ਸਾਡੇ ਨਾਲ ਸ਼ਾਮਲ

Follow us

13.9 C
Chandigarh
Saturday, January 31, 2026
More
    Home Breaking News ਕੇਜਰੀਵਾਲ ਨੇ ਗ...

    ਕੇਜਰੀਵਾਲ ਨੇ ਗ੍ਰੇ ਲਾਈਨ ਕੌਰੀਡੌਰ ਦਾ ਕੀਤਾ ਉਦਘਾਟਨ

    ਕੇਜਰੀਵਾਲ ਨੇ ਗ੍ਰੇ ਲਾਈਨ ਕੌਰੀਡੌਰ ਦਾ ਕੀਤਾ ਉਦਘਾਟਨ

    ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਨਜਫਗੜ੍ਹ ਤੋਂ ਧਾਂਸਾ ਬੱਸ ਅੱਡੇ ਤੱਕ ਦਿੱਲੀ ਮੈਟਰੋ ਦੇ ਵਿਸਤ੍ਰਿਤ ਗ੍ਰੇ ਲਾਈਨ ਗਲਿਆਰੇ ਦਾ ਉਦਘਾਟਨ ਕੀਤਾ। ਕੇਜਰੀਵਾਲ ਨੇ ਕਿਹਾ ਕਿ ਲਗਭਗ 50 ਪਿੰਡਾਂ ਦੇ ਲੋਕਾਂ ਨੂੰ ਹੁਣ ਫਿਰਨੀ ਚੌਕ ਪਾਰ ਕਰਕੇ ਦਿੱਲੀ ਆਉਣ ਲਈ ਦਿੱਲੀ ਗੇਟ ਤੋਂ ਨਹੀਂ ਆਉਣਾ ਪਵੇਗਾ। ਹੁਣ ਉਹ ਧਾਂਸਾ ਬੱਸ ਸਟੈਂਡ ਮੈਟਰੋ ਸਟੇਸ਼ਨ ਤੋਂ ਮੈਟਰੋ ਰੇਲ ਫੜਨ ਦੇ ਯੋਗ ਹੋਣਗੇ। ਇਸ ਨਾਲ ਫਿਰਨੀ ਚੌਕ ‘ਤੇ ਲੱਗੇ ਜਾਮ ਤੋਂ ਵੀ ਛੁਟਕਾਰਾ ਮਿਲੇਗਾ। ਇਸ ਤੋਂ ਇਲਾਵਾ ਹਰਿਆਣਾ ਦੇ ਝੱਜਰ ਜ਼ਿਲ੍ਹੇ ਤੋਂ ਦਿੱਲੀ ਆਉਣ ਵਾਲੇ ਲੋਕਾਂ ਨੂੰ ਵੀ ਲਾਭ ਮਿਲੇਗਾ।

    ਉਨ੍ਹਾਂ ਕਿਹਾ ਕਿ ਇਹ ਵਾਅਦਾ 2015 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਕੀਤਾ ਗਿਆ ਸੀ ਅਤੇ ਸਰਕਾਰ ਬਣਨ ਤੋਂ ਤੁਰੰਤ ਬਾਅਦ, ਤ਼ਾਂਸਾ ਬੱਸ ਅੱਡੇ ਦੇ ਮੈਟਰੋ ਸਟ੍ਰੈਚ ਨੂੰ ਮਨਜ਼ੂਰੀ ਦਿੱਤੀ ਗਈ ਸੀ। ਪਹਿਲਾਂ ਲੋਕ ਦਿੱਲੀ ਆਉਣ ਲਈ ਨਜਫਗੜ੍ਹ ਤੋਂ ਮੈਟਰੋ ਟ੍ਰੇਨ ਲੈਂਦੇ ਸਨ, ਪਰ ਹੁਣ ਉਹ ਧਾਂਸਾ ਬੱਸ ਸਟੈਂਡ ਤੋਂ ਮੈਟਰੋ ਲੈ ਸਕਣਗੇ ਅਤੇ ਦਵਾਰਕਾ ਤੋਂ ਬਲੂ ਲਾਈਨ ਮੈਟਰੋ ਤੋਂ ਨੋਇਡਾ ਅਤੇ ਵੈਸ਼ਾਲੀ ਤੱਕ ਯਾਤਰਾ ਕਰ ਸਕਣਗੇ।

    ਨਜ਼ਫ਼ਗੜ੍ਹ ਇਲਾਕੇ ਦੇ ਲੋਕਾਂ ਲਈ ਬਹੁਤ ਖੁਸ਼ੀ ਦਾ ਪਲ

    ਮੁੱਖ ਮੰਤਰੀ ਨੇ ਕਿਹਾ ਕਿ ਇਹ ਬਾਹਰੀ ਦਿੱਲੀ ਖਾਸ ਕਰਕੇ ਨਜਫਗੜ੍ਹ ਖੇਤਰ ਦੇ ਲੋਕਾਂ ਲਈ ਬਹੁਤ ਖੁਸ਼ੀ ਦਾ ਪਲ ਹੈ। ਹੁਣ ਤਕ ਦਿੱਲੀ ਮੈਟਰੋ ਦਾ ਇਹ ਰਸਤਾ ਦਿੱਲੀ ਗੇਟ ਤੱਕ ਖਤਮ ਹੁੰਦਾ ਸੀ। ਆਸ ਪਾਸ ਲਗਭਗ 50 ਅਜਿਹੇ ਪਿੰਡ ਹਨ, ਜਿੱਥੋਂ ਲੋਕ ਰੋਜ਼ਾਨਾ ਦਿੱਲੀ ਵਿੱਚ ਕੰਮ ਕਰਨ ਲਈ ਆਉਂਦੇ ਹਨ। ਉਨ੍ਹਾਂ ਲੋਕਾਂ ਨੂੰ ਨਜਫਗੜ੍ਹ ਦੇ ਫਿਰਨੀ ਚੌਕ ਨੂੰ ਪਾਰ ਕਰਕੇ ਦਿੱਲੀ ਗੇਟ *ਤੇ ਆਉਣਾ ਪਿਆ। ਇਸ ਕਾਰਨ ਫਿਰਨੀ ਚੌਕ ਦੇ ਉਪਰ ਬਹੁਤ ਜ਼ਿਆਦਾ ਟ੍ਰੈਫਿਕ ਜਾਮ ਸੀ। ਹੁਣ ਢਾਂਸਾ ਬੱਸ ਅੱਡੇ ਦੇ ਨੇੜੇ ਇਹ ਲਾਈਨ ਬਣਨ ਕਾਰਨ ਲੋਕਾਂ ਨੂੰ ਇਸ ਚੌਕ ਨੂੰ ਪਾਰ ਕਰਨ ਦੀ ਲੋੜ ਨਹੀਂ ਪਵੇਗੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