ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News Monsoon Alert...

    Monsoon Alert: ਕੇਦਾਰਨਾਥ ਹਾਈਵੇਅ ’ਤੇ ਜ਼ਮੀਨ ਖਿਸਕੀ, ਯਾਤਰੀ ਫਸੇ, ਦੇਸ਼ ਭਰ ’ਚ ਆਮ ਨਾਲੋਂ 12 ਫੀਸਦੀ ਮੀਂਹ ਜ਼ਿਆਦਾ

    Monsoon Alert
    Monsoon Alert: ਕੇਦਾਰਨਾਥ ਹਾਈਵੇਅ ’ਤੇ ਜ਼ਮੀਨ ਖਿਸਕੀ, ਯਾਤਰੀ ਫਸੇ, ਦੇਸ਼ ਭਰ ’ਚ ਆਮ ਨਾਲੋਂ 12 ਫੀਸਦੀ ਮੀਂਹ ਜ਼ਿਆਦਾ

    Monsoon Alert: ਨਵੀਂ ਦਿੱਲੀ (ਏਜੰਸੀ)। ਦਿੱਲੀ ਨੂੰ ਛੱਡ ਕੇ ਦੇਸ਼ ਦੇ ਸਾਰੇ ਸੂਬਿਆਂ ’ਚ ਮੀਂਹ ਪੈ ਰਿਹਾ ਹੈ। ਹੁਣ ਤੱਕ ਆਮ ਨਾਲੋਂ 12.3 ਫੀਸਦੀ ਜ਼ਿਆਦਾ ਮੀਂਹ ਪਿਆ ਹੈ। 26 ਜੂਨ ਤੱਕ ਦੇਸ਼ ’ਚ ਆਮ ਨਾਲੋਂ 134.3 ਮਿਲੀਮੀਟਰ ਮੀਂਹ ਪੈਣਾ ਚਾਹੀਦਾ ਸੀ, ਪਰ 146.6 ਮਿਲੀਮੀਟਰ ਮੀਂਹ ਪਿਆ ਹੈ। ਉੱਤਰਾਖੰਡ ’ਚ ਭਾਰੀ ਮੀਂਹ ਕਾਰਨ ਮੁਨਕਟੀਆ ਖੇਤਰ ’ਚ ਜ਼ਮੀਨ ਖਿਸਕਣ ਕਾਰਨ ਕੇਦਾਰਨਾਥ ਹਾਈਵੇਅ ਇੱਕ ਵਾਰ ਫਿਰ ਬੰਦ ਹੋ ਗਿਆ ਹੈ। ਪੱਥਰ ਤੇ ਮਲਬਾ ਸੜਕ ’ਤੇ ਲਗਾਤਾਰ ਡਿੱਗ ਰਿਹਾ ਹੈ। Monsoon Alert

    ਇਹ ਖਬਰ ਵੀ ਪੜ੍ਹੋ : Haryana Metro News: ਹਰਿਆਣਾ ਦੇ ਇਨ੍ਹਾਂ ਜ਼ਿਲ੍ਹਿਆਂ ’ਚ ਜਲਦ ਚੱਲੇਗੀ ਮੈਟਰੋ, ਬਣਨਗੇ 21 ਸਟੇਸ਼ਨ, ਜਾਣੋ ਰੂਟ

    ਐੱਸਡੀਆਰਐੱਫ ਤੇ ਐੱਨਡੀਆਰਐੱਫ ਦੀਆਂ ਟੀਮਾਂ ਮੌਕੇ ’ਤੇ ਮੌਜੂਦ ਹਨ ਤੇ ਜੰਗਲ ’ਚ ਵਿਕਲਪਿਕ ਰਸਤਿਆਂ ਰਾਹੀਂ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਰਹੀਆਂ ਹਨ। ਇਸ ਦੌਰਾਨ, ਦੇਸ਼ ’ਚ ਮੀਂਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੀ ਵਧਣੀ ਸ਼ੁਰੂ ਹੋ ਗਈ ਹੈ। ਹਿਮਾਚਲ ਦੇ ਕੁੱਲੂ ਜ਼ਿਲ੍ਹੇ ’ਚ ਬੱਦਲ ਫਟਣ ਕਾਰਨ ਹੁਣ ਤੱਕ 5 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦੋਂ ਕਿ 7 ਤੋਂ ਜ਼ਿਆਦਾ ਲਾਪਤਾ ਹਨ। ਬੁੱਧਵਾਰ ਨੂੰ ਕੁੱਲੂ ਵਿੱਚ 5 ਥਾਵਾਂ ’ਤੇ ਬੱਦਲ ਫਟ ਗਏ – ਜੀਵਾ ਨਾਲਾ (ਸੈਂਜ), ਸ਼ਿਲਾਗੜ੍ਹ (ਗੜ੍ਹਸਾ) ਵੈਲੀ, ਸਟਰੋ ਗੈਲਰੀ (ਮਨਾਲੀ), ਹੋਰਾਂਗੜ੍ਹ (ਬੰਜਰ), ਕਾਂਗੜਾ ਤੇ ਖਾਨਿਆਰਾ ਧਰਮਸ਼ਾਲਾ ’ਚ। Monsoon Alert

     ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਦੇ ਰਾਜੌਰੀ, ਪੁੰਛ, ਡੋਡਾ ਤੇ ਕਠੂਆ ਜ਼ਿਲ੍ਹਿਆਂ ’ਚ ਬੱਦਲ ਫਟਣ ਤੇ ਭਾਰੀ ਮੀਂਹ ਕਾਰਨ ਆਏ ਹੜ੍ਹਾਂ ’ਚ 2 ਬੱਚਿਆਂ ਸਮੇਤ 3 ਲੋਕਾਂ ਦੀ ਮੌਤ ਹੋ ਗਈ ਹੈ। ਪਿਛਲੇ 2 ਦਿਨਾਂ ਤੋਂ ਗੁਜਰਾਤ ਦੇ ਅਹਿਮਦਾਬਾਦ, ਸੂਰਤ ਤੇ ਨਵਸਾਰੀ ਜ਼ਿਲ੍ਹਿਆਂ ’ਚ ਭਾਰੀ ਮੀਂਹ ਜਾਰੀ ਹੈ। ਸੂਰਤ ਤੋਂ ਬਾਅਦ ਹੁਣ ਅਹਿਮਦਾਬਾਦ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਘਰਾਂ ਵਿੱਚ ਪਾਣੀ ਭਰ ਗਿਆ ਹੈ। ਮੌਸਮ ਵਿਭਾਗ ਅਨੁਸਾਰ, ਅੱਜ ਦੇਸ਼ ਦੇ ਸਾਰੇ ਸੂਬਿਆਂ ’ਚ ਮੀਂਹ ਪੈਣ ਦੀ ਸੰਭਾਵਨਾ ਹੈ। ਪੂਰਬੀ ਰਾਜਸਥਾਨ, ਪੱਛਮੀ ਮੱਧ ਪ੍ਰਦੇਸ਼, ਉੱਤਰਾਖੰਡ, ਗੁਜਰਾਤ, ਮੱਧ ਮਹਾਰਾਸ਼ਟਰ, ਗੋਆ, ਕਰਨਾਟਕ ਤੇ ਕੇਰਲ ’ਚ ਮੀਂਹ ਲਈ ਸੰਤਰੀ ਚੇਤਾਵਨੀ ਹੈ। Monsoon Alert