ਕੇਜਰੀਵਾਲ ਨੇ ਐਸਸੀ ਭਾਈਚਾਰੇ ਨੂੰ ਦਿੱਤੀਆਂ ਪੰਜ ਗਾਰੰਟੀਆਂ

ਕੇਜਰੀਵਾਲ ਜੋ ਵੀ ਬੋਲਦਾ ਹੈ, ਉਹ ਜ਼ਰੂਰ ਪੂਰਾ ਕਰਦਾ ਹੈ

  •  ਮਹਿਲਾ ਸ਼ਕਤੀਕਰਨ ਮੁਹਿੰਮ ਦੀ ਕੀਤੀ ਸ਼ੁਰੂਆਤ

(ਸੱਚ ਕਹੂੰ ਨਿਊਜ਼), ਚੰਡੀਗੜ੍ਹ। ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਇੱਕ ਰੋਜ਼ਾ ਪੰਜਾਬ ਦੌਰੇ ‘ਤੇ ਪਹੁੰਚੇ। ਇਸ ਦੌਰਾਨ ਉਨਾਂ ਹੁਸ਼ਿਆਰਪੁਰ ‘ਚ ਐਸ ਭਾਈਚਾਰੇ ਲਈ ਪੰਜ ਵੱਡੇ ਐਲਾਨ ਕੀਤੇ। ਜਿਨਾਂ ਚ ਐਸ.ਸੀ.ਭਾਈਚਾਰੇ ਦੇ ਬੱਚਿਆਂ ਨੂੰ ਚੰਗੀ ਤੇ ਮੁਫਤ ਸਿੱਖਿਆ ਦੇਵਾਂਗੇ। ਜੇਕਰ ਕੋਈ ਕੋਚਿੰਗ ਲੈਣਾ ਚਾਹੁੰਦਾ ਹੈ ਤਾਂ ਉਸ ਦੀ ਫੀਸ ਪੰਜਾਬ ਸਰਕਾਰ ਅਦਾ ਕਰੇਗੀ। ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਦਾ ਖਰਚਾ ਸਰਕਾਰ ਦੇਵੇਗੀ। ਜੇਕਰ ਪਰਿਵਾਰ ਦਾ ਕੋਈ ਵੀ ਵਿਅਕਤੀ ਬੀਮਾਰ ਹੋ ਜਾਂਦਾ ਹੈ ਤਾਂ ਕੈਂਸਰ ਵਰਗੀ ਬਿਮਾਰੀ ਦੇ ਇਲਾਜ ਦਾ ਖਰਚਾ ਵੀ ਸਰਕਾਰ ਹੀ ਉਠਾਉਂਦੀ ਹੈ। ਇਸ ਤੋਂ ਇਲਾਵਾ ਹਰ ਔਰਤ ਨੂੰ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ।

ਕੇਜਰੀਵਾਲ ਦੀਆਂ ਪੰਜ ਗਾਰੰਟੀਆਂ

1. ਬੱਚਿਆਂ ਨੂੰ ਚੰਗੀ ਤੇ ਮੁਫਤ ਸਿੱਖਿਆ
2. ਬੱਚਿਆਂ ਦੀ ਕੋਚਿੰਗ ਦੀ ਫੀਸ ਸਰਕਾਰ ਅਦਾ ਕਰੇਗੀ
3. ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਦਾ ਖਰਚਾ ਸਰਕਾਰ ਦੇਵੇਗੀ
4. ਪਰਿਵਾਰ ਚ ਬਿਮਾਰ ਵਿਅਕਤੀ ਮੁਫ਼ਤ ਇਲਾਜ
5. ਹਰ ਔਰਤ ਨੂੰ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ

ਕੇਜਰੀਵਾਲ ਨੇ ਮੁੱਖ ਮੰਤਰੀ ਚਰਨਜੀਤ ਚੰਨੀ ‘ਤੇ ਤਿੱਖਾ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਸੀਐਮ ਚੰਨੀ ਆਪਣੇ ਆਪ ਨੂੰ ਐਸਸੀ ਭਾਈਚਾਰਾ ਦੱਸ ਕੇ ਵੋਟਾਂ ਮੰਗਣ ਦੀ ਸਿਆਸਤ ਕਰ ਰਿਹਾ ਹੈ।  ਕੇਜਰੀਵਾਲ ਨੇ ਕਿਹਾ ਕਿ ਮੈਂ ਐਸਸੀ ਭਾਈਚਾਰਾ ਨਹੀਂ ਸਗੋਂ ਤੁਹਾਡਾ ਪੁੱਤਰ-ਭਰਾ ਹਾਂ। ਪੰਜਾਬ ਵਿੱਚ ਐਸਸੀ ਭਾਈਚਾਰੇ ਨੂੰ 5 ਗਾਰੰਟੀ ਦਿੰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਸਕੂਲਾਂ ਦਾ ਸੁਧਾਰ ਨਹੀਂ ਕਰਨਾ ਚਾਹੁੰਦੀ। ਜੇਕਰ ਕਾਂਗਰਸ ਸੱਤਾ ਵਿੱਚ ਆਈ ਤਾਂ ਇਹ ਸਕੂਲ ਇਸੇ ਤਰ੍ਹਾਂ ਬਰਬਾਦ ਹੋ ਜਾਣਗੇ। ਪਰ ਉਹ ਹਰ ਬੱਚੇ ਨੂੰ ਸਿੱਖਿਆ ਦੇਣਗੇ। CM ਨੇ 5-5 ਮਰਲੇ ਦੇ ਪਲਾਟ ਲਈ ਫਾਰਮ ਭਰਿਆ ਪਰ ਕਿਸੇ ਨੂੰ ਨਹੀਂ ਦਿੱਤਾ। ਚੰਨੀ ਨੂੰ ਚੋਣ ਤੋਂ ਪਹਿਲਾਂ ਪਲਾਟ ਦਿਓ ਨਹੀਂ ਤਾਂ ਸਾਡੀ ਸਰਕਾਰ ਦੇਵੇਗੀ।

