ਨਸਲੀ ਹਮਲਿਆਂ ਦੇ ਵਿਰੁੱਧ ਰਾਸ਼ਟਰੀ ਗੀਤ ਸਮੇਂ ਖੜ੍ਹੇ ਨਾ ਹੋਣ ਵਾਲੇ ਕੇਪਰਨਿਕ ਨੂੰ ਨਾਈਕੀ ਵੱਲੋਂ ਬ੍ਰਾਂਡ ਅੰਬੇਸਡਰ ਬਣਾਉਣ ਦੇ ਵਿਰੁੱਧ ਅਮਰੀਕੀ
ਨਿਊਯਾਰਕ, 5 ਸਤੰਬਰ ਖੇਡਾਂ ਨਾਲ ਜੁੜੇ ਸਾਮਾਨ ਬਣਾਉਣ ਵਾਲੀ ਅਮਰੀਕਾ ਦੀ ਮਸ਼ਹੂਰ ਕੰਪਨੀ ਨਾਈਕੀ ਨੂੰ ਅਮਰੀਕਾ ‘ਚ ਸੋਸ਼ਲ ਮੀਡੀਆ ‘ਤੇ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕੰਪਨੀ ਨੇ ਨਸਲਭੇਦੀ ਵਿਰੁੱਧ ਰਾਸ਼ਟਰੀ ਗੀਤ ਦੇ ਸਮੇਂ ਗੋਡਿਆਂ ਦੇ ਭਾਰ ਬੈਠ ਜਾਣ ਵਾਲੇ ਫੁੱਟਬਾਲਰ ਕਾਲਿਨ ਕੇਪਰਨਿਕ ਨੂੰ ਆਪਣਾ ਬ੍ਰਾਂਡ ਅੰਬੇਸਡਰ ਬਣਾਇਆ ਹੈ ਇਸ ਵਿਰੁੱਧ ਲੋਕ ਨਾਈਕੀ ਦੇ ਉਤਪਾਦ ਸਾੜ ਰਹੇ ਹਨ ਅਤੇ ਸੋਸ਼ਲ ਮੀਡੀਆ ‘ਤੇ ਤਸਵੀਰਾਂ ਰਾਹੀਂ ਵਿਰੋਧ ਜਾਰੀ ਕਰ ਰਹੇ ਹਨ
ਜ਼ਿਕਰਯੋਗ ਹੈ ਕਿ ਅਮਰੀਕਾ ‘ਚ ਅਫ਼ਰੀਕੀ-ਅਮਰੀਕੀ ਮੂਲ ਦੇ ਲੋਕਾਂ ‘ਤੇ ਹੋਣ ਵਾਲੇ ਨਸਲੀ ਪੁਲਿਸ ਹਮਲਿਆਂ ਵਿਰੁੱਧ ਕੇਪਰਨਿਕ ਨੇ ਆਪਣਾ ਵਿਰੋਧ ਦਰਜ ਕੀਤਾ ਸੀ 2016 ‘ਚ ਉਹ ਇੱਕ ਟੂਰਨਾਮੈਂਟ ਦੌਰਾਨ ਵਿਰੋਧ ‘ਚ ਰਾਸ਼ਟਰੀ ਗੀਤ ਦੇ ਸਮੇਂ ਖੜੇ ਨਹੀਂ ਹੋਏ ਸਨ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਹਨਾਂ ਦੇ ਇਸ ਵਤੀਰੇ ਨੂੰ ਗਲਤ ਕਰਾਰ ਦਿੱਤਾ ਸੀ
ਟਰੰਪ ਨੇ ਨਿੰਦਿਆ
ਅਮਰੀਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਾਈਕੀ ਦੇ ਇਸ ਫੈਸਲੇ ‘ਤੇ ਅਫ਼ਸੋਸ ਪ੍ਰਗਟ ਕੀਤਾ ਅਤੇ ਕਿਹਾ ਕਿ ਸ਼ਾਇਦ ਇਹੀ ਸਾਡੇ ਦੇਸ਼ ਦੀ ਖ਼ਾਸੀਅਤ ਹੈ ਕਿ ਤੁਹਾਡੇ ਕੋਲ ਖ਼ੁਦ ਦੀ ਆਜ਼ਾਦੀ ਹੈ ਅਤੇ ਤੁਸੀਂ ਅਜਿਹੇ ਕੰਮ ਵੀ ਕਰ ਸਕਦੇ ਹੋ ਜੋ ਸ਼ਾਇਦ ਕਿਸੇ ਹੋਰ ਨੂੰ ਠੀਕ ਨਾ ਲੱਗਦਾ ਹੋਵੇ