, ਸੁੱਖਵਿੰਦਰ ਸਿੰਘ ਸੁੱਖਾ,

    ਸਾਬਕਾ ਸਰਪੰਚ ਚਰਨਜੀਤ ਸਿੰਘ ਹੁਸੈਨਪੁਰਾ, ਚਰਨਜੀਤ ਸਿੰਘ ਬਾਵਾ, ਵਿਗਿਆਨਿਕ ਐਂਡ ਵੈਲਫੇਅਰ ਕਲੱਬ ਦੇ ਪ੍ਰਧਾਨ ਪਵਿੱਤਰ ਸਿੰਘ ਅਮਰਗੜ੍ਹ, ਹਰਫੂਲ ਸਿੰਘ ਸਰੋਦ, ਰਾਜਿੰਦਰ ਸਿੰਘ ਮਨਵੀ, ਪੱਤਰਕਾਰ ਭਾਈਚਾਰਾ ਅਮਰਗੜ੍ਹ ਅਤੇ ਮਾਲੇਰਕੋਟਲਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਮਾਜ ਸੇਵੀ ਜਥਬੰਦੀਆਂ ਨੇ ਸਮਾਜ ਸੇਵਾ ਨੂੰ ਸਮਰਪਿਤ ਸਵ : ਵਾਸੀ ਕੇਸਰ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਉਨ੍ਹਾਂ ਦੀ ਹੋਈ ਬੇਵਕਤੀ ਮੌਤ ਨੂੰ ਸਮਾਜ ਲਈ ਵੱਡੀ ਘਾਟਾ ਦੱਸਿਆ। Sad News

    LEAVE A REPLY

    Please enter your comment!
    Please enter your name here