ਇਸ ਤੋਂ ਪਹਿਲਾਂ ਕੇਜਰੀਵਾਲ ਜਲੰਧਰ ਦੇ ਕਰਤਾਰਪੁਰ ਪਹੁੰਚੇ। ਕੇਜਰੀਵਾਲ ਨੇ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਦੇਣ ਲਈ ਗਾਰੰਟੀ ਕਾਰਡ ਭਰਨਾ ਸ਼ੁਰੂ ਕਰ ਦਿੱਤਾ ਅਤੇ ਕਿਹਾ ਕਿ ਇਹ ਕੈਪਟਨ ਅਮਰਿੰਦਰ ਸਿੰਘ ਦਾ ਘਰ-ਘਰ ਰੁਜ਼ਗਾਰ ਕਾਰਡ ਨਹੀਂ, ਸਗੋਂ ਕੇਜਰੀਵਾਲ ਦਾ ਗਾਰੰਟੀ ਕਾਰਡ ਹੈ। ਕੇਜਰੀਵਾਲ ਜੋ ਵੀ ਬੋਲਦਾ ਹੈ, ਉਹ ਜ਼ਰੂਰ ਪੂਰਾ ਕਰਦਾ ਹੈ। ਕੇਜਰੀਵਾਲ ਝੂਠ ਨਹੀਂ ਬੋਲਦਾ।

ਕੇਜਰੀਵਾਲ ਨੇ ਅੱਗੇ ਕਿਹਾ ਕਿ ਜਦੋਂ ਤੋਂ ਮੈਂ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਹੈ, ਉਦੋਂ ਤੋਂ ਵਿਰੋਂਧੀ ਪਾਰਟੀਆਂ ਦੇ ਆਗੂ ਮੇਰੇ ਨਾਲ ਦੁਰ ਵਿਹਾਰ ਕਰ ਰਹੇ ਹਨ। ਉਨ੍ਹਾਂ ਬੀਬੀਆਂ ਨੂੰ ਕਿਹਾ ਕਿ ਪਹਿਲਾਂ ਸਾਰੀਆਂ ਭੈਣਾਂ ਇੱਕ ਹਜ਼ਾਰ ਰੁਪਏ ਦਾ ਸੂਟ ਖਰੀਦਣ ਅਤੇ ਚੰਨੀ ਨੂੰ ਦੱਸ ਦੇਣ ਕਿ ਇਹ ਸੂਟ ਉਸ ਦੇ ਕਾਲੇ ਭਰਾ ਭਾਵ ਕੇਜਰੀਵਾਲ ਵੱਲੋਂ ਦਿੱਤੇ ਪੈਸਿਆਂ ਨਾਲ ਖਰੀਦਿਆ ਗਿਆ ਹੈ। ਕੇਜਰੀਵਾਲ ਨੇ ਕਿਹਾ ਕਿ ਰੇਤ ਦੀ ਨਾਜਾਇਜ਼ ਮਾਈਨਿੰਗ ਤੋਂ ਸਿਆਸਤਦਾਨ 20 ਹਜ਼ਾਰ ਕਰੋੜ ਕਮਾ ਰਹੇ ਹਨ। ਉਸ ਵਿੱਚੋਂ 10 ਹਜ਼ਾਰ ਕਰੋੜ ਵਿੱਚੋਂ ਇੱਕ-ਇੱਕ ਹਜ਼ਾਰ ਰੁਪਏ ਪੰਜਾਬ ਦੀਆਂ ਔਰਤਾਂ ਨੂੰ ਦੇਣਗੇ।

ਰੇਤੇ ਦੀ ਨਜਾਇਜ਼ ਮਾਈਨਿੰਗ ਤੇ ਚੰਨ ਸਰਕਾਰ ਨੂੰ ਜੰਮ ਕੇ ਕੋਸਿਆ। ਅੰਮ੍ਰਿਤਸਰ ਏਅਰਪੋਰਟ ‘ਤੇ ਉਤਰਨ ਤੋਂ ਬਾਅਦ ਕੇਜਰੀਵਾਲ ਨੇ ਕਿਹਾ ਕਿ ਮੈਂ ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਇਲਾਕੇ ਚਮਕੌਰ ਸਾਹਿਬ ‘ਚ ਰੇਤ ਦੀ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਉਨ੍ਹਾਂ ਦੇ ਇਲਾਕੇ ਵਿੱਚ ਨਾਜਾਇਜ਼ ਮਾਈਨਿੰਗ ਹੋ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here