AQI Delhi: ਦੇਸ਼ ਦੀ ਰਾਜਧਾਨੀ ਗੈਸ ਚੈਂਬਰ ਬਣ ਗਈ ਹੈ : ਕੇਜਰੀਵਾਲ
AQI Delhi: ਚੰਡੀਗੜ੍ਹ (ਅਸ਼ਵਨੀ ਚਾਵਲਾ)। ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦੇਸ਼ ਦੀ ਰਾਜਧਾਨੀ ਦਿੱਲੀ ਦੇ ਲੋਕਾਂ ਨੂੰ ਪ੍ਰਦੂਸ਼ਿਤ ਹਵਾ ਲਈ ਕੇਂਦਰ ਸਰਕਾਰ ਅਤੇ ਵਿਰੋਧੀ ਧਿਰ ’ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਗੈਸ ਚੈਂਬਰ ਬਣੀ ਹੋਈ ਹੈ ਅਤੇ ਕੇਂਦਰ ਸਰਕਾਰ ਦੀ ਸਰਗਰਮੀ ਤੋਂ ਬਿਨਾਂ ਪ੍ਰਦੂਸ਼ਣ ਘੱਟ ਨਹੀਂ ਹੋ ਸਕਦਾ। ਦਿੱਲੀ ਵਿੱਚ 10 ਸਾਲ ‘ਆਪ’ ਦੀ ਸਰਕਾਰ ਰਹੀ, ਪਰ ਕਦੇ ਵੀ ਪ੍ਰਦੂਸ਼ਣ ਦਾ ਇੰਨਾ ਖ਼ਤਰਨਾਕ ਪੱਧਰ ਨਹੀਂ ਦੇਖਿਆ ਗਿਆ।
ਚੰਡੀਗੜ੍ਹ ਵਿੱਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਦਿੱਲੀ ਦੇ ਪ੍ਰਦੂਸ਼ਣ ਬਾਰੇ ਬੋਲਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹੁਣ ਤੱਕ ਕਿਹਾ ਜਾਂਦਾ ਸੀ ਕਿ ਪੰਜਾਬ ਦੀ ਪਰਾਲੀ ਕਾਰਨ ਦਿੱਲੀ ਵਿੱਚ ਪ੍ਰਦੂਸ਼ਣ ਹੁੰਦਾ ਹੈ। ਇਸ ਸਮੇਂ ਪੰਜਾਬ ਦੇ ਸਾਰੇ ਸ਼ਹਿਰਾਂ ਦਾ ਏਕਿਊਆਈ 70 ਤੋਂ 100 ਦੇ ਵਿਚਕਾਰ ਹੈ। ਪੰਜਾਬ ਵਿੱਚ ਕੋਈ ਧੂੰਆਂ ਨਹੀਂ ਹੈ। ਇਸ ਵੇਲੇ ਪੰਜਾਬ ਵਿੱਚ ਕੋਈ ਪਰਾਲੀ ਨਹੀਂ ਸੜ ਰਹੀ। ਅਜਿਹੇ ਹਾਲਾਤਾਂ ਵਿੱਚ ਦਿੱਲੀ ਵਿੱਚ ਜੋ ਪ੍ਰਦੂਸ਼ਣ ਹੈ, ਉਹ ਉਸ ਦਾ ਆਪਣਾ ਹੈ। ਦਿੱਲੀ ਦਾ ਪ੍ਰਦੂਸ਼ਣ ਖ਼ਤਮ ਕਰਨ ਲਈ ਕੇਂਦਰ ਸਰਕਾਰ ਅਤੇ ਦਿੱਲੀ ਸਰਕਾਰ ਨੂੰ ਮਿਲ ਕੇ ਉਚਿਤ ਕਦਮ ਚੁੱਕਣੇ ਚਾਹੀਦੇ ਹਨ। Delhi News
Read Also : ਪੰਜਾਬ-ਚੰਡੀਗੜ੍ਹ ’ਚ ਸੰਘਣੀ ਧੁੰਦ ਦੀ ਮਾਰ, ਹਵਾਈ ਸਫ਼ਰ ’ਤੇ ਵੀ ਪਿਆ ਅਸਰ
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿੱਚ 10 ਸਾਲਾਂ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਸੀ। ‘ਆਪ’ ਦੇ ਸਮੇਂ ਦਸੰਬਰ ਦੇ ਮਹੀਨੇ ਵਿੱਚ ਇੰਨਾ ਗੰਭੀਰ ਪ੍ਰਦੂਸ਼ਣ ਕਦੇ ਨਹੀਂ ਸੀ। ਅੱਜ ਸਾਰੇ ਲੋਕ ਜਾਣਦੇ ਹਨ ਕਿ ਦਿੱਲੀ ਸਰਕਾਰ ਵੱਲੋਂ ਮੌਜ਼ੂਦਾ ਸਮੇਂ ਵਿੱਚ ਦਿਖਾਇਆ ਜਾ ਰਿਹਾ ਏਕਿਊਆਈ ਫਰਜ਼ੀ ਹੈ। ਇਹ ਲੋਕ 19 ਮਾਨੀਟਰਿੰਗ ਸਟੇਸ਼ਨਾਂ ਦੇ ਆਲੇ-ਦੁਆਲੇ ਪਾਣੀ ਛਿੜਕ ਰਹੇ ਹਨ। ਇਸ ਦੇ ਬਾਵਜੂਦ ਏਕਿਊਆਈ 19 450 ਨੂੰ ਪਾਰ ਕਰ ਜਾਂਦਾ ਹੈ।
AQI Delhi
ਜੇਕਰ ਦਿੱਲੀ ਦਾ ਅਸਲ ਏਕਿਊਆਈ ਦੇਖਿਆ ਜਾਵੇ ਤਾਂ ਉਹ 700-800 ਤੋਂ ਵੀ ਜ਼ਿਆਦਾ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਦਿੱਲੀ ਦਾ ਪੂਰਾ ਵਾਤਾਵਰਨ ਦਮ ਘੁੱਟਣ ਵਾਲਾ ਹੈ। ਕਾਫੀ ਦਿਨਾਂ ਤੱਕ ਦਿੱਲੀ ਵਿੱਚ ਗ੍ਰੈਪ-4 (71-4) ਨੂੰ ਲਾਗੂ ਨਹੀਂ ਹੋਣ ਦਿੱਤਾ ਗਿਆ। ਜਦੋਂ ਹਵਾ ਬਹੁਤ ਜ਼ਿਆਦਾ ਖ਼ਰਾਬ ਹੋ ਗਈ ਤਾਂ ਹੁਣ ਹਾਲ ਹੀ ਵਿੱਚ ਗ੍ਰੈਪ-4 ਲਾਗੂ ਕੀਤਾ ਗਿਆ ਹੈ। ਗ੍ਰੈਪ-4 ਲਾਗੂ ਹੋਣ ਦੇ ਬਾਵਜੂਦ ਦਿੱਲੀ ਵਿੱਚ ਸ਼ਰੇਆਮ ਉਸਾਰੀ ਕਾਰਜ ਚੱਲ ਰਹੇ ਹਨ। ਦਿੱਲੀ ਵਿੱਚ ਗ੍ਰੈਪ-4 ਸਿਰਫ਼ ਕਾਗਜ਼ਾਂ ਵਿੱਚ ਲਾਗੂ ਹੈ, ਜ਼ਮੀਨੀ ਪੱਧਰ ’ਤੇ ਨਹੀਂ।
ਕੇਜਰੀਵਾਲ ਨੇ ਕਿਹਾ ਕਿ ਜਦੋਂ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸੀ, ਅਸੀਂ ਪ੍ਰਦੂਸ਼ਣ ਘਟਾਉਣ ਲਈ ਇੱਕੋ ਸਮੇਂ ਕਈ ਕਦਮ ਚੁੱਕਦੇ ਸਾਂ। ਅਸੀਂ ਨਿਰੀਖਣ ਲਈ ਕਈ ਟੀਮਾਂ ਬਣਾਉਂਦੇ ਸਾਂ। ਕੂੜਾ ਸਾੜਨ ਅਤੇ ਰਾਤ ਨੂੰ ਚੌਂਕੀਦਾਰਾਂ ਵੱਲੋਂ ਅੱਗ ਬਾਲਣ ’ਤੇ ਰੋਕ ਲਾਈ ਜਾਂਦੀ ਸੀ। ਸਰਕਾਰ ਵੱਲੋਂ ਕਈ ਸਖ਼ਤ ਕਦਮ ਚੁੱਕੇ ਜਾਂਦੇ ਸਨ ਤਾਂ ਜੋ ਪ੍ਰਦੂਸ਼ਣ ਨੂੰ ਰੋਕਿਆ ਜਾ ਸਕੇ।
ਹੁਣ ਤਾਂ ਪਰਾਲੀ ਨਹੀਂ ਸੜ ਰਹੀ
ਪੰਜਾਬ ਵਿੱਚ ਕਿਤੇ ਵੀ ਪਰਾਲੀ ਨਹੀਂ ਸੜ ਰਹੀ, ਸਾਰੇ ਸ਼ਹਿਰਾਂ ਦਾ ਏਕਿਊਆਈ 70-100 ਦੇ ਵਿਚਕਾਰ ਹੈ, ਦਿੱਲੀ ਵਿੱਚ ਜੋ ਪ੍ਰਦੂਸ਼ਣ ਹੈ, ਉਹ ਉਸ ਦਾ ਆਪਣਾ ਹੈ।
-ਅਰਵਿੰਦ ਕੇਜਰੀਵਾਲ














